File photo
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਪਰ ਕੁੱਝ ਦੇਸ਼ਾਂ ਵਿਚ ਸਥਿਤੀ ਬੇਹੱਦ ਖਰਾਬ ਹੈ। ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ
ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਪਰ ਕੁੱਝ ਦੇਸ਼ਾਂ ਵਿਚ ਸਥਿਤੀ ਬੇਹੱਦ ਖਰਾਬ ਹੈ। ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹਨਾਂ ਵਿਚੋਂ ਇਕ ਦੇਸ਼ ਅਮਰੀਕਾ ਹੈ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹਾਂਮਾਰੀ ਨੂੰ ਰੋਕਣ ਦੇ ਲਈ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰ ਦਿੱਤਾ ਹੈ।
Photo
ਟਰੰਪ ਪ੍ਰਸ਼ਾਸ਼ਨ ਨੇ 2 ਲੱਖ ਕਰੋੜ ਡਾਲਰ ਦੇ ਇਤਿਹਾਸਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਆਰਥਿਕ ਪੈਕੇਜ ਵਿਚ ਅਮਰੀਕਾ ਵਾਈਟ ਹਾਊਸ ਨੇ ਇਹ ਫੈਸਲਾ ਲਿਆ ਹੈ, ਜਿਸ ਤੇ ਡੈਮੋਕਰੇਟਿਕ ਅਤੇ ਰਿਪਬਲਿਕ ਪਾਰਟੀ ਦੇ ਆਗੂਆਂ ਨੇ ਵੀ ਸਹਿਮਤੀ ਜਤਾਈ ਹੈ। ਅਮਰੀਕਾ ਦਾ ਕਹਿਣਾ ਹੈ ਇਸ ਮਦਦ ਨਾਲ ਬਿਜਨੈੱਸ, ਵਰਕਸ ਅਤੇ ਹੈਲਥ ਕੇਅਰ ਸਿਸਟਮ ਨੂੰ ਸਪੋਰਟ ਮਿਲੇਗਾ।
File
ਇਸ ਤੋਂ ਇਲਾਵਾ, ਯੂ.ਐੱਸ. ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਤੰਗ ਛੋਟੇ ਕਾਰੋਬਾਰ ਲਈ 367 ਅਰਬ ਡਾਲਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹਨਾਂ ਦੇ ਕਰਮਚਾਰੀ ਜਿਹਨਾਂ ਨੂੰ ਘਰ ਵਿੱਚ ਮਜਬੂਰੀ ਨਾਲ ਰਹਿਣਾ ਪੈ ਰਿਹਾ ਹੈ, ਉਹਨਾਂ ਨੂੰ ਤਨਖਾਹ ਮਿਲ ਸਕੇ। ਵੱਡੇ ਉਦਯੋਗਾਂ ਨੂੰ ਵੀ ਸਸਤੇ ਰੇਟ ਤੇ ਲੋਨ ਦਿੱਤਾ ਜਾਵੇਗਾ ਤਾਂ ਜੋ ਉਹ ਮੁਸ਼ਕਿਲ ਸਮੇਂ ਵਿਚ ਆਪਣਾ ਕਾਰੋਬਾਰ ਕਰ ਸਕਣ।
File
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਕੌਮੀ ਐਮਰਜੈਂਸੀ ਕਰਾਰ ਦਿੱਤਾ ਹੈ। ਅਗਲੇ ਕੁਝ ਮਹੀਨਿਆਂ ਵਿਚ ਰਾਸ਼ਟਰਪਤੀ ਟਰੰਪ, ਜੋ ਚੋਣਾਂ ਵਿਚ ਸ਼ਾਮਲ ਹੋਣ ਜਾ ਰਹੇ ਹਨ, ਕੋਰੋਨਾ ਬਾਰੇ ਕੋਈ ਲਾਪਰਵਾਹੀ ਨਹੀਂ ਕਰਨਾ ਚਾਹੁੰਦੇ।
end-of