
ਕਿਹਾ, ਹਾਲਾਤ ਵਿਖਾ ਰਹੇ ਹਨ ਕਿ ਵਾਇਰਸ ਕੀ ਕਰ ਸਕਦ
ਜਨੇਵਾ : ਦੇਸ਼ ਵਿਚ ਹਾਹਾਕਾਰ ਮਚਾ ਰਹੀ ਕੋਰੋਨਾ ਇਨਫੈਕਸ਼ਨ ਦੀ ਦੂਸਰੀ ਲਹਿਰ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਭਾਰਤ ’ਚ ਤੇਜ਼ੀ ਨਾਲ ਵਧਦੇ ਮਾਮਲਿਆਂ ਤੋਂ ਕਾਫੀ ਚਿੰਤਤ ਹਨ। ਜਨੇਵਾ ’ਚ ਵਰਚੁਅਲ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ, ਭਾਰਤ ’ਚ ਹਾਲਾਤ ਤਬਾਹਕੁੰਨ ਹਨ ਜੋ ਯਾਦ ਦਿਵਾਉਂਦੇ ਹਨ ਕਿ ਵਾਇਰਸ ਕੀ ਕਰ ਸਕਦਾ ਹੈ।’
WHO
ਸੰਗਠਨ ਮੁਖੀ ਨੇ ਕਿਹਾ, ਆਕਸੀਜਨ, ਬੈੱਡਾਂ ਤੇ ਰੇਮਡੇਸਿਵਰ ਵਰਗੀਆਂ ਪ੍ਰਮੁੱਖ ਐਮਰਜੈਂਸੀ ਦਵਾਈ ਦੀ ਜ਼ਬਰਦਸਤ ਘਾਟ ਦੌਰਾਨ ਇੰਝ ਜਾਪਦਾ ਹੈ ਕਿ ਦੇਸ਼ ਵਿਚ ਹਰ ਗੁਜ਼ਰਦੇ ਦਿਨ ਨਾਲ ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ ’ਚ ਇਨਫ਼ੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ।
corona case
ਇਹ ਖ਼ਤਰੇ ਦੀ ਘੰਟੀ ਹੈ। ਇਹ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਜ਼ਿਆਦਾ ਪ੍ਰਭਾਵੀ ਹੋਣ ਦਾ ਨਤੀਜਾ ਹੋ ਸਕਦਾ ਹੈ। ਦੁਨੀਆ ਭਰ ਵਿਚ ਟੀਕਾਕਰਨ ’ਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਡਾਕਟਰ ਟੇਡ੍ਰੋਸ ਨੇ ਹਾਲਾਤ ਦੇ ਮਦੇਨਜ਼ਰ ਦੱਖਣੀ-ਪੂਰਬੀ ਏਸ਼ੀਆ ’ਚ ਸਾਰੇ ਸਿਹਤ ਸਬੰਧੀ ਉਪਰਾਲਿਆਂ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ ਜਿਸ ਨਾਲ ਇਨਫੈਕਸ਼ਨ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘਟਾਇਆ ਜਾ ਸਕੇ। ਭਾਰਤੀ ਮਿਸ਼ਨ ਕਈ ਕੰਪਨੀਆਂ ਦੇ ਸੰਪਰਕ ’ਚ ਹਨ।
WHO
ਈਯੂ, ਬ੍ਰਿਟੇਨ ਤੇ ਅਮਰੀਕਾ ਤਿੰਨ ਅਜਿਹੇ ਦੇਸ਼ ਹਨ ਜਿਹੜੇ ਭਾਰਤ ਨੂੰ ਵੈਕਸੀਨ ਨਿਰਮਾਣ ’ਚ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਨਹੀਂ ਕਰ ਰਹੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਵੀ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦਾ ਰਵੱਈਆ ਟਾਲਣ ਵਾਲਾ ਸੀ। ਬੁਲਾਰੇ ਨੇ ਸਾਫ਼ ਤੌਰ ’ਤੇ ਕਿਹਾ ਕਿ ਅਮਰੀਕਾ ਲਈ ਆਪਣੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ।