
ਚੌਧਰੀ ਸੁਗਰ ਮਿਲਜ਼ ਕੇਸ ਵਿਚ ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ...
ਇਸਲਾਮਾਬਾਦ: ਚੌਧਰੀ ਸੁਗਰ ਮਿਲਜ਼ ਕੇਸ ਵਿਚ ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਮੈਡੀਕਲ ਗ੍ਰਾਉਂਡ ਦੇ ਆਧਾਰ ‘ਤੇ ਜਮਾਨਤ ਦੇ ਦਿੱਤੀ ਹੈ। ਜਸਟਿਸ ਬਕਾਰ ਨਾਜਾਫ਼ੀ ਦੀ ਅਗਵਾਈ ਵਿਚ ਸ਼ੁਕਰਵਾਰ ਨੂੰ ਲਾਹੌਰ ਹਾਈਕੋਰਟ ਦੀ ਦੋ ਮੈਂਬਰੀ ਬੈਂਚ ਨੇ ਪੀਐਮਐਲ-ਐਨ ਦੇ ਪ੍ਰਮੁੱਖ ਸ਼ਾਹਬਾਜ਼ ਸ਼ਰੀਫ਼ ਦੀ ਪਟੀਸ਼ਨ ‘ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਮਾਨਤ ਦੇ ਦਿੱਤੀ ਹੈ।
Nawaz Sharif & Maryam Nawaz
ਨਵਾਜ ਦੇ ਖਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ ਹਨ ਅਤੇ ਉਹ ਫਿਲਹਾਲ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੈਬ ਦੀ ਹਿਰਾਸਤ ਵਿਚ ਹਨ। ਨਵਾਜ ਸ਼ਰੀਫ਼ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਨ੍ਹਾਂ ਨੂੰ ਜਮਾਨਤ ਮਿਲਣੀ ਚਾਹੀਦੀ ਹੈ। ਨੈਬ ਦੇ ਵਕੀਲ ਨੇ ਇਸ ਪਟੀਸ਼ਨ ਦਾ ਇਹ ਕਹਿੰਦੇ ਹੋਏ ਵਿਰੋਧ ਨਹੀਂ ਕੀਤਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਦੇ ਗੰਭੀਰ ਸਿਹਤ ਦਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਨਵਾਜ ਸ਼ਰੀਫ਼ ਦੀ ਸੋਮਵਾਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਦੇਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Nawaz Sharif
ਨਵਾਜ ਸ਼ਰੀਫ਼ ਦੀ ਪਲੇਟਲੇਟ ਕਾਉਂਟ ਬਹੁਤ ਘੱਟ ਹੋ ਗਈ ਸੀ। ਇਸਦੇ ਤਹਿਤ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਉਣ ਦੀ ਸਲਾਹ ਦਿੱਤੀ ਸੀ। ਨਵਾਜ ਸ਼ਰੀਫ਼ ਨੂੰ ਲਾਹੌਰ ਦੇ ਫ਼ੌਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਨਵਾਜ ਦੇ ਭਰਾ ਸ਼ਾਹਬਾਜ ਸ਼ਰੀਫ਼ ਨੇ ਇਮਰਾਨ ਉਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਹੋ ਰਹੀ ਜੇਕਰ ਮੇਰੇ ਭਰਾ ਨੂੰ ਕੁਝ ਵੀ ਹੋਇਆ ਤਾਂ ਉਸਦੇ ਜਿੰਮੇਵਾਰ ਇਮਰਾਨ ਖਾਨ ਹੋਣਗੇ।
Maryam Nawaz
ਨਵਾਜ ਸ਼ਰੀਫ਼ ਤੋਂ ਬਆਦ ਉਨ੍ਹਾਂ ਬੇਟੀ ਮਰਿਅਮ ਨਵਾਜ ਦੀ ਤਬੀਅਤ ਖਰਾਬ ਹੋ ਗਈ। ਮਰਿਅਮ ਨੂੰ ਵੀ ਫ਼ੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਰਿਅਮ ਸ਼ਰੀਫ਼ ਨੂੰ ਵੀਆਪੀ ਰੂਮ ਨੰ. 2 ਵਿਚ ਭਰਤੀ ਕਰਾਇਆ ਗਿਆ, ਜਦਕਿ ਪਿਤਾ ਨਵਾਜ ਸ਼ਰੀਫ਼ ਵੀਆਈਪੀ ਰੂਮ ਨੰ. 1 ਵਿਚ ਭਰਤੀ ਕਰਾਇਆ ਗਿਆ ਹੈ। ਨਵਾਜ ਦੀ 24 ਅਕਤੂਬਰ ਨੂੰ ਪੂਰੀ ਬਾਡੀ ਸਕੈਨ ਕੀਤੀ ਗਈ।