
Australian Citizens News: ਦੂਜੇ ਨੰਬਰ 'ਤੇ ਨਿਊਜ਼ੀਲੈਂਡ ਰਿਹਾ ਜਿਥੋਂ 27826 ਲੋਕਾਂ ਨੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ
Australian Citizens News: ਆਸਟਰੇਲੀਆ ਵਿਚ ਲਗਭਗ 1.92 ਲੱਖ ਲੋਕਾਂ ਨੇ ਵਿੱਤੀ ਸਾਲ 2024- 25 ਦੌਰਾਨ ਆਸਟਰੇਲੀਆਈ ਨਾਗਰਿਕਤਾ ਹਾਸਲ ਕੀਤੀ। ਨਵੇਂ ਨਾਗਰਿਕਾਂ ਵਿਚ ਸੱਭ ਤੋਂ ਵੱਧ ਗਿਣਤੀ ਲਗਭਗ 28968 ਭਾਰਤੀ ਮੂਲ ਦੇ ਲੋਕਾਂ ਦੀ ਰਹੀ, ਜੋ ਨਾਗਰਿਕ ਬਣੇ। ਇਹ ਗਿਣਤੀ ਪਿਛਲੇ ਸਾਲਾਂ ਦੇ ਰੁਝਾਨਾਂ ਤੇ ਆਧਾਰਤ ਹੈ। ਦੂਜੇ ਨੰਬਰ ’ਤੇ ਨਿਊਜ਼ੀਲੈਂਡ ਰਿਹਾ ਜਿਥੋਂ 27826 ਲੋਕਾਂ ਨੇ ਆਸਟਰੇਲੀਆਈ ਨਾਗਰਿਕਤਾ ਪ੍ਰਾਪਤ ਕੀਤੀ।
ਭਾਰਤ ਅਤੇ ਨਿਊਜ਼ੀਲੈਂਡ ਭਾਈਚਾਰਾ ਹੁਣ ਆਸਟਰੇਲੀਆ ਦੇ ਸਮਾਜ ਵਿਚ ਸੱਭ ਤੋਂ ਵੱਡਾ ਪ੍ਰਵਾਸ ਸਹਿਯੋਗੀ ਬਣਿਆ। ਆਸਟਰੇਲੀਆ ਫ਼ੈਡਰਲ ਸਰਕਾਰ ਨੇ ਇਸੇ ਸਾਲ ਕੁੱਲ 1 ਲੱਖ 85 ਹਜ਼ਾਰ ਪੱਕੇ ਰਿਹਾਇਸ਼ੀ ਪ੍ਰੋਗਰਾਮ (ਪਰਮਾਨੈਟ ਮਾਈਗ੍ਰੇਸਨ ਪ੍ਰੋਗਰਾਮ) ਤਹਿਤ ਵੀਜ਼ੇ ਜਾਰੀ ਕੀਤੇ ਗਏ। ਇਸ ਵਿਚੋਂ ਲਗਭਗ ਇਕ ਲੱਖ 32 ਹਜ਼ਾਰ 200 (ਸਕਿਲਡ ਵੀਜ਼ਾ) ਕਿੱਤਾ ਮੁਖੀ ਵੀਜ਼ੇ (71%) ਅਤੇ (28%) ਪਰਵਾਰਕ ਵੀਜ਼ੇ (ਫ਼ੈਮਿਲੀ ਵੀਜ਼ਾ) ਜਾਰੀ ਕੀਤੇ ਗਏ। ਇਸ ਨਾਲ ਸਪੱਸ਼ਟ ਹੈ ਕਿ ਸਰਕਾਰ ਦਾ ਧਿਆਨ ਹੁਣ ਵੀ ਮੁੱਖ ਤੌਰ ’ਤੇ ਕਿੱਤਾਮੁਖੀ ਪ੍ਰਵਾਸ (ਸਕਿਲਡ ਮਾਈਗ੍ਰਸਨ) ਵਲ ਹੈ, ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਸਾਲ 2024-25 ਵਿਚ ਨਿਊਜ਼ੀਲੈਂਡ ਤੋਂ ਆਸਟਰੇਲੀਆ ਵਿਚ ਵਸਣ ਲਈ ਟਰਾਸ-ਤਸਮਾਨ ਹਲਚਲ ਤਹਿਤ ਵਧੇਰੇ ਗਿਣਤੀ ਰਹੀ। ਮਾਰਚ 2024 ਤਕ ਅੰਕੜਿਆਂ ਨੇ ਦਰਸਾਇਆ ਕਿ ਕੋਵਿਡ ਤੋਂ ਪਹਿਲਾਂ ਲਗਭਗ 40 ਹਜ਼ਾਰ ਹੋਰ ਨਿਊਜ਼ੀਲੈਂਡ ਨਾਗਰਿਕ ਅਸਟਰੇਲੀਆ ਵਿਚ ਵਸੇ ਹੋਏ ਹਨ ਅਤੇ ਇਸ ਦੇ ਉਲਟ ਆਸਟਰੇਲੀਆ ਤੋਂ ਨਿਊਜ਼ੀਲੈਂਡ ਜਾਣ ਵਾਲਿਆਂ ਦੀ ਸੰਖਿਆ ਕਾਫ਼ੀ ਘੱਟ ਰਹੀ। ਹਰ ਸਾਲ ਕੁੱਝ ਹਜ਼ਾਰ ਆਸਟਰੇਲੀਆਈ ਤਾਂ ਜਾਂਦੇ ਹਨ ਪਰ ਵੱਡੀ ਸੰਖਿਆ ਨਿਊਜ਼ੀਲੈਂਡ ਤੋਂ ਆਸਟਰੇਲੀਆ ਵੱਲ ਹੀ ਆਉਂਦੀ ਹੈ।
ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ
"(For more news apart from “Australian Citizens News, ” stay tuned to Rozana Spokesman.)