
ਰਜਿੰਦਰ ਸਿੰਘ ਢੱਟ ਨੇ ਫ਼ੌਜ ’ਚ ਸਰੀਰਕ ਸਿਖਲਾਈ ਇੰਸਟਰਕਟਰ ਤੇ ਸਟੋਰਕੀਪਰ ਵਜੋਂ ਸੇਵਾ ਨਿਭਾਈ ਸੀ
ਹਵਲਦਾਰ-ਮੇਜਰ ਰਾਜਿੰਦਰ ਢੱਟ ਨੂੰ ਯੂਕੇ ’ਚ ਦੱਖਣੀ ਏਸ਼ੀਆਈ ਭਾਈਚਾਰੇ ਲਈ ਉਨ੍ਹਾਂ ਦੀਆਂ ਸੇਵਾਵਾਂ ਦੇ ਸਨਮਾਨ ਵਿਚ 2024 ਵਿਚ ਕਿੰਗ ਚਾਰਲਸ ਦੁਆਰਾ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (MBE) ਦੇ ਮੈਂਬਰ ਵਜੋਂ ਸਨਮਾਨਤ ਕੀਤਾ ਗਿਆ ਸੀ। ਹਵਲਦਾਰ-ਮੇਜਰ ਯੂ.ਕੇ. ਰਜਿੰਦਰ ਸਿੰਘ ਢੱਟ ਨੇ 1942 ਤੋਂ 1943 ਤਕ ਸਰੀਰਕ ਸਿਖਲਾਈ ਇੰਸਟਰਕਟਰ ਅਤੇ 1943 ਤੋਂ 1949 ਤਕ ਫ਼ੌਜ ਦੇ ਸਟੋਰਕੀਪਰ ਵਜੋਂ ਸੇਵਾ ਨਿਭਾਈ।
ਐਕਸ ’ਤੇ ਇਕ ਪੋਸਟ ਵਿਚ ਢੱਟ ਦੀ ਮੌਤ ਦਾ ਐਲਾਨ ਕਰਦੇ ਹੋਏ, ਯੂਕੇ ਵਿਚ ਸਿੱਖ ਪਾਇਨੀਅਰਜ਼ ਅਤੇ ਸਿੱਖ ਲਾਈਟ ਇਨਫੈਂਟਰੀ ਐਸੋਸੀਏਸ਼ਨ ਨਾਲ ਜੁੜੇ ਇੱਕ ਬ੍ਰਿਟਿਸ਼ ਨਾਗਰਿਕ ਤੇਜ ਪਾਲ ਸਿੰਘ ਰੈਲਮਿਲ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਢੱਟ ਅਣਵੰਡੇ ਭਾਰਤੀ ਸਾਬਕਾ ਸੈਨਿਕ ਸੰਘ ਦੇ ਸੰਸਥਾਪਕ ਮੈਂਬਰ ਸਨ। ਉਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ 2.5 ਮਿਲੀਅਨ ਦੀ ਤਾਕਤਵਰ ਅਣਵੰਡੇ ਭਾਰਤੀ ਫੌਜ ਦੇ ਯੋਗਦਾਨ ਅਤੇ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਯਾਦ ਕੀਤਾ ਜਾਵੇਗਾ।