Pakistan News : ਧਮਾਕਿਆਂ ’ਚ ਮੌਤਾਂ ਦੇ ਮਾਮਲੇ `ਚ ਪਾਕਿਸਤਾਨ ਸੱਤਵੇਂ ਸਥਾਨ 'ਤੇ

By : BALJINDERK

Published : May 25, 2025, 12:39 pm IST
Updated : May 25, 2025, 12:39 pm IST
SHARE ARTICLE
file photo
file photo

Pakistan News : ਬ੍ਰਿਟੇਨ ਸਥਿਤ ਮਾਨੀਟਰ ਐਕਸ਼ਨ ਆਨ ਆਰਮਡ ਵਾਇਲੈਂਸ ਨੇ ਜਾਰੀ ਕੀਤੀ ਰਿਪੋਰਟ

Delhi News in Punjabi : ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੋ ਰਹੇ ਹਨ। ਇਹ ਦੇਸ਼ ਗ੍ਰਹਿ ਯੁੱਧ ਵੱਲ ਵੱਧ ਰਿਹਾ ਹੈ, ਜਿਥੇ ਵਿਰੋਧ ਪ੍ਰਦਰਸ਼ਨ ਅਤੇ ਵਿਸਫੋਟਾਂ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਬ੍ਰਿਟੇਨ ਸਥਿਤ ਮਾਨੀਟਰ ਐਕਸ਼ਨ ਆਨ ਆਰਮਡ ਵਾਇਲੈਂਸ (ਏਓਏਵੀ) ਦੀ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਵਿਚ ਨਾਗਰਿਕ ਸੁਰੱਖਿਆ ਦੀ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਵਿਸਫੋਟਕ ਹਥਿਆਰਾਂ ਨਾਲ ਆਮ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਪਾਕਿਸਤਾਨ ਵਿਸ਼ਵ ਵਿਚ ਸੱਤਵੇਂ ਸਥਾਨ ‘ਤੇ ਰਿਹਾ।

ਪਾਕਿਸਤਾਨ ਵਿਚ 790 ਨਾਗਰਿਕ ਜ਼ਖ਼ਮੀ ਹੋਏ, ਜਿਨ੍ਹਾਂ 'ਚੋਂ 210 ਦੀ ਮੌਤ ਹੋ ਗਈ। ਹਾਲਾਂਕਿ ਇਹ 2023 ਦੇ ਮੁਕਾਬਲੇ 9 ਫ਼ੀਸਦੀ ਘੱਟ ਹੈ ਪਰ ਦਰਜ ਕੀਤੀਆਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਵਧੀ ਹੈ। ਰਿਪੋਰਟ 'ਚ ਆਮ ਨਾਗਰਿਕਾਂ ਦੀ ਮੌਤ ਲਈ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਰਗੇ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜੋ ਜ਼ਖ਼ਮੀਆਂ ਦੇ 76 ਫ਼ੀਸਦੀ ਲਈ ਜ਼ਿੰਮੇਵਾਰ ਹਨ। ਖਾਸ ਤੌਰ 'ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਿਛਲੇ ਸਾਲ ਪਾਕਿਸਤਾਨ ਵਿਚ 119 ਨਾਗਰਿਕਾਂ ਨੂੰ ਮਾਰਿਆ ਅਤੇ ਜ਼ਖ਼ਮੀ ਕੀਤਾ।

ਇਸ ਸੂਚੀ 'ਚ ਪਾਕਿਸਤਾਨ ਤੋਂ ਬਦਤਰ ਹਾਲਤ ਵਾਲੇ ਦੇਸ਼ਾਂ ਵਿਚ ਫਲਸਤੀਨ (ਗਾਜ਼ਾ ਖੇਤਰ), ਯੂਕਰੇਨ, ਲਿਬਨਾਨ, ਸੁਡਾਨ, ਮਿਆਂਮਾਰ ਅਤੇ ਸੀਰੀਆ ਸ਼ਾਮਲ ਹਨ। ਐਕਸ਼ਨ ਆਨ ਆ ਵਾਇਲੈਂਸ ਦੇ ਅਨੁਸਾਰ, ਦੁਨੀਆ ਭਰ ਵਿੱਚ ਵਿਸਫੋਟਕ ਹਥਿਆਰਾਂ ਦੀ ਵਰਤੋਂ ਦੇ ਨਤੀਜੇ ਵਜੋਂ 67,026 ਮੌਤਾਂ ਅਤੇ ਜ਼ਖ਼ਮੀਆਂ ਦੇ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 2010 ਤੋਂ ਬਾਅਦ ਦਾ ਸਭ ਤੋਂ ਵੱਧ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 2024 ਵਿਚ 59,524 ਨਾਗਰਿਕਾਂ 'ਚੋਂ 89 ਪ੍ਰਤੀਸ਼ਤ ਵਿਸਫੋਟਕ ਹਥਿਆਰਾਂ ਨਾਲ ਜ਼ਖ਼ਮੀ ਹੋਏ। ਉਨ੍ਹਾਂ 'ਚੋਂ 41 ਪ੍ਰਤੀਸ਼ਤ ਵਿਸਫੋਟਕ ਹਿੰਸਾ ਦੀਆਂ ਘਟਨਾਵਾਂ ਵਿਚ ਮਾਰੇ ਗਏ। 2014 ਤੋਂ 2023 ਦੇ ਦਰਮਿਆਨ, ਏਓਏਵੀ ਨੇ ਪਾਕਿਸਤਾਨ ਵਿਚ ਵਿਸਫੋਟਕ ਹਿੰਸਾ ਦੀਆਂ 1,773 ਘਟਨਾਵਾਂ ਨੂੰ ਦਰਜ ਕੀਤਾ, ਜਿਸਦੇ ਨਤੀਜੇ ਵਜੋਂ 17,927 ਲੋਕ ਜ਼ਖ਼ਮੀ ਹੋਏ। ਪੰਜ ਸਭ ਤੋਂ ਪ੍ਰਭਾਵਿਤ ਖੇਤਰ ਬਲੋਚਿਸਤਾਨ, ਖੈਬਰ ਪਖ਼ਤੂਨਖਵਾ, ਪੰਜਾਬ, ਫਾਟਾ ਅਤੇ ਸਿੰਧ ਹਨ।

(For more news apart from Pakistan ranks seventh in deaths from explosions News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement