ਅਲਜੀਰੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਝੁਲਸਣ ਨਾਲ 10 ਫੌਜੀਆਂ ਸਮੇਤ 25 ਲੋਕਾਂ ਦੀ ਮੌਤ
Published : Jul 25, 2023, 1:14 pm IST
Updated : Jul 25, 2023, 1:14 pm IST
SHARE ARTICLE
photo
photo

ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ।

 

ਅਲਜੀਰੀਆ : ਅਲਜੀਰੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ 25 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ 10 ਸਿਪਾਹੀ ਸ਼ਾਮਲ ਹਨ, ਜੋ ਤੇਜ਼ ਹਵਾਵਾਂ ਅਤੇ ਤੇਜ਼ ਗਰਮੀ ਦੇ ਵਿਚਕਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਬਿਨ੍ਹਾਂ ਕੋਈ ਵਿਸਤਰਿਤ ਜਾਣਕਾਰੀ ਦਿਤੇ ਕਿਹਾ ਕਿ ਘੱਟੋ-ਘੱਟ 1,500 ਲੋਕਾਂ ਨੂੰ ਸੁਰੱਖਿਆ ਲਈ ਕੱਢਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਜੰਗਲ ਦੀ ਅੱਗ ਵਿਚ 15 ਲੋਕਾਂ ਦੀ ਮੌਤ ਅਤੇ 24 ਹੋਰ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਰੱਖਿਆ ਮੰਤਰਾਲੇ ਨੇ ਬਾਅਦ ਵਿਚ ਘੋਸ਼ਣਾ ਕੀਤੀ ਕਿ ਰਾਜਧਾਨੀ ਅਲਜੀਅਰਜ਼ ਦੇ ਪੂਰਬ ਵਿਚ ਬੇਨੀ ਕਾਸੀਲਾ ਦੇ ਰਿਜੋਰਟ ਖੇਤਰ ਵਿਚ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ 10 ਸੈਨਿਕ ਮਾਰੇ ਗਏ ਅਤੇ 25 ਜ਼ਖ਼ਮੀ ਹੋ ਗਏ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੌਤਾਂ ਕਦੋਂ ਹੋਈਆਂ, ਪਰ ਜੰਗਲਾਂ ਦੀ ਅੱਗ ਕਈ ਦਿਨਾਂ ਤੋਂ ਬਲ ਰਹੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਤੇਜ਼ ਹਵਾਵਾਂ ਨੇ ਜੰਗਲ ਦੀ ਅੱਗ ਨੂੰ ਭੜਕਾਇਆ ਅਤੇ ਇਸ ਦੀਆਂ ਲਪਟਾਂ ਜੰਗਲੀ ਖੇਤਰ ਤੋਂ ਬਾਹਰ ਖੇਤਾਂ ਵੱਲ ਫੈਲ ਗਈਆਂ। ਮੰਤਰਾਲੇ ਦੇ ਅਨੁਸਾਰ, ਅੱਗ ਦੀਆਂ ਲਪਟਾਂ 16 ਖੇਤਰਾਂ ਵਿਚ ਫੈਲ ਗਈਆਂ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਵਿਚ ਅੱਗ ਦੀਆਂ 97 ਘਟਨਾਵਾਂ ਵਾਪਰੀਆਂ।

ਅੱਗ ਦੀਆਂ ਲਪਟਾਂ ਲਗਾਤਾਰ ਕਈ ਇਲਾਕਿਆਂ ਨੂੰ ਅਪਣੀ ਲਪੇਟ ਵਿਚ ਲੈ ਰਹੀਆਂ ਹਨ। ਇਸ ਕਾਰਨ ਜੰਗਲੀ ਜਾਨਵਰ ਵੀ ਸੜ ਕੇ ਮਰ ਰਹੇ ਹਨ। ਅੱਜ ਤੱਕ ਦੀ ਸਭ ਤੋਂ ਭੈੜੀ ਅੱਗ ਅਲਜੀਅਰਜ਼ ਦੇ ਪੂਰਬ ਵਿਚ ਕਬਾਨ ਖੇਤਰ ਵਿਚ ਬੇਜੀਆ ਅਤੇ ਜੀਜੇਲ ਅਤੇ ਦੱਖਣ-ਪੂਰਬ ਵਿਚ ਬੋਇਰਾ ਦੇ ਕੁਝ ਹਿੱਸਿਆਂ ਵਿਚ ਲੱਗੀ ਹੈ। ਅੱਗ 'ਤੇ ਕਾਬੂ ਪਾਉਣ ਲਈ 7,500 ਫਾਇਰਫਾਈਟਰਜ਼ ਅਤੇ 350 ਟਰੱਕ ਮੌਕੇ 'ਤੇ ਮੌਜੂਦ ਹਨ। ਇਸ ਦੇ ਨਾਲ ਹੀ ਹਵਾਈ ਸੈਨਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਅਲਜੀਰੀਆ ਵਿਚ ਜੰਗਲ ਦੀ ਅੱਗ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਅਗਸਤ 'ਚ ਅਲਜੀਰੀਆ ਦੀ ਟਿਊਨੀਸ਼ੀਆ ਨਾਲ ਲੱਗਦੀ ਉੱਤਰੀ ਸਰਹੱਦ ਨੇੜੇ ਜੰਗਲ 'ਚ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਸੀ।

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement