ਨਿਊਜ਼ੀਲੈਂਡ ’ਚ ਬਿਨਾਂ ਹੈਲਮਟ ਸਾਈਕਲ ਚਲਾਉਣ ਵੇਲੇ ਹੁਣ ਸਿੱਖਾਂ ਨੂੰ ਅਗਾਊਂ ਆਗਿਆ ਨਹੀਂ ਲੈਣੀ ਪਵੇਗੀ
Published : Apr 25, 2021, 7:21 am IST
Updated : Apr 25, 2021, 7:23 am IST
SHARE ARTICLE
Sikhs no longer need prior permission to ride a bicycle without a helmet in New Zealand
Sikhs no longer need prior permission to ride a bicycle without a helmet in New Zealand

‘ਸਿੱਖ ਅਵੇਅਰ’ ਸੰਸਥਾ ਦੇ ਯਤਨਾਂ ਸਦਕਾ ਕਾਨੂੰਨ ਵਿਚ ਹੋਈ ਤਬਦੀਲੀ

ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਕਹਿੰਦੇ ਨੇ ਕਿਸੇ ਕੰਮ ਲਈ ਲਗਾਤਾਰ ਯਤਨ ਕਰਦੇ ਰਹਿਣਾ ਕੋਈ ਤਾਕਤ ਜਾਂ ਬੁੱਧੀ ਨਹੀਂ, ਸਗੋਂ ਇਹ ਸਾਡੀ ਸਮਰੱਥਾ ਨੂੰ ਖੋਲ੍ਹਣ ਦੀ ਕੂੰਜੀ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਸਿੱਖ ਸੰਸਥਾ ‘ਸਿੱਖ ਅਵੇਅਰ’ ਸਿੱਖ ਭਾਈਚਾਰੇ ਦੀਆਂ ਤਕਨੀਕੀ ਮੁਸ਼ਕਲਾਂ ਨੂੰ ਕਾਨੂੰਨੀ ਸੰਦਰਭ ਵਿਚ ਵੇਖ ਉਸ ਦੇ ਸਾਰਥਕ ਹੱਲ ਲੱਭਣ ਲਈ ਯਤਨਸ਼ੀਲ ਰਹਿੰਦੀ ਹੈ। ਹੁਣ ਸਿੱਖਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਹੁਣ ਨਿਊਜ਼ੀਲੈਂਡ ਵਿਚ 1 ਮਈ 2021 ਤੋਂ ਬਿਨਾਂ ਹੈਲਮਟ ਸਾਈਕਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਤੋਂ ਅਗਾਊਂ ਆਗਿਆ (ਚਿੱਠੀ) ਨਹੀਂ ਲੈਣੀ ਪਿਆ ਕਰੇਗੀ। ਇਸ ਤੋਂ ਪਹਿਲਾਂ ਇਹ ਸਹੂਲਤ ਮੋਟਰਸਾਈਕਲ ਚਲਾਉਣ ਵੇਲੇ ਹੀ ਸੀ। 

SikhsSikhs

ਸਾਈਕਲ ਵਾਲੀ ਚਿੱਠੀ ਵੀ ਅਪਣੇ ਕੋਲ ਵੀ ਰੱਖਣੀ ਹੁੰਦੀ ਸੀ। ‘ਸਿੱਖ ਅਵੇਅਰ’ ਨੇ ਲੇਬਰ ਪਾਰਟੀ ਦੀ ਸਰਗਰਮ ਮੈਂਬਰ ਬਲਜੀਤ ਕੌਰ ਦੀ ਸਹਾਇਤਾ ਦੇ ਨਾਲ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਸੀ। ਬੀਤੇ ਦਿਨੀਂ ਕਾਨੂੰਨੀ ਤਬਦੀਲੀ ਹੋਣ ਤੋਂ ਬਾਅਦ ਅੱਜ ਇਸ ਸਬੰਧੀ ਟਰਾਂਸਪੋਰਟ ਮੰਤਰੀ ਮਾਈਕਲ ਵੁੱਡ ਦੇ ਨਾਲ ਸਿੱਖ ਅਵੇਅਰ ਤੋਂ ਸ. ਹਰਪ੍ਰੀਤ ਸਿੰਘ, ਸ. ਗੁਰਦੀਪ ਸਿੰਘ ਅਤੇ ਸ. ਸਨਮੀਤ ਸਿੰਘ ਹੋਰਾਂ ਨੇ ਧਨਵਾਦੀ ਮੁਲਾਕਾਤ ਕੀਤੀ।  ‘ਸਿੱਖ ਅਵੇਅਰ’ 2018 ਤੋਂ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਸੀ ਕਿ ਮੋਟਰਸਾਈਕਲ ਵਾਲੇ ਨਿਯਮ ਸਾਈਕਲ ਚਲਾਉਣ ਉਤੇ ਵੀ ਲਾਗੂ ਕੀਤੇ ਜਾਣ ਦੀ ਮੰਗ ਕਰ ਰਿਹਾ ਸੀ।

Sikhs no longer need prior permission to ride a bicycle without a helmet in New ZealandSikhs no longer need prior permission to ride a bicycle without a helmet in New Zealand

ਇਸ ਦੌਰਾਨ ਮੰਤਰੀ ਵੀ ਬਦਲਦੇ ਗਏ, ਮਾਮਲਾ ਲੰਮਾ ਹੁੰਦਾ ਚਲਾ ਗਿਆ ਅਤੇ ਫਿਰ ਜਨਤਕ ਪੱਖ ਵੀ ਜਾਣਿਆ ਗਿਆ। ਸਾਰਾ ਕੁੱਝ ਲੰਬੀ ਮਿਹਨਤ ਮੁਸ਼ਕਤ ਹੋਣ ਬਾਅਦ ਹੁਣ ਸਿੱਖ ਅਵੇਅਰ ਵਲੋਂ ਟਰਾਂਸਪੋਰਟ ਮੰਤਰੀ ਮਾਈਕਲ ਵੁਡ ਦਾ ਧਨਵਾਦ ਕੀਤਾ ਗਿਆ ਹੈ। ਵਰਨਣਯੋਗ ਹੈ ਕਿ 1 ਜਨਵਰੀ 1994 ਤੋਂ ਇਥੇ ਸਾਈਕਲ ਚਲਾਉਣ ਲਈ ਹੈਲਮਟ ਪਹਿਨਣਾ ਜ਼ਰੂਰੀ ਕੀਤਾ ਗਿਆ ਸੀ।

New ZealandNew Zealand

ਹੈਲਮਟ ਨਾ ਪਹਿਨਣ ’ਤੇ 55 ਡਾਲਰ ਜੁਰਮਾਨਾ ਜਾਂ ਫਿਰ ਅਦਾਲਤੀ ਚੱਕਰਾਂ ਵਿਚ 500 ਡਾਲਰ ਤਕ ਜੁਰਮਾਨਾ ਹੋ ਜਾਂਦਾ ਹੈ। ਸਾਈਕਲ ਦੇ ਪਿੱਛੇ ਬੈਠਣ ਵਾਲੇ ਵਾਸਤੇ ਵੀ ਹੈਲਮਟ ਜ਼ਰੂਰੀ ਹੁੰਦਾ ਹੈ। ਸਾਈਕਲ ਚਲਾਉਂਦੇ ਸਮੇਂ ਹੱਥ ਦੇ ਇਸ਼ਾਰੇ 3 ਸੈਕਿੰਡ ਰੂਲ ਦੇ ਨਾਲ ਵਰਤੇ ਜਾ ਸਕਦੇ ਹਨ।

Location: New Zealand, Auckland

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement