ਬ੍ਰਿਕਸ ਤੋਂ ਬਾਅਦ ਭਾਰਤ 'ਚ G-20 'ਚ ਸ਼ਾਮਲ ਨਹੀਂ ਹੋਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ

By : GAGANDEEP

Published : Aug 25, 2023, 6:35 pm IST
Updated : Aug 25, 2023, 6:35 pm IST
SHARE ARTICLE
photo
photo

ਦਿੱਲੀ ਦੌਰਾ ਕੀਤਾ ਰੱਦ

 

 ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਮਹੀਨੇ ਨਵੀਂ ਦਿੱਲੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਨਹੀਂ ਆਉਣਗੇ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਨੇ ਐਲਾਨ ਕੀਤਾ ਹੈ ਕਿ ਪੁਤਿਨ ਭਾਰਤ ਵਿਚ ਹੋਣ ਵਾਲੇ ਜੀ-20 ਸਮਾਗਮ ਵਿੱਚ ਹਿੱਸਾ ਲੈਣ ਦੀ ਯੋਜਨਾ ਨਹੀਂ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਦੇ ਭਾਰਤ ਨਾ ਜਾਣ ਦਾ ਕਾਰਨ ਸਪੈਸ਼ਲ ਮਿਲਟਰੀ ਆਪਰੇਸ਼ਨ ਹੈ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 

ਰੂਸ ਨੇ ਯੂਕਰੇਨ ਵਿਚ ਚੱਲ ਰਹੀ ਜੰਗ ਨੂੰ ਵਿਸ਼ੇਸ਼ ਫੌਜੀ ਕਾਰਵਾਈ ਦਾ ਨਾਂ ਦਿਤਾ ਹੈ। ਪੁਤਿਨ ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਰੂਸੀ ਰਾਸ਼ਟਰਪਤੀ ਦੇ ਖਿਲਾਫ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਜਹਾਜ਼ ਹਾਦਸੇ 'ਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ, ਰੂਸੀ ਰਾਸ਼ਟਰਪਤੀ ਗ੍ਰਿਫਤਾਰੀ ਦੀ ਧਮਕੀ ਦੇ ਤਹਿਤ ਦੱਖਣੀ ਅਫਰੀਕਾ ਵਿਚ ਹਾਲ ਹੀ ਵਿਚ ਹੋਏ ਬ੍ਰਿਕਸ ਸੰਮੇਲਨ ਨੂੰ ਛੱਡ ਗਏ ਸਨ।

ਇਹ ਵੀ ਪੜ੍ਹੋ: ਮੀਤ ਹੇਅਰ ਨੇ ਓਲੰਪਿਕਸ ਕੋਟਾ ਹਾਸਲ ਕਰਨ ਉੱਤੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਦਿਤੀ ਮੁਬਾਰਕਬਾਦ

ਆਖਰੀ ਵਾਰ ਰੂਸੀ ਰਾਸ਼ਟਰਪਤੀ ਨੇ ਸਾਲ 2019 ਵਿੱਚ ਓਸਾਕਾ ਵਿੱਚ ਜੀ-20 ਸੰਮੇਲਨ ਵਿੱਚ ਹਿੱਸਾ ਲਿਆ ਸੀ। ਪੁਤਿਨ ਨੇ ਸਾਲ 2020 ਵਿੱਚ ਰਿਆਦ ਵਿਚ ਅਤੇ ਸਾਲ 2021 ਵਿੱਚ ਰੋਮ ਵਿਚ ਸ਼ਿਖਰ ਸੰਮੇਲਨ ਵਿਚ ਸ਼ਿਰਕਤ ਕੀਤੀ ਸੀ। ਪੁਤਿਨ ਨੇ ਸਾਲ 2022 'ਚ ਬਾਲੀ 'ਚ ਆਯੋਜਿਤ ਜੀ-20 ਦੇਸ਼ਾਂ ਦੇ ਸੰਮੇਲਨ 'ਚ ਹਿੱਸਾ ਨਹੀਂ ਲਿਆ ਸੀ। ਉਨ੍ਹਾਂ ਨੇ ਆਪਣੀ ਥਾਂ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਭੇਜਿਆ।

ਹੁਣ ਪੁਤਿਨ ਸਤੰਬਰ 'ਚ ਦਿੱਲੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਹਿੱਸਾ ਨਹੀਂ ਲੈਣਗੇ। ਇਸ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੋਂ ਲੈ ਕੇ ਦੁਨੀਆ ਭਰ ਦੇ ਦਿੱਗਜ ਨੇਤਾਵਾਂ ਦੇ ਆਉਣ ਦਾ ਪ੍ਰੋਗਰਾਮ ਹੈ। ਬਿਡੇਨ ਨੇ ਆਪਣੇ ਦੌਰੇ ਦਾ ਐਲਾਨ ਵੀ ਕੀਤਾ ਹੈ। ਜੇ ਪੁਤਿਨ ਜੀ-20 ਵਿਚ ਸ਼ਾਮਲ ਹੁੰਦੇ ਤਾਂ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੂੰ ਉਨ੍ਹਾਂ ਨੂੰ ਘੇਰਨ ਦਾ ਚੰਗਾ ਮੌਕਾ ਮਿਲ ਜਾਂਦਾ। ਇੰਨਾ ਹੀ ਨਹੀਂ ਭਾਰਤ ਲਈ ਵੀ ਅਣਸੁਖਾਵੀਂ ਸਥਿਤੀ ਪੈਦਾ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement