ਯੂਕਰੇਨ 'ਤੇ ਹਮਲੇ ਖਿਲਾਫ਼ ਰੂਸ ਦੇ 53 ਸ਼ਹਿਰਾਂ ਵਿਚ ਵਲਾਦੀਮੀਰ ਪੁਤਿਨ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ
Published : Feb 25, 2022, 1:38 pm IST
Updated : Feb 25, 2022, 1:38 pm IST
SHARE ARTICLE
Anti-War Protests Across Russia
Anti-War Protests Across Russia

ਰੂਸ ਦੀ ਰਾਜਧਾਨੀ ਸਮੇਤ 53 ਸ਼ਹਿਰਾਂ 'ਚ ਜੰਗ ਖਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ। ਪੁਲਿਸ ਹੁਣ ਤੱਕ 1700 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ


ਮਾਸਕੋ: ਯੂਕਰੇਨ 'ਤੇ ਹਮਲੇ ਦੇ ਵਲਾਦੀਮੀਰ ਪੁਤਿਨ ਦੇ ਫੈਸਲੇ ਖਿਲਾਫ਼ ਰੂਸ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਰੂਸ ਦੀ ਰਾਜਧਾਨੀ ਮਾਸਕੋ ਸਮੇਤ 53 ਸ਼ਹਿਰਾਂ 'ਚ ਜੰਗ ਖਿਲਾਫ਼ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ। ਰੂਸੀ ਪੁਲਿਸ ਹੁਣ ਤੱਕ 1700 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਇਸ ਤੋਂ ਬਾਅਦ ਵੀ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ।

Anti-War Protests Across RussiaAnti-War Protests Across Russia

ਵਿਰੋਧ ਪ੍ਰਦਰਸ਼ਨ ਕਰਨ ਵਾਲੇ ਬਹੁਤ ਸਾਰੇ ਲੋਕ ਉਹ ਹਨ ਜਿਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਯੂਕਰੇਨ ਵਿਚ ਫਸੇ ਹੋਏ ਹਨ। ਇਹ ਲੋਕ ਜੰਗ ਦਾ ਵਿਰੋਧ ਕਰ ਰਹੇ ਹਨ ਅਤੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਹਨ। ਸਮਾਚਾਰ ਏਜੰਸੀ ਮੁਤਾਬਕ ਵੀਰਵਾਰ ਨੂੰ ਮਾਸਕੋ ਦੇ ਪੁਸ਼ਕਿਨ ਸਕੁਆਇਰ 'ਤੇ ਹਜ਼ਾਰਾਂ ਲੋਕ ਇਕੱਠੇ ਹੋਏ। ਉਹਨਾਂ ਦੇ ਹੱਥਾਂ ਵਿਚ ‘ਨੋ ਟੂ ਵਾਰ’ ਦੇ ਨਾਅਰੇ ਵਾਲੇ ਬੈਨਰ ਅਤੇ ਪੋਸਟਰ ਸਨ। ਲੰਬੇ ਵਿਰੋਧ ਤੋਂ ਬਾਅਦ ਰੂਸੀ ਪੁਲਿਸ ਪਹੁੰਚੀ ਅਤੇ ਇੱਥੋਂ 900 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।

Anti-War Protests Across RussiaAnti-War Protests Across Russia

ਅਜਿਹਾ ਹੀ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ 'ਚ ਵੀ ਦੇਖਣ ਨੂੰ ਮਿਲਿਆ। ਇੱਥੇ ਵੀ 1000 ਦੇ ਕਰੀਬ ਲੋਕ ਸੜਕਾਂ 'ਤੇ ਆ ਕੇ ਜੰਗ ਦਾ ਵਿਰੋਧ ਕਰ ਰਹੇ ਸਨ। ਰੂਸੀ ਪੁਲਿਸ ਨੇ ਇੱਥੋਂ ਕਰੀਬ 400 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਰੂਸ ਦੇ 51 ਹੋਰ ਸ਼ਹਿਰਾਂ ਤੋਂ 400 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੂਸੀ ਸੰਸਦ ਦੇ ਬਾਹਰ ਵੀ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਸਨ।

Anti-War Protests Across RussiaAnti-War Protests Across Russia

ਮਾਸਕੋ 'ਚ ਪ੍ਰਦਰਸ਼ਨ ਕਰ ਰਹੀ 23 ਸਾਲਾ ਲੜਕੀ ਅਨਾਸਤਾਸੀਆ ਨੇਸਤੁਲਿਆ ਨੇ ਦੱਸਿਆ ਕਿ ਉਸ ਦੇ ਕਈ ਰਿਸ਼ਤੇਦਾਰ ਇਸ ਸਮੇਂ ਯੂਕਰੇਨ 'ਚ ਹਨ। ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਜਦੋਂ ਆਪਣੇ ਰਿਸ਼ਤੇਦਾਰਾਂ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਨੂੰ ਕੀ ਕਹਾਂ | ਸੇਂਟ ਪੀਟਰਸਬਰਗ 'ਚ ਪ੍ਰਦਰਸ਼ਨ ਕਰ ਰਹੀ 27 ਸਾਲਾ ਸਵੇਤਲਾਨਾ ਵੋਲਕੋਵਾਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਜਿਵੇਂ ਰੂਸੀ ਪ੍ਰਸ਼ਾਸਨ ਪਾਗਲਪਨ ਦਾ ਸ਼ਿਕਾਰ ਹੋ ਗਿਆ ਹੋਵੇ। ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੱਤੀ ਜਾਵੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement