ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ - ਰਿਪੋਰਟ 
Published : Jun 25, 2022, 9:15 am IST
Updated : Jun 25, 2022, 9:16 am IST
SHARE ARTICLE
Coronavirus Vaccine
Coronavirus Vaccine

ਆਲਮੀ ਪੱਧਰ 'ਤੇ 2 ਕਰੋੜ ਦੇ ਕਰੀਬ ਹੈ ਇਹ ਅੰਕੜਾ 

ਲਾਗ ਕਾਰਨ ਭਾਰਤ 'ਚ 47 ਲੱਖ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ
ਗਣਿਤਿਕ ਮਾਡਲਿੰਗ ਅਧਿਐਨ 'ਚ ਹੋਇਆ ਖ਼ੁਲਾਸਾ -

ਲੰਡਨ : ਕੋਵਿਡ-19 ਰੋਕੂ ਟੀਕਿਆਂ ਨੇ ਭਾਰਤ ਵਿਚ 42 ਲੱਖ ਤੋਂ ਵੱਧ ਜਾਨਾਂ ਬਚਾਈਆਂ ਹਨ | ਇਹ ਜਾਣਕਾਰੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਦਿਤੀ ਗਈ ਹੈ | ਅਧਿਐਨ ਦੇ ਅਨੁਸਾਰ ਵਿਸ਼ਵ ਪੱਧਰ 'ਤੇ ਗਣਿਤਿਕ ਮਾਡਲਿੰਗ ਅਧਿਐਨਾਂ ਨੇ ਪਾਇਆ ਕਿ ਗਲੋਬਲ ਮਹਾਮਾਰੀ ਦੌਰਾਨ ਕੋਵਿਡ-19 ਰੋਕੂ ਟੀਕਿਆਂ ਦੇ ਬਣਨ ਅਤੇ ਇਸਤੇਮਾਲ ਨਾਲ ਲਾਗ ਕਾਰਨ ਘਟੋ-ਘੱਟ 2 ਕਰੋੜ ਲੋਕਾਂ ਦੀ ਜਾਨ ਜਾਣ ਤੋਂ ਬਚੀ |

coronaviruscoronavirus

ਖੋਜਕਰਤਾਵਾਂ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ ਪਹਿਲੇ ਸਾਲ ਵਿਚ, ਕਰੀਬ 1.98 ਕਰੋੜ ਲੋਕਾਂ ਦੀ ਜਾਨ ਟੀਕਿਆਂ ਨਾਲ ਬਚੀ | ਇਹ ਅੰਦਾਜ਼ਾ 185 ਦੇਸ਼ਾਂ ਅਤੇ ਖੇਤਰਾਂ ਵਿਚ ਮੌਤਾਂ ਦੇ ਅੰਕੜਿਆਂ 'ਤੇ ਆਧਾਰਤ ਹੈ | ਅਧਿਐਨ ਮੁਤਾਬਕ ਜੇਕਰ ਵਿਸ਼ਵ ਸਿਹਤ ਸੰਗਠਨ ਵੱਲੋਂ 2021 ਦੇ ਅੰਤ ਤਕ ਹਰੇਕ ਦੇਸ਼ ਦੀ ਲਗਭਗ 40 ਫ਼ੀ ਸਦੀ ਆਬਾਦੀ ਦਾ ਟੀਕਾਕਰਨ (ਦੋ ਜਾਂ ਦੋ ਤੋਂ ਵੱਧ ਖ਼ੁਰਾਕਾਂ ਦੇਣ) ਕਰਨ ਦਾ ਟੀਚਾ ਪੂਰਾ ਹੋ ਜਾਂਦਾ ਤਾਂ 5,99,300 ਹੋਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ | ਇਹ ਅਧਿਐਨ 8 ਦਸੰਬਰ, 2020 ਤੋਂ 8 ਦਸੰਬਰ, 2021 ਦਰਮਿਆਨ ਟੀਕਿਆਂ ਦੀ ਮਦਦ ਨਾਲ ਬਚਾਏ ਗਏ ਲੋਕਾਂ ਦੀ ਗਿਣਤੀ 'ਤੇ ਆਧਾਰਤ ਹੈ |

vaccinevaccine

ਅਧਿਐਨ ਦੇ ਪ੍ਰਮੁੱਖ ਲੇਖਕ ਯੂਕੇ ਦੇ 'ਇੰਪੀਰੀਅਲ ਕਾਲਜ ਲੰਡਨ' ਦੇ ਓਲੀਵਰ ਵਾਟਸਨ ਨੇ ਦਸਿਆ ਕਿ ਭਾਰਤ ਦੀ ਗੱਲ ਕਰੀਏ ਤਾਂ ਇਸ ਦੌਰਾਨ ਲਗਭਗ 42,10,000 ਲੋਕਾਂ ਦੀ ਜਾਨ ਬਚਾਈ ਗਈ | ਇਹ ਸਾਡਾ ਇਕ ਅਨੁਮਾਨ ਹੈ ਕਿ ਇਸ ਅਨੁਮਾਨ ਤਹਿਤ ਇਹ ਗਿਣਤੀ 36,65,000-43,70,000 ਵਿਚਕਾਰ ਹੋ ਸਕਦੀ ਹੈ |' ਉਨ੍ਹਾਂ ਕਿਹਾ ਕਿ ਭਾਰਤ ਲਈ ਅੰਕੜੇ ਇਸ ਅਨੁਮਾਨ 'ਤੇ ਆਧਾਰਤ ਹਨ ਕਿ ਗਲੋਬਲ ਮਹਾਮਾਰੀ ਦੌਰਾਨ ਦੇਸ਼ ਵਿਚ 51,60,000 (48,24,000-56,29,000) ਲੋਕਾਂ ਦੀ ਮੌਤ ਹੋ ਸਕਦੀ ਸੀ, ਇਹ ਗਿਣਤੀ ਹੁਣ ਤਕ ਦਰਜ ਕੀਤੇ ਗਏ ਮੌਤ ਦੇ ਅਧਿਕਾਰਤ ਅੰਕੜੇ 5,24,941 ਦਾ 10 ਗੁਣਾ ਹੈ |

CoronavirusCoronavirus

'ਦਿ ਇਕਨਾਮਿਸਟ' ਦੇ ਅਨੁਮਾਨ ਮੁਤਾਬਕ ਮਈ 2021 ਦੀ ਸ਼ੁਰੂਆਤ ਤਕ ਭਾਰਤ 'ਚ ਕੋਵਿਡ-19 ਨਾਲ 23 ਲੱਖ ਲੋਕਾਂ ਦੀ ਮੌਤ ਹੋਈ, ਜਦਕਿ ਅਧਿਕਾਰਤ ਅੰਕੜੇ ਲਗਭਗ 2,00,000 ਸੀ | ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਵੀ ਭਾਰਤ ਵਿਚ ਇਨਫ਼ੈਕਸ਼ਨ ਕਾਰਨ 47 ਲੱਖ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਲਗਾਇਆ ਸੀ, ਹਾਲਾਂਕਿ ਭਾਰਤ ਸਰਕਾਰ ਨੇ ਇਸ ਅੰਕੜੇ ਨੂੰ  ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ |

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement