India News: ਤੇਜ਼ੀ ਨਾਲ ਵਧ ਰਹੀ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ
Published : Aug 25, 2024, 7:23 am IST
Updated : Aug 25, 2024, 7:23 am IST
SHARE ARTICLE
The number of people leaving Indian citizenship and going abroad is increasing rapidly
The number of people leaving Indian citizenship and going abroad is increasing rapidly

India News: ਪਿਛਲੇ ਪੰਜ ਸਾਲਾਂ ਵਿਚ 8.34 ਲੱਖ ਭਾਰਤੀਆਂ ਨੇ ਅਪਣੀ ਨਾਗਰਿਕਤਾ ਛੱਡ ਦਿਤੀ ਹੈ

The number of people leaving Indian citizenship and going abroad is increasing rapidly: ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ ਜਾ ਵੱਸਣ ਦਾ ਰੁਝਾਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਨੌਕਰੀਆਂ ਦੀ ਭਾਲ ਵਿਚ ਦੂਜੇ ਦੇਸ਼ਾਂ ’ਚ ਜਾਣ ਵਾਲੇ ਲੋਕ ਹੁਣ ਉਥੇ ਵਸਣ ਨੂੰ ਤਰਜੀਹ ਦੇ ਰਹੇ ਹਨ। ਇਹੋ ਕਾਰਨ ਹੈ ਕਿ ਇਹ ਲੋਕ ਭਾਰਤੀ ਨਾਗਰਿਕਤਾ ਛੱਡ ਕੇ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਹਨ। ਪਿਛਲੇ ਪੰਜ ਸਾਲਾਂ ਵਿਚ 8.34 ਲੱਖ ਭਾਰਤੀਆਂ ਨੇ ਅਪਣੀ ਨਾਗਰਿਕਤਾ ਛੱਡ ਦਿਤੀ ਹੈ। ਆਖ਼ਰ ਭਾਰਤੀਆਂ ਨੂੰ ਅਪਣੀ ਮਾਤਭੂਮੀ ਤੋਂ ਇਲਾਵਾ ਹੋਰ ਕਿਹੜਾ ਵਧੇਰੇ ਪਸੰਦ ਆ ਰਿਹਾ ਹੈ।

ਅੱਜ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਇੰਨਾ ਹੀ ਨਹੀਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਤੁਹਾਨੂੰ ਭਾਰਤੀ ਦੇਸ਼ ਦੇ ਲੋਕ ਮਿਲ ਜਾਣਗੇ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ, 2011 ਤੋਂ 2019 ਤੱਕ, ਹਰ ਸਾਲ ਔਸਤਨ 1.32 ਲੱਖ ਭਾਰਤੀ ਅਪਣੀ ਨਾਗਰਿਕਤਾ ਤਿਆਗ ਚੁਕੇ ਸਨ। ਇਸ ਦੇ ਨਾਲ ਹੀ ਸਾਲ 2020 ਅਤੇ 2023 ਦੌਰਾਨ ਇਹ ਗਿਣਤੀ ਹਰ ਸਾਲ 20 ਫ਼ੀ ਸਦੀ ਵਧ ਕੇ ਦੋ ਲੱਖ ਤੋਂ ਵੱਧ ਹੋ ਗਈ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ ਰਾਜ ਸਭਾ ਵਿਚ ਪੇਸ਼ ਕੀਤੇ ਗਏ ਭਾਰਤੀਆਂ ਦੇ ਪਰਵਾਸ ਦੇ ਅੰਕੜੇ ਹੈਰਾਨ ਕਰਨ ਵਾਲੇ ਸਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 2023 ਵਿਚ ਦੋ ਲੱਖ 16 ਹਜ਼ਾਰ ਤੋਂ ਵੱਧ ਭਾਰਤੀਆਂ ਨੇ ਅਪਣੀ ਨਾਗਰਿਕਤਾ ਛੱਡ ਦਿੱਤੀ ਹੈ।

ਇੱਕ ਲਿਖਤੀ ਜਵਾਬ ਵਿਚ ਜਾਣਕਾਰੀ ਦਿੰਦਿਆਂ ਵਿਦੇਸ਼ ਰਾਜ ਮੰਤਰੀ ਨੇ ਕਿਹਾ ਹੈ ਕਿ 2011 ਤੋਂ 2018 ਤੱਕ ਦੇ ਅੰਕੜੇ ਦੱਸਦੇ ਹਨ ਕਿ 2023 ਵਿਚ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 2,16,219 ਸੀ। ਇਸ ਦੇ ਮੁਕਾਬਲੇ ਪਿਛਲੇ ਸਾਲਾਂ ਦੇ ਅੰਕੜੇ ਘੱਟ ਸਨ। ਤੁਹਾਨੂੰ ਦੱਸ ਦੇਈਏ ਕਿ 2022 ਵਿੱਚ 2.25 ਲੱਖ, 2021 ਵਿੱਚ 1.63 ਲੱਖ, 2020 ਵਿਚ 85,256 ਤੇ 2019 ਵਿਚ 1.44 ਲੱਖ ਭਾਰਤੀਆਂ ਨੇ ਅਪਣੀ ਨਾਗਰਿਕਤਾ ਤਿਆਗੀ ਸੀ।

ਇਥੇ ਵਰਨਣਯੋਗ ਹੈ ਕਿ 2018 ਤੋਂ 2023 ਤੱਕ ਭਾਰਤੀਆਂ ਨੇ 114 ਦੇਸ਼ਾਂ ਦੀ ਨਾਗਰਿਕਤਾ ਹਾਸਲ ਕੀਤੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ ਤੇ ਜਰਮਨੀ ’ਚ ਵਸੇ ਹੋਏ ਹਨ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪਿਛਲੇ ਛੇ ਸਾਲਾਂ ਵਿਚ 70 ਲੋਕਾਂ ਨੇ ਪਾਕਿਸਤਾਨੀ ਨਾਗਰਿਕਤਾ ਵੀ ਹਾਸਲ ਕੀਤੀ ਹੈ। ਜਦੋਂ ਕਿ 130 ਲੋਕਾਂ ਨੇ ਨੇਪਾਲੀ ਨਾਗਰਿਕਤਾ ਹਾਸਲ ਕੀਤੀ ਤੇ 1,500 ਲੋਕਾਂ ਨੇ ਕੀਨੀਆ ਦੀ ਨਾਗਰਿਕਤਾ ਲਈ ਚੋਣ ਕੀਤੀ ਹੈ। ਚੀਨ ਤੋਂ ਬਾਅਦ, ਭਾਰਤ ਵਿਚ ਦੂਜੇ ਨੰਬਰ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਹੈ, 15 ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਦੇ ਹਨ। ਪਰ ਜ਼ਿਆਦਾਤਰ ਲੋਕ ਅਪਣੀ ਨਾਗਰਿਕਤਾ ਛੱਡ ਕੇ ਅਮਰੀਕਾ ਜਾਣ ਨੂੰ ਤਰਜੀਹ ਦੇ ਰਹੇ ਹਨ।      (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement