Bay of Bengal Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Published : Feb 25, 2025, 6:46 am IST
Updated : Feb 25, 2025, 9:31 am IST
SHARE ARTICLE
Bay of Bengal Earthquake News in punjabi
Bay of Bengal Earthquake News in punjabi

ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ ਤੀਬਰਤਾ

Bay of Bengal Earthquake News in punjabi : ਅੱਜ ਸਵੇਰੇ 06:10 ਵਜੇ ਬੰਗਾਲ ਦੀ ਖਾੜੀ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।  ਰਿਕਟਰ ਪੈਮਾਨੇ ' 'ਤੇ ਇਸ ਦੀ ਤੀਬਰਤਾ 5.1 ਮਾਪੀ ਗਈ।   ਆਈਐਮਡੀ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਬੰਗਾਲ ਦੀ ਖਾੜੀ ’ਚ 91 ਕਿਲੋਮੀਟਰ ਦੀ ਡੂੰਘਾਈ ’ਚ ਆਇਆ। ਮੰਗਲਵਾਰ ਨੂੰ ਆਇਆ ਭੂਚਾਲ ਭਾਵੇਂ ਮੱਧਮ ਸ਼ਿੱਦਤ ਦਾ ਸੀ ਪਰ ਡੂੰਘਾਈ ‘ਤੇ ਸਥਿਤ ਸੀ, ਜਿਸ ਨੇ ਸਤ੍ਵਾ ‘ਤੇ ਮਹਿਸੂਸ ਕੀਤੇ ਭੂਚਾਲ ਦੀ ਤੀਬਰਤਾ ਨੂੰ ਘਟਾਉਣ ਵਿਚ ਮਦਦ ਕੀਤੀ। ਭੂਚਾਲ ਦੇ ਝਟਕਿਆਂ ਕਾਰਨ ਸੂਬੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ।

ਭੂਚਾਲ ਦੇ ਦੌਰਾਨ ਅਜਿਹਾ ਕਰਨ ਤੋਂ ਬਚੋ 
ਭੂਚਾਲ ਦੇ ਦੌਰਾਨ ਲਿਫ਼ਟ ਦੀ ਵਰਤੋਂ ਨਾ ਕਰੋ।
ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
ਜੇਕਰ ਤੁਸੀਂ ਕਿਤੇ ਫਸ ਗਏ ਹੋ, ਤਾਂ ਭੱਜੋ ਨਾ।
ਜੇਕਰ ਤੁਸੀਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ।
ਭੂਚਾਲ ਆਉਣ ਦੀ ਸੂਰਤ ਵਿਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿਚ ਜਾਓ।
ਭੂਚਾਲ ਦੀ ਸਥਿਤੀ ਵਿਚ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ।
ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।

​(For more Punjabi news apart from Bay of Bengal  Earthquake News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement