ਕੋਰੋਨਾ ਵਾਇਰਸ : ਫ਼ਿਲੀਪੀਨ ਦੇ ਰਾਸ਼ਟਰਪਤੀ ਨੇ ਮਾਰਸ਼ਲ ਕਾਨੂੰਨ ਲਾਗੂ ਕਰਨ ਦੀ ਦਿਤੀ ਧਮਕੀ
Published : Apr 25, 2020, 10:42 am IST
Updated : Apr 25, 2020, 10:42 am IST
SHARE ARTICLE
File Photo
File Photo

ਫ਼ਿਲੀਪੀਨ ਦੇ ਰਾਸ਼ਟਰਪਤੀ ਰੋਦ੍ਰਿਗੋ ਦੁਤੇਰਤੇ ਨੇ ਕਮਿਊਨਿਸਟ ਬਾਗ਼ੀਆਂ ’ਤੇ ਪਿੰਡਾਂ ਦੇ ਲੋਕਾਂ ਨੂੰ ਨਕਦੀ ਅਤੇ ਭੋਜਨ ਦੇਣ ਜਾ ਰਹੇ ਦੋ ਫ਼ੌਜੀਆਂ ਦਾ ਕਤਲ ਕਰਨ

ਮਨੀਲਾ, 24 ਅਪ੍ਰੈਲ : ਫ਼ਿਲੀਪੀਨ ਦੇ ਰਾਸ਼ਟਰਪਤੀ ਰੋਦ੍ਰਿਗੋ ਦੁਤੇਰਤੇ ਨੇ ਕਮਿਊਨਿਸਟ ਬਾਗ਼ੀਆਂ ’ਤੇ ਪਿੰਡਾਂ ਦੇ ਲੋਕਾਂ ਨੂੰ ਨਕਦੀ ਅਤੇ ਭੋਜਨ ਦੇਣ ਜਾ ਰਹੇ ਦੋ ਫ਼ੌਜੀਆਂ ਦਾ ਕਤਲ ਕਰਨ ਦਾ ਦੋਸ਼ ਲਾਇਆ ਅਤੇ ਦੇਸ਼ ’ਚ ਮਾਰਸ਼ਲ ਕਾਨੂੰਨ ਲਾਗੂ ਕਰਨ ਦੀ ਧਮਕੀ ਦਿਤੀ। ਫ਼ਿਲੀਪੀਨ ਦੁਨੀਆ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਤੋਂ ਨਜਿਠਣ ਦੀ ਕੋਸ਼ਿਸ਼ ਕਰ ਰਿਹਾ ਹੈ।

File photoFile photo

ਰਾਸ਼ਟਰਪਤੀ ਨੇ ਬੁਲਾਰੇ ਹੈਰੀ ਰੋਕ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੁਤੇਰਤੇ ਨੇ ਕੈਬਿਨਟ ਦੇ ਅਧਿਕਾਰੀਆਂ ਨਾਲ ਮੀਟਿੰਗ ’ਚ ਮਨੀਲਾ ਅਤੇ ਕਈ ਸੂਬਿਆਂ ਅਤੇ ਸ਼ਹਿਰਾਂ ’ਚ ਬੰਦ ਦੀ ਮਿਆਦ 15 ਮਈ ਤਕ ਵਧਾਉਣ ਦੀ ਮੰਜ਼ੂਰੀ ਦਿਤੀ ਹੈ। ਦੁਤੇਰਤੇ ਨੇ ਟੀਵੀ ’ਤੇ ਆਉਣ ਵਾਲੇ ਅਪਣੇ ਭਾਸ਼ਣ ’ਚ ਕਮਿਊਨਿਸ਼ਟ ਬਾਗ਼ੀਆਂ ਨੂੰ ਕਿਹਾ, ‘‘ਮੈਂ ਹਰੇਕ ਨੂੰ ਚਿਤਾਵਨੀ ਦੇ ਰਿਹਾ ਹਾਂ ਅਤੇ ਹਥਿਆਰਬੰਦ ਬਲਾਂ ਤੇ ਪੁਲਿਸ ਨੂੰ ਨੋਟਿਸ ਦੇ ਰਿਹਾ ਹਾਂ ਕਿ ਮੈਂ ਮਾਰਸ਼ਲ ਕਾਨੂੰਨ ਲਾਗੂ ਕਰ ਸਕਦਾ ਹਾਂ। ਇਸ ਦੇ ਬਾਅਦ ਪਿੱਛੇ ਨਹੀਂ ਹਟਿਆ ਜਾਵੇਗਾ।’’

ਦੁਤੇਰਤੇ ਨੇ ਦੋਸ਼ ਲਾਇਆ ਕਿ ‘ਨਿਊ ਪੀਪਲਜ਼ ਆਰਮੀ’ ਦੇ ਗੁਰਿੱਲਾ ਨੇ ਵੱਡੀ ਕੰਪਨੀਆਂ ਤੋਂ ਵੱਡੀ ਰਕਮ ਜ਼ਬਰਦਸਦੀ ਵਸੂਲੀ ਅਤੇ ਮਰੇ ਜਵਾਨਾਂ ਦੇ ਹਥਿਆਰ ਚੋਰੀ ਕੀਤੇ ਹਨ। ਬਾਗ਼ੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੀ ਇਸ ਮਹਾਂਮਾਰੀ ਤੋਂ ਲੜਨ ਵਿਚ ਮਦਦ ਕਰ ਰਹੇ ਹਨ। ਫ਼ਿਲੀਪੀਨ ’ਚ ਕੋਵਿਡ 19 ਦੇ 7000 ਮਾਮਲੇ ਸਾਹਮਣੇ ਆਏ ਹਨ ਅਤੇ 462 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement