Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ
Published : Nov 25, 2024, 5:43 pm IST
Updated : Nov 25, 2024, 5:43 pm IST
SHARE ARTICLE
The new building of the Indian Embassy in Rome was inaugurated
The new building of the Indian Embassy in Rome was inaugurated

Italy: ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਵਾਸੀਆਂ ਨੂੰ ਜਨਵਰੀ ਵਿੱਚ ਉੜੀਸਾ ਹੋ ਰਹੇ 18ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ

 

ਮਿਲਾਨ ( ਦਲਜੀਤ ਮੱਕੜ): ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ ਦੀ ਤਰੱਕੀ ਦਾ ਵੀ ਹਿੱਸਾ ਬਣਕੇ ਆਪਣੇ ਕਲਚਰ ਆਪਣੇ ਦੇਸ਼ ਦੀਆਂ ਜੜ੍ਹੂਾਂ ਨੂੰ ਮਜ਼ਬੂਰ ਕਰਨ ਵਿੱਚ ਬਣਦਾ ਯੋਗਦਾਨ ਪਾਉਣ ਇਸ ਗੱਲ ਦਾ ਪ੍ਰਗਟਾਵਾ ਭਾਰਤ ਦੇ ਵਿਦੇਸ਼ ਮੰਤਰੀ ਡਾ:ਐਸ. ਜੈਸ਼ੰਕਰ ਨੇ ਇਟਲੀ ਦੀ ਰਾਜਧਾਾਨੀ ਰੋਮ ਵਿਖੇ ਭਾਰਤੀ ਅੰਬੈਂਸੀ ਦੇ ਰੋਮ ਦੇ ਨਵੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨਾਲ ਕੀਤਾ।ਉਹਨਾਂ ਕਿਹਾ ਜਨਵਰੀ ਵਿੱਚ ਉੜੀਸਾ (ਭਾਰਤ)ਵਿੱਚ 18ਵਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾ ਰਿਹਾ ਹੈ।

ਜਿਸ ਵਿੱਚ ਦੁਨੀਆਂ ਭਰ ਦੇ ਭਾਰਤੀ ਪ੍ਰਵਾਸੀਆਂ ਨੂੰ ਸਿ਼ਕਰਤ ਕਰਨ ਲਈ ਖੁੱਲਾ ਸੱਦਾ ਹੈ ।ਇਹ ਦਿਵਸ ਭਾਰਤ ਸਰਕਾਰ ਨਾਲ ਵਿਦੇਸ਼ੀ ਭਾਰਤੀ ਭਾਈਚਾਰੇ ਦੀ ਸਮੂਲੀਅਤ ਨੂੰ ਮਜ਼ਬੂਤ ਕਰਨ ਲਈ ਅਤੇ ਉਹਨਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਮਨਾਇਆ ਜਾਂਦਾ ਹੈ।

ਵਿਦੇਸ਼ ਮੰਤਰੀ ਡਾ:ਐਸ. ਜੈਸ਼ੰਕਰ ਜਿਹੜੇ ਕਿ ਆਪਣੀ 5ਵੀਂ ਇਟਲੀ ਫੇਰੀ ਤੇ ਹਨ ਵਿਦੇਸ਼ ਵੱਖ-ਵੱਖ ਮੰਤਰੀਆਂ ਦੀ ਇਟਲੀ ਵਿੱਚ  ਹੋ ਰਹੀ ਜੀ-7 ਮੀਟਿੰਗ ਵਿੱਚ ਭਾਗ ਲੈਣ ਲਈ ਪਹੁੰਚੇ ਹਨ।

24 ਨਵੰਬਰ ਤੋਂ 26 ਨਵੰਬਰ ਤੱਕ ਵੱਖ-ਵੱਖ ਮੀਟਿੰਗ ਦੌਰਾਨ ਉਹ ਇਟਲੀ ਸਰਕਾਰ ਤੇ ਭਾਰਤ ਸਰਕਾਰ ਦੇ ਆਪਸੀ ਕਾਰੋਬਾਰੀ ਸੰਬਧਾਂ ਨੂੰ  ਪਹਿਲਾਂ ਤੋਂ ਵੀ ਜਿ਼ਆਦਾ ਗੂੜਾ ਕਰਨ ਲਈ ਵਿਚਾਰ-ਵਟਾਂਦਰੇ ਕਰਨ ਦੇ ਨਾਲ ਰੋਮ ਵਿੱਚ ਮੈਡੀਟੇਰੀਅਨ ਡਾਇਲਾਗ ਦੇ 10ਵੇਂ ਸੰਸਕਰਨ ਵਿੱਚ ਵੀ ਹਿੱਸਾ ਲੈਣਗੇ।

ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਵਿਦੇਸ਼ ਮੰਤਰੀ ਡਾ:ਐਸ ਜੈ ਸ਼ੰਕਰ ਨੇ ਭਾਰਤੀ ਅੰਬੈਂਸੀ ਰੋਮ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਸਮੁੱਚੇ ਸਟਾਫ਼ ਤੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ ਵਧਾਈ ਦਿੱਤੀ।

ਇਸ ਉਦਘਾਟਨੀ ਸਮਾਰੋਹ ਮੌਕੇ ਰਿਕਾਰਦੋ ਗੁਆਰਿਲੀਆ ਜਨਰਲ ਸਕੱਤਰ ਵਿਦੇਸ਼ ਮੰਤਰੀ ਇਟਲੀ ਸਰਕਾਰ,ਜਿਉਲੀਓ ਤੇਰਸੀ ਸੰਤ ਆਗਾਤਾ ਸੈਨੇਟਰ,ਪ੍ਰਧਾਨ ਇਟਲੀ ਭਾਰਤ ਪਾਰਲੀਮੈਂਟਰੀ ਫ੍ਰੈਂਡਸਿੱਪ ਗਰੁੱਪ ਤੋਂ ਇਲਾਵਾਂ ਹੋਰ ਵੀ ਵਿਦੇਸ਼ ਮੰਤਰਾਲਾ ਇਟਲੀ ਦੇ ਅਫ਼ਸਰ ਸਾਹਿਬ,ਭਾਰਤੀ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਮਹਿਮਾਨਾਂ ਨੇ ਸਿ਼ਕਰਤ ਕੀਤੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement