
ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ਵਿਚ ਮੌਤ ਹੋ ਗਈ
ਮਾਸਕੋ, 24 ਮਈ : ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ਵਿਚ ਮੌਤ ਹੋ ਗਈ। ਇਸ ਮਗਰਮੱਛ ਦੀ ਉਮਰ 84 ਸਾਲ ਦੱਸੀ ਜਾਂਦੀ ਹੈ। ਮੀਡੀਆ ਰੀਪੋਰਟਾਂ ਦੇ ਅਨੁਸਾਰ, ਇਹ ਅਡੌਲਫ ਹਿਟਲਰ ਦਾ ਪਾਲਤੂ ਮਗਰਮੱਛ ਸੀ। ਇਹ ਦੂਜੇ ਵਿਸ਼ਵ ਯੁੱਧ ਦੇ ਅੰਤ ਦੇ ਬਾਅਦ ਬ੍ਰਿਟਿਸ਼ ਫ਼ੌਜ ਨੂੰ ਬਰਲਿਨ 'ਚ ਮਿਲਿਆ ਸੀ। ਬ੍ਰਿਟਿਸ਼ ਫ਼ੌਜਾਂ ਨੇ ਇਸ ਨੂੰ ਸੋਵੀਅਤ ਯੂਨੀਅਨ ਦੀ ਫ਼ੌਜ ਦੇ ਹਵਾਲੇ ਕਰ ਦਿਤਾ ਸੀ। ਇਸ ਮਗਰਮੱਛ ਦਾ ਨਾਂ ਸੈਟਨਰ (ਸ਼ਨਿ) ਸੀ। ਸੋਵੀਅਤ ਯੂਨੀਅਨ ਦੀ ਫ਼ੌਜ ਨੇ ਬਾਅਦ ਵਿਚ ਇਸ ਨੂੰ ਮਾਸਕੋ ਦੇ ਜ਼ੂ ਵਿਚ ਭੇਜ ਦਿਤਾ ਸੀ।
1946 ਤੋਂ ਹੁਣ ਤਕ ਇਹ ਮਗਰਮੱਛ ਇਸ ਜ਼ੂ ਵਿਚ ਰਹਿ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਰਲਿਨ ਵਿਚ ਲੋਕਾਂ ਦੇ ਖਿੱਚ ਦਾ ਕੇਂਦਰ ਹੁੰਦਾ ਸੀ। ਦਿ ਡੇਲੀ ਸਟਾਰ ਦੀ ਇਕ ਰੀਪੋਰਟ ਦੇ ਅਨੁਸਾਰ, ਇਕ ਰੂਸ ਦੇ ਲੇਖਕ ਬੋਰਿਸ ਅਕੁਨਿਨ ਨੇ ਇਸਨੂੰ ਹਿਟਲਰ ਦਾ ਪਾਲਤੂ ਮਗਰਮੱਛ ਦਸਿਆ ਸੀ।
File photo
ਮਾਸਕੋ ਜੂ ਦੇ ਵੈਟਰਨਰੀ ਡਾਕਟਰ ਦਿਮਿੱਤਰੀ ਵੈਸਿਲਯੇਵ ਨੇ ਦਸਿਆ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਟਲਰ ਮਗਰਮੱਛ ਪ੍ਰੇਮੀ ਸੀ। ਹਿਟਲਰ ਦੀ 75 ਵੀਂ ਹਾਰ ਦੀ ਵਰ੍ਹੇਗੰਢ ਮੌਕੇ ਮਗਰਮੱਛ ਸੈਟਨਰ ਜ਼ਿੰਦਾ ਸੀ। ਕਿਹਾ ਜਾਂਦਾ ਹੈ ਕਿ ਇਹ ਮਗਰਮੱਛ ਜਨਮ ਸੰਨ 1936 ਨੂੰ ਮਿਸੀਸਿਪੀ ਦੇ ਜੰਗਲਾਂ 'ਚ ਹੋਇਆ ਸੀ। ਇਸਨੂੰ ਨਵੰਬਰ 1943 'ਚ ਫੜ ਕੇ ਬਰਲਿਨ ਲਿਆਂਦਾ ਗਿਆ ਸੀ। ਇਹ ਬ੍ਰਿਟਿਸ਼ ਸੈਨਿਕਾਂ ਨੂੰ ਤਿੰਨ ਸਾਲ ਬਾਅਦ ਮਿਲਿਆ ਸੀ। ਇਹ ਮਗਰਮੱਛ ਮਾਸਕੋ ਦੇ ਜ਼ੂ 'ਚ ਸਭ ਤੋਂ ਪੁਰਾਣਾ ਜਾਨਵਰ ਸੀ।
1980 ਵਿਚ ਜ਼ੂ ਦੀ ਛੱਤ ਦੇ ਕੰਕਰੀਟ ਦਾ ਇਕ ਟੁਕੜਾ ਇਸ ਦੇ ਉੱਪਰ ਡਿੱਗਿਆ ਗਿਆ ਸੀ, ਪਰ ਇਹ ਹਾਦਸੇ ਵਿਚ ਉਸ ਦੀ ਜਾਨ ਬਚ ਗਈ ਸੀ। ਇਕ ਵਾਰੀ ਜ਼ੂ ਘੁੰਮਣ ਆਏ ਇਕ ਸ਼ਖਸ ਨੇ ਇਸ ਦੇ ਸਿਰ ਉਤੇ ਪੱਥਰ ਨਾਲ ਹਮਲਾ ਕਰ ਦਿਤਾ ਸੀ। ਇਸ ਹਮਲੇ ਵਿਚ ਮਗਰਮੱਛ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਕਈ ਮਹੀਨਿਆਂ ਤਕ ਉਸ ਦਾ ਇਲਾਜ ਚੱਲਿਆ। ਕਿਹਾ ਜਾਂਦਾ ਹੈ ਕਿ ਜਦੋਂ ਇਸ ਮਗਰਮੱਛ ਲਈ ਨਵਾਂ ਐਕੁਰੀਅਮ ਬਣਾਇਆ ਗਿਆ ਸੀ ਤਾਂ ਉਸਨੇ 4 ਮਹੀਨਿਆਂ ਤੋਂ ਭੋਜਨ ਨਹੀਂ ਖਾਧਾ। 2010 ਵਿਚ ਉਸਨੇ ਇਕ ਸਾਲ ਲਈ ਅਜਿਹਾ ਕੀਤਾ ਅਤੇ ਬਾਅਦ ਵਿਚ ਉਸਨੇ ਖਾਣਾ ਸ਼ੁਰੂ ਕਰ ਦਿਤਾ। ਮਾਸਕੋ ਜੂ ਦੇ ਲੋਕਾਂ ਨੇ ਮਗਰਮੱਛ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਹੈ। (ਏਜੰਸੀ)