
ਦੇਸ਼ ਦੇ 2 ਕਰੋੜ 83 ਲੱਖ ਲੋਕਾਂ ਯਾਨੀ ਲਗਭਗ ਦੋ ਤਿਹਾਈ ਆਬਾਦੀ ਨੂੰ ਜਿਉਂਦਾ ਰਹਿਣ ਲਈ ਤੁਰੰਤ ਸਹਾਇਤਾ ਦੀ ਲੋੜ...
ਅਫ਼ਗਾਨਿਸਤਾਨ- ਅਫਗਾਨਿਸਤਾਨ 'ਚ 15 ਦਿਨਾਂ ਦੇ ਅੰਦਰ ਕੜਾਕੇ ਦੀ ਠੰਡ ਕਾਰਨ 157 ਲੋਕਾਂ ਦੀ ਜਾਨ ਚਲੀ ਗਈ। 77 ਹਜ਼ਾਰ ਪਸ਼ੂ ਵੀ ਮਾਰੇ ਗਏ। ਇੱਥੇ ਤਾਪਮਾਨ -28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ (UNOCHA) ਅਨੁਸਾਰ ਦੇਸ਼ ਦੇ 2 ਕਰੋੜ 83 ਲੱਖ ਲੋਕਾਂ ਯਾਨੀ ਲਗਭਗ ਦੋ ਤਿਹਾਈ ਆਬਾਦੀ ਨੂੰ ਜਿਉਂਦਾ ਰਹਿਣ ਲਈ ਤੁਰੰਤ ਸਹਾਇਤਾ ਦੀ ਲੋੜ ਹੈ। 10 ਜਨਵਰੀ ਤੋਂ 19 ਜਨਵਰੀ ਤੱਕ ਠੰਢ ਕਾਰਨ 78 ਮੌਤਾਂ ਹੋਈਆਂ ਹਨ। ਪਿਛਲੇ ਇੱਕ ਹਫ਼ਤੇ ਵਿੱਚ ਇਹ ਅੰਕੜਾ ਦੁੱਗਣਾ ਹੋ ਗਿਆ ਹੈ।
ਨਿਊਜ਼ ਰਿਪੋਰਟਾ ਮੁਤਾਬਕ ਅਫ਼ਗਾਨਿਸਤਾਨ 'ਚ ਪਿਛਲੇ 15 ਸਾਲਾਂ 'ਚ ਇੰਨੀ ਜ਼ਿਆਦਾ ਠੰਡ ਨਹੀਂ ਪਈ ਹੈ। ਬਰਫੀਲੇ ਤੂਫਾਨ ਕਾਰਨ ਇੱਥੇ ਸਥਿਤੀ ਨਾਜ਼ੁਕ ਹੋ ਗਈ ਹੈ। ਦੇਸ਼ ਦੇ 34 ਵਿੱਚੋਂ 8 ਸੂਬਿਆਂ ਵਿੱਚ ਸਥਿਤੀ ਗੰਭੀਰ ਹੈ। ਇਨ੍ਹਾਂ 8 ਸੂਬਿਆਂ ਵਿਚ ਠੰਢ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।
ਤਾਲਿਬਾਨ ਦੇ ਸੱਤਾ ਵਿਚ ਆਉਂਦੇ ਹੀ ਅਫਗਾਨਿਸਤਾਨ ਵਿਚ ਆਰਥਿਕ ਅਤੇ ਮਨੁੱਖੀ ਅਧਿਕਾਰਾਂ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਔਰਤਾਂ ਨੂੰ ਐਨਜੀਓ ਵਿੱਚ ਕੰਮ ਕਰਨ ਤੋਂ ਰੋਕਿਆ ਗਿਆ ਹੈ। ਇਸ ਕਾਰਨ ਮੌਸਮ ਦੀ ਮਾਰ ਝੱਲ ਰਹੇ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਹੈ।