ਕੈਨੇਡਾ ਨੇ ਭਾਰਤ ’ਚ ਅਪਣੇ ਨਾਗਰਿਕਾਂ ਲਈ ਨਵੀਂ ਸਲਾਹ ਜਾਰੀ ਕੀਤੀ

By : BIKRAM

Published : Sep 25, 2023, 9:48 pm IST
Updated : Sep 25, 2023, 10:02 pm IST
SHARE ARTICLE
India and Canada.
India and Canada.

ਹਾਲੀਆ ਘਟਨਾਵਾਂ ਦੇ ਸੰਦਰਭ ’ਚ ‘ਚੌਕਸ ਰਹਿਣ ਅਤੇ ਸਾਵਧਾਨੀ ਵਰਤਣ’ ਲਈ ਕਿਹਾ ਗਿਆ

ਓਟਾਵਾ: ਕੈਨੇਡਾ ਨੇ ਭਾਰਤ ’ਚ ਸਫ਼ਰ ਕਰ ਰਹੇ ਅਪਣੇ ਨਾਗਰਿਕਾਂ ਲਈ ਸਫ਼ਰ ਸਲਾਹ ਨੂੰ ਅਪਡੇਟ ਕੀਤਾ ਹੈ ਜਿਸ ’ਚ ਉਨ੍ਹਾਂ ਨੂੰ ਹਾਲੀਆ ਘਟਨਾਵਾਂ ਦੇ ਸੰਦਰਭ ’ਚ ਸੋਸ਼ਲ ਮੀਡੀਆ ’ਤੇ ਕੈਨੇਡਾ ਵਿਰੁਧ ਪ੍ਰਦਰਸ਼ਨ ਕਰਨ ਦੀ ਮੰਗ ਅਤੇ ਕੁਝ ‘ਨਕਾਰਾਤਮਕ ਭਾਵਨਾਵਾਂ’ ਨੂੰ ਵੇਖਦਿਆਂ ‘ਚੌਕਸ ਰਹਿਣ ਅਤੇ ਸਾਵਧਾਨੀ ਵਰਤਣ’ ਲਈ ਕਿਹਾ ਗਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬ੍ਰਿਟਿਸ਼ ਕੋਲੰਬੀਆ ’ਚ 18 ਜੂਨ ਨੂੰ ਅਪਣੇ ਦੇਸ਼ ਦੀ ਧਰਤੀ ’ਤੇ ਵੱਖਵਾਦੀ ਹਰਦੀਪ ਸਿੰਘ ਨਿੱਝਰ (45) ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਵਿਸਫੋਟਕ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ ਹੈ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨਿਆ ਸੀ।

ਭਾਰਤ ਨੇ ਗੁੱਸੇ ਭਰੇ ਸ਼ਬਦਾਂ ’ਚ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਕਹਿ ਕੇ ਰੱਦ ਕਰ ਦਿਤਾ ਸੀ ਅਤੇ ਓਟਾਵਾ ਵਲੋਂ ਇਸ ਮਾਮਲੇ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਜਵਾਬ ’ਚ ਇਕ ਸੀਨੀਅਰ ਕੈਨੇਡੀਅਨ ਸਫ਼ੀਰ ਨੂੰ ਭਾਰਤ ਤੋਂ ਜਾਣ ਲਈ ਕਿਹਾ ਸੀ।

ਕੈਨੇਡੀਅਨ ਸਰਕਾਰ ਨੇ ਐਤਵਾਰ ਨੂੰ ਜਾਰੀ ਇਕ ਅਪਡੇਟ ’ਚ ਕਿਹਾ, ‘‘ਕੈਨੇਡਾ ਅਤੇ ਭਾਰਤ ’ਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ’ਚ, ਕੈਨਡਾ ਵਿਰੁਧ ਸੋਸ਼ਲ ਮੀਡੀਆ ’ਤੇ ਵਿਰੋਧ ਪ੍ਰਦਰਸ਼ਨਾਂ ਦੀ ਮੰਗ ਅਤੇ ਕੈਨੇਡਾ ਪ੍ਰਤੀ ਕੁਝ ਨਕਾਰਾਤਮਕ ਭਾਵਨਾਵਾਂ ਹਨ। ਕਿਰਪਾ ਕਰ ਕੇ ਚੌਕਸ ਰਹੋ ਅਤੇ ਸਾਵਧਾਨੀ ਵਰਤੋ।’’

ਗਲੋਬਲ ਨਿਊਜ਼ ਦੀ ਰੀਪੋਰਟ ਮੁਤਾਬਕ, ਇਹ ਸਲਾਹ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਭਾਰਤ ਨੇ ਕੈਨੇਡਾ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀ ਸਲਾਹ ਜਾਰੀ ਕੀਤੀ ਸੀ ਅਤੇ ਪਿਛਲੇ ਹਫ਼ਤੇ ਕੈਨੇਡਾ ’ਚ ਅਪਣੀਆਂ ਵੀਜ਼ਾ ਸੇਵਾਵਾਂ ਨੂੰ ਰੋਕ ਦਿਤਾ ਸੀ।

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement