ਜੋੜੀਆਂ ਜੱਗ ਥੋੜ੍ਹੀਆਂ, 19 ਸਾਲਾ ਲੜਕੇ ਤੇ 56 ਸਾਲਾ ਔਰਤ ਦਾ 'ਪਿਆਰ', ਇੰਟਰਨੈੱਟ 'ਤੇ ਛਿੜੇ ਚਰਚੇ
Published : Oct 25, 2022, 5:51 pm IST
Updated : Oct 25, 2022, 6:36 pm IST
SHARE ARTICLE
File Photo
File Photo

ਜੋੜੇ ਦਾ ਦਾਅਵਾ ਹੈ ਕਿ ਉਹ ਖੁਸ਼ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਹੈ।

 

ਨਵੀਂ ਦਿੱਲੀ : ਕਿਹਾ ਜਾਂਦਾ ਹੈ ਕਿ ਪਿਆਰ ਇੱਕ ਅਜਿਹੀ ਚੀਜ਼ ਹੈ ਕਿ ਇਸ ਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਕਦੋਂ, ਕਿੱਥੇ ਅਤੇ ਕਿਸ ਨਾਲ ਹੋ ਜਾਵੇ। ਕਈ ਵਾਰ ਕਿਸੇ ਵਿਅਕਤੀ ਦਾ ਦਿਲ ਉਸ ਦੀ ਉਮਰ ਤੋਂ ਬਹੁਤ ਛੋਟੀ ਜਾਂ ਫਿਰ ਕਈ ਵਾਰ ਬਹੁਤ ਬੁੱਢੇ ਵਿਅਕਤੀ ਨਾਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਉਮਰ ਦਾ ਫਰਕ ਯਾਦ ਨਹੀਂ ਰਹਿੰਦਾ। ਹੁਣ ਅਜਿਹੀ ਹੀ ਇਕ ਹੋਰ ਖ਼ਬਰ ਥਾਈਲੈਂਡ ਤੋਂ ਸਾਹਮਣੇ ਆਈ ਹੈ। 

ਇੱਥੇ ਇੱਕ 19 ਸਾਲਾ ਲੜਕੇ ਵੁਥੀਚਾਈ ਛੰਤਰਾਜ ਦੀ 56 ਸਾਲਾ ਜਾਨਲਾ ਨਮੁਆਂਗਰਕ ਨਾਲ ਮੰਗਣੀ ਹੋ ਗਈ ਹੈ ਅਤੇ ਹੁਣ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਹ ਲਵ ਸਟੋਰੀ ਨਾ ਸਿਰਫ਼ ਥਾਈਲੈਂਡ ਬਲਕਿ ਪੂਰੀ ਦੁਨੀਆ 'ਚ ਸੁਰਖੀਆਂ ਬਣੀ ਹੋਈ ਹੈ। ਵੁਥੀਚਾਈ (19) ਅਤੇ ਉਸ ਦੀ ਮੰਗੇਤਰ ਜਾਨਲਾ (56) ਦੀ ਮੁਲਾਕਾਤ ਲਗਭਗ 10 ਸਾਲ ਪਹਿਲਾਂ ਹੋਈ ਸੀ।

ਜਾਨਲਾ ਕੁੱਝ ਸਮਾਂ ਪਹਿਲਾਂ ਸੈਖੋਂ ਨਖੋਨ ਪ੍ਰਾਂਤ ਦੇ ਅਕਾਤ ਅਮਨੂ ਜ਼ਿਲ੍ਹੇ ਵਿਚ ਵੁਥੀਚੇ ਦੇ ਘਰ ਦੇ ਗੁਆਂਢ ਵਿਚ ਸ਼ਿਫਟ ਹੋ ਗਈ ਸੀ। ਇਸ ਤੋਂ ਬਾਅਦ ਵੁਥੀਚਾਈ ਨੇ ਤਲਾਕਸ਼ੁਦਾ ਜਾਨਲਾ ਦੇ ਘਰ ਖੇਡਣ ਅਤੇ ਘਰ ਦੇ ਕੰਮਾਂ ਵਿਚ ਮਦਦ ਕਰਨ ਲਈ ਅਕਸਰ ਆਉਣਾ ਸ਼ੁਰੂ ਕਰ ਦਿੱਤਾ। ਜਦੋਂ ਵੁਥੀਚਾਈ 17 ਸਾਲ ਦਾ ਹੋਇਆ ਤਾਂ ਉਸ ਦੀਆਂ ਭਾਵਨਾਵਾਂ ਜਾਨਲਾ ਲਈ ਪਿਆਰ ਵਿਚ ਬਦਲਣ ਲੱਗੀਆਂ। ਦੋਵੇਂ ਜਲਦੀ ਹੀ ਜੋੜਾ ਬਣ ਗਏ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਇਸ ਬਾਰੇ ਦੱਸਿਆ।

ਵਾਇਰਲ ਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਜਾਨਲਾ ਵੁਥੀਚਾਈ ਨੂੰ ਆਪਣਾ ਸੁਪਰਹੀਰੋ ਮੰਨਦੀ ਹੈ, ਜੋ ਉਸ ਦੀ ਮਦਦ ਕਰਦਾ ਹੈ। ਜਦੋਂ ਉਸ ਨੇ ਵੁਥੀਚਾਈ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ ਤਾਂ ਉਸ ਦੇ ਬੱਚੇ ਵੀ ਹੈਰਾਨ ਰਹਿ ਗਏ। ਉਹ ਇੱਕ ਜੋੜੇ ਦੀ ਤਰ੍ਹਾਂ ਇਕੱਠੇ ਸ਼ਹਿਰ ਘੁੰਮਦੇ ਹਨ ਅਤੇ ਜਲਦੀ ਹੀ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਲੋਕਾਂ ਨੂੰ ਇਹ ਖ਼ਬਰ ਹਜ਼ਮ ਨਹੀਂ ਹੁੰਦੀ ਪਰ ਜੋੜੇ ਦਾ ਦਾਅਵਾ ਹੈ ਕਿ ਉਹ ਖੁਸ਼ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement