
ਸਿਖਰਾਂ 'ਤੇ ਪੁੱਜਾ ਇਕ-ਦੂਜੇ 'ਤੇ ਦੋਸ਼ਾਂ ਦਾ ਦੌਰ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀ ਚੋਣ ਦੌਰਾਨ ਸਿਆਸੀ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਨੂੰ ਚੋਣ ਪ੍ਰਚਾਰ 'ਚ ਸਿੱਧਾ ਨਿਸ਼ਾਨਾ ਬਣਾਇਆ। ਉਨ੍ਹਾਂ ਫਲੋਰੀਡਾ ਦੀ ਇਕ ਰੈਲੀ 'ਚ ਕਿਹਾ ਕਿ ਟਰੰਪ ਆਪਣੇ ਨਿਜੀ ਸਵਾਰਥ ਤੇ ਅਮੀਰ ਦੋਸਤਾਂ ਦੀ ਮਦਦ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕੋਲ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਕੋਈ ਯੋਜਨਾ ਨਹੀਂ ਹੈ।
Barack Obama
ਓਬਾਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਟਰੰਪ ਨੂੰ ਹੁਣ ਦੂਜਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਉਹ ਆਮ ਆਦਮੀ ਲਈ ਨਹੀਂ ਬਲਕਿ ਆਪਣੇ ਸੁਆਰਥਾਂ ਲਈ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ। ਦੂਜੇ ਪਾਸੇ ਬਿਡੇਨ ਤੇ ਕਮਲਾ ਹੈਰਿਸ ਸਾਡੇ ਤੇ ਤੁਹਾਡੇ ਲਈ ਚੋਣ ਲੜ ਰਹੇ ਹਨ। ਇਨ੍ਹਾਂ ਦੇ ਆਲੇ-ਦੁਆਲੇ ਦਲਾਲ ਨਹੀਂ ਬਲਕਿ ਜਨਤਾ ਦਾ ਭਲਾ ਚਾਹੁਣ ਵਾਲੇ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਇਕ ਇੰਟਰਵਿਊ 'ਚ ਸਿਰਫ਼ ਇਸ ਸਵਾਲ 'ਤੇ ਉਠ ਕੇ ਭੱਜ ਸਕਦਾ ਹੈ ਕਿ ਦੂਜੇ ਕਾਰਜਕਾਲ 'ਚ ਤੁਸੀਂ ਕੀ ਕਰੋਗੇ। ਸੋਚੋ ਫਿਰ ਉਹ ਕੀ ਕੰਮ ਕਰ ਸਕਦਾ ਹੈ।
Donald Trump
ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਨੇ ਡੋਨਾਲਡ ਟਰੰਪ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਟ੍ਰੇਡ ਵਾਰ 'ਚ ਟਰੰਪ ਕਾਫ਼ੀ ਕਮਜ਼ੋਰ ਸਾਬਤ ਹੋਏ ਹਨ। ਇਸ ਮਾਮਲੇ 'ਚ ਉਨ੍ਹਾਂ ਦੀ ਪੂਰੀ ਕਾਰਜਯੋਜਨਾ ਅਰਾਜਕ ਸਾਬਿਤ ਹੋਈ। ਪੈਨਸਿਲਵੇਨੀਆ 'ਚ ਆਪਣੇ ਚੋਣ ਪ੍ਰਚਾਰ ਦੌਰਾਨ ਬਿਡੇਨ ਨੇ ਕਿਹਾ ਕਿ ਟਰੰਪ ਨੇ ਚੀਨ 'ਚ ਰੁਪਏ ਕੱਢਣ ਲਈ ਵੱਡੇ ਬੈਂਕਾਂ ਲਈ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ।
Brak OBama
ਉਨ੍ਹਾਂ ਕਿਹਾ ਕਿ ਚੀਨ ਨੂੰ ਸਜ਼ਾ ਦੇਣ ਤੇ ਸਬਕ ਸਿਖਾਉਣ ਲਈ ਯੋਜਨਾਬਧ ਤਰੀਕੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਤਪਾਦਕ ਖੇਤਰਾਂ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ। ਛੋਟੇ ਕਾਰੋਬਾਰ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨਾ ਪਵੇਗਾ। ਟਰੰਪ ਨੂੰ ਇਨ੍ਹਾਂ ਕੰਮਾਂ ਲਈ ਫੁਰਸਤ ਨਹੀਂ।