
ਇੰਡੋਨੇਸ਼ੀਆ ਦੇ ਆਚੇ ਸੂਬੇ ਇਕ ਭਿਆਨਕ ਹਾਦਸਾ ਹੋਇਆ ਹੈ ਜਿਸ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ।
ਇੰਡੋਨੇਸ਼ੀਆ : ਪਿਛਲੇ ਕਈ ਦਿਨਾਂ ਤੋਂ ਅੱਗ ਲੱਗਣ ਦੀ ਖ਼ਬਰਾਂ ਕਈ ਖ਼ਬਰਾਂ ਸਾਹਮਣੇ ਆਈਆਂ ਹਨ। ਉਸੇ ਤਰ੍ਹਾਂ ਇੰਡੋਨੇਸ਼ੀਆ ਦੇ ਆਚੇ ਸੂਬੇ ਇਕ ਭਿਆਨਕ ਹਾਦਸਾ ਹੋਇਆ ਹੈ ਜਿਸ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਥੇ ਇਕ ਗ਼ੈਰ-ਕਾਨੂੰਨੀ ਤੇਲ ਦੇ ਖੂਹ ਨੂੰ ਅੱਗ ਲੱਗ ਗਈ ਜਿਸ ਦੇ ਕਾਰਨ ਇਥੇ ਤਿੰਨ ਘਰ ਸੜ ਕੇ ਸੁਆਹ ਹੋ ਗਏ। ਇਹ ਅੱਗ ਇੰਨੀ ਭਿਆਨਕ ਹੈ ਕਿ ਮੰਗਲਵਾਰ ਸਵੇਰ ਤੱਕ ਇਸ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
Indonesia oil well fire kills 10 people
ਆਚੇ ਦੇ ਰਾਂਤੋ ਪੇਰੂਲੇਕ ਉਪ ਜ਼ਿਲ੍ਹੇ ਦੇ ਮੁਖੀ ਸੈਫੁਲ ਨੇ ਕਿਹਾ,”ਇਲਾਕੇ ‘ਚ ਅਜੇ ਵੀ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਨੂੰ ਪ੍ਰਸ਼ਾਸਨ ਕਾਬੂ ਕਰਨ ‘ਚ ਲਗਿਆ ਹੋਇਆ ਹੈ ਅਤੇ ਮੌਕੇ ‘ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅਜੇ ਵੀ ਅੱਗ ਬੁਝਾਉਣ ਦੇ ਕਾਰਜ ਜਾਰੀ ਹਨ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖ਼ਮੀ ਵੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਬਿਨਾਂ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।
Indonesia oil well fire kills 10 people
ਪਟਿਆਲਾ ਦੇ ਤ੍ਰਿਪੜੀ ਇਲਾਕੇ ‘ਚ ਸਥਿਤ ਕੋਹਲੀ ਸਵੀਟਸ ਨੂੰ ਅੱਗ ਲੱਗ ਗਈ। ਜਿਸ ਦੇ ਕਾਰਨ ਇਹ ਤਿੰਨ ਮੰਜ਼ਿਲੀ ਇਮਾਰਤ ਸੜ ਕੇ ਸੁਆਹ ਹੋ ਗਈ। ਅੱਜ ਸਵੇਰੇ 4.30 ਕੁ ਵਜੇ ਕੋਹਲੀ ਸਵੀਟ ਸ਼ਾਪ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ। ਇਸ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀ ਟੀਮ ਮੌਕੇ ‘ਤੇ ਪਹੁੰਚੀ ਜਿਸ ਤੋਂ ਬਾਅਦ ਕਾਫ਼ੀ ਮਿਹਨਤ ਤੋਂ ਇਸ ਅੱਗ ‘ਤੇ ਕਾਬੂ ਪਾਇਆ।
PATIALA KOHLI SWEETS SHOP
ਇਸ ਅੱਗ ‘ਚ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਪਰ ਦੁਕਾਨ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕਾਰਣ ਦੁਕਾਨ ‘ਚ ਲੱਗੇ ਏ.ਸੀ ਦਾ ਕੰਪ੍ਰੈਸ਼ਰ ਫਟਣਾ ਦਸਿਆ ਜਾ ਰਿਹਾ ਹੈ।