ਅਮਰੀਕਾ ਦੀ ਸ਼ਾਂਤੀ ਯੋਜਨਾ ਕਿਸੇ ਕੰਮ ਦੀ ਨਹੀਂ: ਫਲਸਤੀਨ
Published : Jul 25, 2018, 1:25 pm IST
Updated : Jul 25, 2018, 1:25 pm IST
SHARE ARTICLE
Palestine on America
Palestine on America

ਸੰਯੁਕਤ ਰਾਸ਼ਟਰ ਵਿਚ ਫਲਸਤੀਨ ਦੇ ਰਾਜਦੂਤ ਰਿਆਦ ਮੰਸੌਰ ਦਾ ਕਹਿਣਾ ਹੈ

ਸੰਯੁਕਤ ਰਾਸ਼ਟਰ ਵਿਚ ਫਲਸਤੀਨ ਦੇ ਰਾਜਦੂਤ ਰਿਆਦ ਮੰਸੌਰ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਇਸਰਾਇਲ - ਫਲਸਤੀਨ ਸ਼ਾਂਤੀ ਯੋਜਨਾ ਵਿਚ ਕੋਈ ਦਮ ਨਹੀਂ ਹੈ। ਮੰਸੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 6 ਦਸੰਬਰ ਨੂੰ ਯਰੁਸ਼ਲਮ ਨੂੰ ਇਸਰਾਇਲ ਦੀ ਰਾਜਧਾਨੀ ਮੰਨ ਲਏ ਜਾਣ ਤੋਂ ਬਾਅਦ ਅਮਰੀਕਾ ਨੇ ‘‘ਰਾਜਨੀਤਕ ਪਰਿਕ੍ਰੀਆ ਦੀ ਨਿਗਰਾਨੀ ਕਰਨ ਵਾਲੇ ਇੱਕ ਮਾਤਰ ਪੱਖ ਹੋਣ ਦਾ ਆਪਣਾ ਅਧਿਕਾਰ ਖੋ ਦਿੱਤਾ’’ ਜਿੱਥੇ ਤੱਕ ਅਮਰੀਕੀ ਸ਼ਾਂਤੀ ਯੋਜਨਾ ਦੀ ਗੱਲ ਹੈ,

Ambassador Riyad Mansour Ambassador Riyad Mansourਮੰਸੌਰ ਦਾ ਕਹਿਣਾ ਹੈ ਕਿ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਹੋਰ ਫਲਸਤੀਨੀ ਨੇਤਾਵਾਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅਸੀ ਅਜਿਹੀ ਕਿਸੇ ਯੋਜਨਾ ਨੂੰ ਸਵੀਕਾਰ ਨਹੀਂ ਕਰਾਂਗੇ ਜਿਸ ਵਿਚ ਗੱਲਬਾਤ ਤੋਂ ਪਹਿਲਾਂ ਹੀ ਫ਼ੈਸਲਾ ਹੋ ਚੁੱਕਿਆ ਹੈ। ਮੰਸੌਰ ਨੇ ਕਿਹਾ ਕਿ ਦਹਾਕਿਆਂ ਪੁਰਾਣੇ ਇਸਰਾਇਲ  -  ਫਲਸਤੀਨ ਸੰਘਰਸ਼ ਨੂੰ ਖ਼ਤਮ ਕਰਨ ਲਈ ਫਲਸਤੀਨ ਕੰਸੋਲਿਡੇਟਿਡ ਕੋਸ਼ਿਸ਼ ਚਾਹੁੰਦਾ ਹੈ।

Nikki HaleyNikki Haleyਉਥੇ ਹੀ, ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਪੱਛਮ ਏਸ਼ੀਆਈ ਦੇਸ਼ਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ ਫਲਸਤੀਨੀ ਜਨਤਾ ਦੀ ਮਦਦ ਲਈ ਜ਼ਿਆਦਾ ਕੁੱਝ ਨਹੀਂ ਕਰ ਰਹੇ ਹਨ। ਹੇਲੀ ਨੇ ਇਸਰਾਇਲ - ਫਲਸਤੀਨ ਸ਼ਾਂਤੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਵਿਚ ਰੱਖਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖੇਤਰੀ ਦੇਸ਼ ਅੱਗੇ ਵਧਾਈਏ ਅਤੇ ਹਜ਼ਾਰਾਂ ਮੀਲ ਦੂਰੋਂ ਭਾਸ਼ਣ ਦੇਣ ਦੀ ਜਗ੍ਹਾ ਉਨ੍ਹਾਂ ਦੀ ਮਦਦ ਕਰੀਏ।

USAUSAਹੇਲੀ ਨੇ ਸਵਾਲ ਕੀਤਾ ਕਿ ਫਲਸਤੀਨੀ ਸੰਘਰਸ਼ 'ਤੇ ਜਦੋਂ ਮੇਲ  -  ਮਿਲਾਪ ਦੀ ਜ਼ਰੂਰਤ ਹੈ ਤਾਂ ਅਜਿਹੇ ਸਮੇਂ ਵਿਚ ਅਰਬ ਦੇਸ਼ ਕਿੱਥੇ ਹੈ? ਉਹ ਸ਼ਾਂਤੀ ਲਈ ਜ਼ਰੂਰੀ ਇਸ ਗਤੀਵਿਧੀ ਵਿਚ ਸਾਥ ਕਿਉਂ ਨਹੀਂ ਦੇ ਰਹੇ ਹਨ? ਉਨ੍ਹਾਂ ਕਿਹਾ ਕਿ ਹਮਾਸ ਦੇ ਅਤਿਵਾਦੀ ਦੀ ਨਿੰਦਿਆ ਕਰਨ ਸਮੇਂ ਅਰਬ ਦੇਸ਼ ਕਿੱਥੇ ਹਨ? ਸ਼ਾਂਤੀ ਲਈ ਜ਼ਰੂਰੀ ਸਮਝੌਤੇ ਕਰਨ ਸਮੇਂ ਅਰਬ ਦੇਸ਼ ਅਪਣੀਆਂ ਜਿੰਮੇਵਾਰੀਆਂ ਤੋਂ ਭੱਜਦੇ ਹਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement