Sambhal Violence : ਸੰਭਲ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋਈ, ਜ਼ਿਲ੍ਹੇ ’ਚ 30 ਨਵੰਬਰ ਤਕ ‘ਬਾਹਰੀ’ ਲੋਕਾਂ ਦੇ ਦਾਖ਼ਲੇ ’ਤੇ ਰੋਕ

By : BALJINDERK

Published : Nov 25, 2024, 8:09 pm IST
Updated : Nov 25, 2024, 8:09 pm IST
SHARE ARTICLE
Sambhal Violence
Sambhal Violence

Sambhal Violence : ਸਮਾਜਵਾਦੀ ਪਾਰਟੀ ਸੰਸਦ ਮੈਂਬਰ ਬਰਕ, ਪਾਰਟੀ ਵਿਧਾਇਕ ਦੇ ਪੁੱਤਰ ’ਤੇ ਮੁਕਦਮਾ ਦਰਜ, 25 ਜਣੇ ਗ੍ਰਿਫ਼ਤਾਰ

Sambhal Violence : ਉੱਤਰ ਪ੍ਰਦੇਸ਼ ਦੇ ਸੰਭਲ ਦੀ ਜਾਮਾ ਮਸਜਿਦ ’ਚ ਐਤਵਾਰ ਨੂੰ ਸਰਵੇਖਣ ਦੌਰਾਨ ਹੋਈ ਹਿੰਸਾ ’ਚ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨਾਲ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ। ਮੁਰਾਦਾਬਾਦ ਦੇ ਪੁਲਿਸ ਡਪਟੀ ਇੰਸਪੈਕਟਰ ਜਨਰਲ ਮੁਨਿਰਾਜ ਜੀ. ਨੇ ਕਿਹਾ ਕਿ ਮਾਰੇ ਗਏ ਤਿੰਨ ਨੌਜੁਆਨਾਂ ਨਈਮ, ਬਿਲਾਲ ਅਤੇ ਨੋਮਾਨ ਦਾ ਸਸਕਾਰ ਕਰ ਦਿਤਾ ਗਿਆ ਹੈ। 

ਇਸ ਦੌਰਾਨ ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਤਣਾਅਪੂਰਨ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਗਾਮੀ 30 ਨਵੰਬਰ ਤਕ ਜ਼ਿਲ੍ਹੇ ’ਚ ‘ਬਾਹਰੀ’ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿਤੀ ਹੈ। ਸਥਾਨਕ ਅਦਾਲਤ ’ਚ ਇਕ ਅਪੀਲ ਦਾਇਰ ਕਰ ਕੇ ਦਾਅਵਾ ਕੀਤਾ ਗਿਆ ਹੈ ਕਿ ਚੰਦੌਸੀ ਦੇ ਕੋਟ ਮੁਹੱਲੇ ’ਚ ਜਿਥੇ ਜਾਮਾ ਮਸਜਿਦ ਹੈ ਉਥੇ ਪਹਿਲਾਂ ਹਰਿਹਰ ਮੰਦਰ ਹੁੰਦਾ ਸੀ। 

ਮਸਜਿਦ ਦੀ ਪ੍ਰਬੰਧਨ ਕਮੇਟੀ ਨੇ ਐਤਵਾਰ ਨੂੰ ਮਸਜਿਦ ’ਚ ਸਰਵੇ ਦੌਰਾਨ ਭੜਕੀ ਹਿੰਸਾ ਲਈ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਮਸਜਿਦ ਦੀ ਖੁਦਾਈ ਦੀ ਅਫ਼ਵਾਹ ਫੈਲਣ ਨਾਲ ਭੀੜ ਭੜਕੀ। ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੁਲਿਸ ਨੇ ਸ਼ਾਹੀ ਜਾਮਾ ਮਸਜਿਦ ਦੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਜਫ਼ਰ ਅਲੀ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਨੇ ਹਿੰਸਾ ਦੇ ਮਾਮਲੇ ’ਚ ਸਥਾਨਕ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਕਿਹਾ, ‘‘ਮਸਜਿਦ ਦਾ ਮੁੜ ਸਰਵੇਖਣ ਅਦਾਲਤ ਦੇ ਹੁਕਮ ’ਤੇ ਨਹੀਂ ਬਲਕਿ ਜ਼ਿਲ੍ਹਾ ਅਧਿਕਾਰੀ ਦੇ ਹੁਕਮ ’ਤੇ ਹੋਇਆ। ਇਹ ਸਰਵੇ ਗ਼ੈਰਕਾਨੂੰਨੀ ਤਰੀਕੇ ਨਾਲ ਹੋਇਆ ਸੀ।’’ 

ਹਿੰਸਾ ਦੇ ਮਾਮਲੇ ’ਚ ਪੁਲਿਸ ਨੇ ਸਮਾਜਵਾਦੀ ਪਾਰਟੀ (ਐਸ.ਪੀ.) ਦੇ ਖੇਤਰੀ ਸੰਸਦ ਮੈਂਬਰ ਜਿਆਉਰ ਰਹਿਮਾਨ ਬਰਕ ਅਤੇ ਸੰਭਾਲ ਸਦਰ ਸੀਟ ਤੋਂ ਪਾਰਟੀ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਵਿਰੁਧ ਮੁਕਦਮਾ ਦਰਜ ਕੀਤਾ ਹੈ। ਇਸ ਮਾਮਲੇ ’ਚ ਹੁਣ ਤਕ ਕੁਲ 7 ਮੁਕਦਮੇ ਦਰਜ ਕਰ ਕੇ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਸੰਭਲ ਦੇ ਪੁਲਿਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੈਨਸੀਆ ਨਾਲ ਸਾਂਝੀ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਹਿੰਸਾ ’ਚ ਜ਼ਖਮੀ ਹੋਏ ਸਬ-ਇੰਸਪੈਕਟਰ ਦੀਪਕ ਰਾਠੀ ਨੇ ਬਰਕ ਅਤੇ ਇਕਬਾਲ ਮਹਿਮੂਦ ਦੇ ਬੇਟੇ ਸੁਹੇਲ ਇਕਬਾਲ ਸਮੇਤ 800 ਲੋਕਾਂ ਵਿਰੁਧ ਕੇਸ ਦਰਜ ਕੀਤਾ ਹੈ। (ਪੀਟੀਆਈ)

(For more news apart from Death toll rises to four in Sambhal violence, entry of 'outsiders' banned in district till November 30 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement