ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟੀ
Published : Jan 25, 2026, 10:09 am IST
Updated : Jan 25, 2026, 10:10 am IST
SHARE ARTICLE
The number of students going to Canada has decreased.
The number of students going to Canada has decreased.

2025 'ਚ ਸਿਰਫ਼ 90,454 ਭਾਰਤੀ ਵਿਦਿਆਰਥੀਆਂ ਨੂੰ ਪਰਮਿਟ ਹੋਏ ਜਾਰੀ

ਚੰਡੀਗੜ੍ਹ : ਕੈਨੇਡਾ ’ਚ ਪੜ੍ਹਾਈ ਲਈ ਜਾਣ ਵਾਲੇ ਪੰਜਾਬੀ ਅਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 2022 ਅਤੇ 2023 ਦੇ ਮੁਕਾਬਲੇ 2024 ਅਤੇ 2025 'ਚ ਘਟੀ ਹੈ । ਇਨ੍ਹਾਂ 'ਚ ਪੰਜਾਬੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਵੀ ਸ਼ਾਮਿਲ ਹੈ । ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2022 'ਚ ਭਾਰਤੀ ਵਿਦਿਆਰਥੀਆਂ ਨੂੰ ਲਗਭਗ 2,25,835 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਜਦਿਕ 2023 'ਚ ਇਹ ਗਿਣਤੀ ਵਧ ਕੇ 2,78,005 ਹੋ ਗਈ ਸੀ ਪਰ ਸਾਲ 2024 'ਚ ਭਾਰਤੀਆਂ ਨੂੰ ਸਿਰਫ਼ 1,88,255 ਅਤੇ  2025 ’ਚ ਇਕ ਅੰਦਾਜ਼ੇ ਅਨੁਸਾਰ ਸਿਰਫ਼ 90,454 ਭਾਰਤੀਆਂ ਨੂੰ ਹੀ ਪੜ੍ਹਾਈ ਦੇ ਪਰਮਿਟ ਜਾਰੀ ਕੀਤੇ ਗਏ, ਜੋ 2023 ਨਾਲੋਂ ਤੀਜੇ ਹਿੱਸੇ ਤੋਂ ਵੀ ਘੱਟ ਹਨ ।

ਜਨਵਰੀ ਤੋਂ ਅਗਸਤ 2025 ਤੱਕ ਸਿਰਫ਼ 9,995 ਭਾਰਤੀਆਂ ਨੂੰ ਹੀ ਪੜ੍ਹਾਈ ਦੀ ਇਜਾਜ਼ਤ ਮਿਲੀ ਹੈ, ਜਦਕਿ ਇਸੇ ਮਿਆਦ 'ਚ 2023 'ਚ 1,49,875 ਵਿਦਿਆਰਥੀਆਂ ਨੂੰ ਇਹ ਇਜਾਜ਼ਤ ਮਿਲੀ ਸੀ । ਇਸ ਗਿਰਾਵਟ ਦਾ ਕਾਰਨ ਜਨਵਰੀ 2024 'ਚ ਲਾਗੂ ਕੀਤੇ ਗਏ ਨਵੇਂ ਨਿਯਮ, ਧੋਖਾਧੜੀ ਦੀ ਜਾਂਚ, ਵਿੱਤੀ ਜ਼ਰੂਰਤਾਂ 'ਚ ਵਾਧਾ ਅਤੇ ਭਾਰਤ-ਕੈਨੇਡਾ ਵਿਚਕਾਰ ਕੂਟਨੀਤਕ ਤਣਾਅ ਵੀ ਹਨ। ਭਾਰਤੀ ਵਿਦਿਆਰਥੀਆਂ ਵਿਚ 50 ਤੋਂ 60 ਫ਼ੀਸਦੀ ਹਿੱਸਾ ਪੰਜਾਬੀਆਂ ਦਾ ਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਵਾਪਸੀ ਕਰਨ ਵਾਲਿਆਂ ਦੀ ਗਿਣਤੀ ਵੀ ਵਧੀ ਹੈ ਜਦਕਿ ਕੈਨਡਾ ’ਚ ਭਾਰਤੀਆਂ ਨੂੰ ਸ਼ਰਨ ਮਿਲਣ ਦੇ ਆਸਾਰ ਵੀ ਘਟੇ ਹਨ।
 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement