ਅਮਰੀਕਾ ਵਿਚ ਸੰਸਦ ਮੈਂਬਰ ਤੇ ਵਪਾਰੀ ਉਤਰੇ ਐਚ-4 ਵੀਜ਼ਾ ਧਾਰਕਾਂ ਦੇ ਹੱਕ 'ਚ
Published : Apr 25, 2018, 2:09 pm IST
Updated : Apr 25, 2018, 2:09 pm IST
SHARE ARTICLE
H-4 Visa
H-4 Visa

ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਕੀਤਾ ਵਿਰੋਧ

ਵਾਸ਼ਿੰਗਟਨ— ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਅਤੇ ਫੇਸਬੁੱਕ ਸਮੇਤ ਅਮਰੀਕੀ ਆਈ.ਟੀ ਉਦਯੋਗ ਦੇ ਪ੍ਰਤੀਨਿਧੀਆਂ ਨੇ ਐਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਨੂੰ ਖ਼ਤਮ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਪ੍ਰਸਤਾਵਿਤ ਯੋਜਨਾ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਫੇਸਬੁੱਕ, ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਸਿਖਰਲੀਆਂ ਆਈ.ਟੀ ਕੰਪਨੀਆਂ ਵੱਲੋਂ ਸਿਲੀਕਾਨ ਵੈਲੀ ਵਿਚ ਸਥਾਪਿਤ ਐਫ.ਡਬਲਯੂ.ਡੀ.ਡਾਟ.ਯੂ.ਐਸ ਨੇ ਕੱਲ ਇਕ ਰਿਪੋਰਟ ਵਿਚ ਕਿਹਾ, 'ਇਸ ਨਿਯਮ ਨੂੰ ਰੱਦ ਕਰਨਾ ਅਤੇ ਅਮਰੀਕੀ ਕਰਮਚਾਰੀ ਦਲ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਉਣਾ, ਉਨ੍ਹਾਂ ਦੇ ਪਰਿਵਾਰਾਂ ਲਈ ਨੁਕਸਾਨਦੇਹ ਹੋਵੇਗਾ ਅਤੇ ਇਸ ਨਾਲ ਸਾਡੀ ਅਰਥ-ਵਿਵਸਥਾ ਨੂੰ ਨੁਕਸਾਨ ਪਹੁੰਚੇਗਾ।'
ਇਸ ਤੋਂ ਇਕ ਦਿਨ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਪੱਤਰ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿਚ ਓਬਾਮਾ ਸ਼ਾਸਨ ਦੌਰਾਨ ਐਚ-4 ਵੀਜ਼ਾ ਧਾਰਕਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਐਕਟ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ। ਐਚ-4 ਵੀਜ਼ਾ ਧਾਰਕਾਂ ਵਿਚ ਸਭ ਤੋਂ ਜ਼ਿਆਦਾ ਸੰਖਿਆ ਭਾਰਤੀਆਂ ਦੀ ਹੈ ਅਤੇ ਜਿਸ ਵਿਚ ਜ਼ਿਆਦਾਤਰ ਔਰਤਾਂ ਹਨ। ਐਚ-4 ਵੀਜ਼ਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਐਚ-1 ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਹਨ।
ਕੈਲੀਫੋਰਨੀਆ ਦੇ ਸੀਨੀਅਰ 15 ਸੰਸਦੀ ਮੈਂਬਰਾਂ ਦੇ ਇਕ ਸਮੂਹ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਚ-4 ਵੀਜ਼ੇ ਨਾਲ ਤਕਰੀਬਨ 100,000 ਲੋਕਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਮਿਲੀ ਹੈ ਅਤੇ ਇਹ ਅੱਗੇ ਉਨ੍ਹਾਂ ਦੇ ਭਾਈਚਾਰਿਆਂ ਵਿਚ ਫੈਲ ਗਿਆ। ਲੀਵਰ ਫੋਟੋਨਿਕਸ ਅਤੇ ਐਚ-4 ਵੀਜ਼ਾ ਧਾਰਕ ਡਾ. ਮਾਰੀਆ ਨਵਾਸ ਮੋਰੇਨੋ ਨੇ ਕਿਹਾ, 'ਤਕਰੀਬਨ 100,000 ਐਚ-4 ਵੀਜ਼ਾ ਧਾਰਕਾਂ ਦੀ ਕੰਮ ਕਰਨ ਦੀ ਆਗਿਆ ਨੂੰ ਖਤਮ ਕਰਨ ਨਾਲ (ਜਿਸ ਵਿਚ ਮੇਰੇ ਵਰਗੀਆਂ ਸਿੱਖਿਅਤ ਔਰਤਾਂ ਹਨ) ਸਾਡੇ ਦੇਸ਼ ਨੂੰ ਨੁਕਸਾਨ ਪਹੁੰਚੇਗਾ ਅਤੇ ਹਜ਼ਾਰਾਂ ਅਮਰੀਕੀ ਪਰਿਵਾਰਾਂ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਸਾਨੂੰ ਕਾਨੂੰਨੀ ਇਮੀਗ੍ਰੇਸ਼ਨ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਨਾਲ ਅਮਰੀਕਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਖ਼ੋਜ ਕਾਰਜਾਂ ਵਿਚ ਅੱਗੇ ਬਣੇ ਰਹਿਣ ਵਿਚ ਮਦਦ ਮਿਲੇਗੀ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement