ਇੰਗਲੈਂਡ 'ਚ 1,75,000 ਪੌਂਡ ਵਿਚ ਵੇਚੀਆਂ ਗਈਆਂ ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ
Published : Apr 25, 2018, 3:55 pm IST
Updated : Apr 25, 2018, 3:55 pm IST
SHARE ARTICLE
Maharani Jind Kaur
Maharani Jind Kaur

ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ 'ਚ 1,75,000 ਪੌਂਡ ਦੀਆਂ ਵਿਕੀਆਂ ਵਾਲੀਆਂ

ਲੰਡਨ— ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ 'ਚ 1,75,000 ਪੌਂਡ ਦੀਆਂ ਵਿਕੀਆਂ ਹਨ। ਮਹਾਰਾਣੀ ਦੇ ਕੰਨਾਂ ਦੀਆਂ ਵਾਲੀਆਂ ਜਿਨ੍ਹਾਂ ਦਾ ਅੰਦਾਜ਼ਨ ਮੁੱਲ 20 ਤੋਂ 30 ਹਜ਼ਾਰ ਪੌਂਡ ਤੱਕ ਹੋਣ ਦੀ ਸੰਭਾਵਨਾ ਸੀ। ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸੰਨ 1836 ਵਿਚ ਹੋਣ ਤੋਂ ਬਾਅਦ ਪੰਜਾਬ ਦਾ ਰਾਜ ਕੁਝ ਚਿਰ ਮਹਾਰਾਣੀ ਜਿੰਦ ਕੌਰ ਨੇ ਵੀ ਸੰਭਾਲਿਆ। 1843 'ਚ ਉਸ ਦੇ ਪੰਜ ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਮਹਾਰਾਣੀ ਜਿੰਦ ਕੌਰ ਨੂੰ ਰਾਜ ਪ੍ਰਬੰਧ ਚਲਾਉਣ ਦਾ ਅਧਿਕਾਰ ਦਿੱਤਾ ਸੀ। ਬਾਅਦ 'ਚ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ਤੇ ਉਸ ਦੀ ਨਿੱਜੀ ਜਾਇਦਾਦ ਜ਼ਬਤ ਕਰ ਲਈ। ਹੌਲੀ-ਹੌਲੀ ਬਰਤਾਨਵੀ ਫ਼ੌਜ ਨੇ ਲੁੱਟਿਆ ਸਰਕਾਰੀ ਖ਼ਜ਼ਾਨਾ ਜਿਸ ਵਿਚ ਕੋਹੇਨੂਰ ਤੇ ਤਾਮੂਰ ਰੂਬੀ ਆਦਿ ਨੂੰ ਮਹਾਰਾਣੀ ਵਿਕਟੋਰੀਆ ਲਈ ਤੋਹਫ਼ੇ ਵਜੋਂ ਲੰਡਨ ਭੇਜ ਦਿੱਤਾ ਗਿਆ। 

EarringsEarrings

1863 'ਚ ਮਹਾਰਾਣੀ ਜਿੰਦ ਦੀ ਬਰਤਾਨੀਆ 'ਚ ਮੌਤ ਹੋਈ। ਇਸਲਾਮਕ ਤੇ ਭਾਰਤੀ ਵਿਭਾਗ ਦੇ ਬੌਨਹੈਮ ਦੇ ਮੁਖੀ ਓਲੀਵਰ ਵਾਈਟ ਨੇ ਕਿਹਾ ਕਿ ਇਹ ਸੋਨੇ ਦੀਆਂ ਵਾਲੀਆਂ ਉਸ ਮਹਾਨ ਔਰਤ ਦੀਆਂ ਹਨ, ਜਿਸ ਨੇ ਆਪਣਾ ਰਾਜ ਭਾਗ ਗਵਾ ਕੇ ਵੀ ਹਿੰਮਤ ਨਹੀਂ ਹਾਰੀ। ਮਹਾਰਾਣੀ ਦੀਆਂ ਇਹ ਵਾਲੀਆਂ ਦੀ ਬੋਲੀ ਟੈਲੀਫ਼ੋਨ ਰਾਹੀਂ ਕਰਵਾਈ ਗਈ ਅਤੇ ਖ੍ਰੀਦਣ ਵਾਲੇ ਗਾਹਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement