
ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਸ ਅਹੁਦੇ ਲਈ ਕਾਨੂੰਨੀ ਯੋਗਤਾ ਪੂਰੀ ਨਾ ਕਰਨ ਦੇ ਬਾਵਜੂਦ ਇਕ ਸੇਵਾਮੁਕਤ ਜਨਰਲ
ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਚੋਟੀ ਦੇ ਫੌਜੀ ਅਧਿਕਾਰੀਆਂ ਨੂੰ ਇਸ ਲਈ ਬਰਖਾਸਤ ਕਰ ਦਿਤਾ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਇਸ ਅਹੁਦੇ ਲਈ ਯੋਗ ਨਹੀਂ ਹਨ। ਸਾਊਦੀ ਅਰਬ ਦੇ ਰੱਖਿਆ ਮੰਤਰੀ ਨਾਲ ਬੈਠਕ ਤੋਂ ਪਹਿਲਾਂ ਹੇਗਸੇਥ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਸ ਅਹੁਦੇ ਲਈ ਕਾਨੂੰਨੀ ਯੋਗਤਾ ਪੂਰੀ ਨਾ ਕਰਨ ਦੇ ਬਾਵਜੂਦ ਇਕ ਸੇਵਾਮੁਕਤ ਜਨਰਲ ਨੂੰ ਅਗਲਾ ਜੁਆਇੰਟ ਚੀਫ ਆਫ ਸਟਾਫ ਕਿਉਂ ਚੁਣਿਆ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਅਚਾਨਕ ਹਵਾਈ ਫ਼ੌਜ ਦੇ ਚੇਅਰਮੈਨ ਜਨਰਲ ਸੀਕਿਯੂ ਬ੍ਰਾਊਨ ਜੂਨੀਅਰ ਨੂੰ ਬਰਖਾਸਤ ਕਰ ਦਿਤਾ ਸੀ ਅਤੇ ਹੇਗਸੇਥ ਨੇ ਜਲ ਫ਼ੌਜ ਦੇ ਮੁਖੀ ਐਡਮਿਰਲ ਲੀਜ਼ਾ ਫਰਾਂਸਚੇਟੀ, ਹਵਾਈ ਫ਼ੌਜ ਦੇ ਉਪ ਮੁਖੀ ਜਨਰਲ ਜੇਮਸ ਸਲਿਫ ਨੂੰ ਬਰਖਾਸਤ ਕਰ ਦਿਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਫੌਜ, ਜਲ ਫ਼ੌਜ ਅਤੇ ਹਵਾਈ ਫ਼ੌਜ ਲਈ ਜੱਜ ਐਡਵੋਕੇਟ ਜਨਰਲ (ਜੇ.ਏ.ਜੀ.) ਦੀਆਂ ਨੌਕਰੀਆਂ ਲਈ ਨਾਮਜ਼ਦਗੀ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਨੇ ਵਕੀਲਾਂ ਦਾ ਨਾਂ ਨਹੀਂ ਲਿਆ। ਨੇਵੀ ਜੇ.ਏ.ਜੀ. ਦੇ ਵਾਈਸ ਐਡਮਿਰਲ ਕ੍ਰਿਸਟੋਫਰ ਫ੍ਰੈਂਚ ਲਗਭਗ ਦੋ ਮਹੀਨੇ ਪਹਿਲਾਂ ਸੇਵਾਮੁਕਤ ਹੋਏ ਸਨ ਅਤੇ ਉਨ੍ਹਾਂ ਦੇ ਬਦਲ ਦੀ ਭਾਲ ਪਹਿਲਾਂ ਹੀ ਚੱਲ ਰਹੀ ਸੀ। ਆਰਮੀ ਜੇਏਜੀ ਲੈਫਟੀਨੈਂਟ ਜਨਰਲ ਜੋਸਫ ਬੀ ਬਰਜਰ ਤੀਜੇ ਅਤੇ ਏਅਰ ਫੋਰਸ ਜੇਏਜੀ ਲੈਫਟੀਨੈਂਟ ਜਨਰਲ ਚਾਰਲਸ ਪਲੱਮਰ ਨੂੰ ਸੇਵਾ ਤੋਂ ਹਟਾ ਦਿਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਕੱਢੇ ਜਾਣ ਦਾ ਕੋਈ ਖਾਸ ਕਾਰਨ ਨਹੀਂ ਦਸਿਆ ਗਿਆ ਹੈ।