
ਇੰਡੋਨੇਸ਼ੀਆ 'ਚ ਤੂਫਾਨੀ ਲਹਿਰਾਂ ਦੇ ਰੂਪ 'ਚ ਆਈ ਕਿਆਮਤ ਦੀ ਅੱਗ ਨੇ ਸੈਂਕੜੇ ਜਿੰਦਗੀਆਂ ਮਿੱਟੀ ਕਰ ਦਿਤੀ। ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਹੁਣ ਵੀ ਜਿੰਦਗੀ ਦੀ ਜੰਗ ਲੜ ...
ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ 'ਚ ਤੂਫਾਨੀ ਲਹਿਰਾਂ ਦੇ ਰੂਪ 'ਚ ਆਈ ਕਿਆਮਤ ਦੀ ਅੱਗ ਨੇ ਸੈਂਕੜੇ ਜਿੰਦਗੀਆਂ ਮਿੱਟੀ ਕਰ ਦਿਤੀ। ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਹੁਣ ਵੀ ਜਿੰਦਗੀ ਦੀ ਜੰਗ ਲੜ ਰਹੇ ਹਨ। ਇਸ 'ਚ ਜਿੱਥੇ ਤੂਫਾਨ ਦਾ ਖ਼ਤਰਾ ਥੋੜ੍ਹਾ ਟਲ ਗਿਆ ਹੈ, ਉਥੇ ਹੀ ਤਬਾਹੀ ਤੋਂ ਬਾਅਦ ਖਾਣ-ਪੀਣ ਦੀ ਮੁਸੀਬਤ ਪੈਦਾ ਹੋ ਗਈ ਹੈ। ਦੱਸ ਦਈਏ ਕਿ ਸੁਨਾਮੀ ਤੋਂ ਬੱਚੇ ਬੀਮਾਰ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਸਥਾਨਕ ਏਜੰਸੀਆਂ ਦੀ ਵੱਡੀ ਚੁਣੋਤੀ ਬੰਣ ਗਿਆ ਹੈ।
Indonesia
ਸੁਨਾਮੀ ਪ੍ਰਭਾਵਿਤ ਇਲਾਕੀਆਂ 'ਚ ਸਖ਼ਤ ਜ਼ਰੂਰਤ ਵਾਲੀ ਮਦਦ ਮੰਗਲਵਾਰ ਨੂੰ ਪਹੁੰਚ ਤਾਂ ਗਈ ਪਰ ਮਨੁੱਖੀ ਮਦਦ ਦੇ ਰਹੇ ਕਰਮੀਆਂ ਨੇ ਕਿਹਾ ਹੈ ਕਿ ਰਾਹਤ ਕੈਂਪਾਂ 'ਚ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਕਾਰਨ, ਸਾਫ਼ ਪਾਣੀ ਅਤੇ ਦਵਾਈਆਂ ਬਹੁਤ ਤੇਜ਼ੀ ਨਾਲ ਘੱਟ ਰਹੀਆਂ ਹਨ। ਸ਼ਨੀਵਾਰ ਨੂੰ ਜਵਾਲਾਮੁਖੀ ਫਟਣ ਤੋਂ ਆਈ ਸੁਨਾਮੀ 'ਚ ਮਰਨ ਵਾਲਿਆਂ ਦੀ ਗਿਣਤੀ 400 ਦੇ ਕਰੀਬ ਪਹੁੰਚਣ ਅਤੇ ਧਰਤੀ 'ਚ ਨਿਗਰੇ ਹੋਏ ਮਕਾਨਾਂ ਤੋਂ ਵਿਸਥਾਪਿਤ ਹੋਏ ਲੋਕਾਂ ਦੀ ਗਿਣਤੀ ਹਜ਼ਾਰਾਂ
Indonesia
'ਚ ਪਹੁੰਚਣ ਨਾਲ ਹੀ ਵਿਅਕਤੀ ਸਿਹਤ 'ਤੇ ਸੰਕਟ ਦਾ ਸ਼ੱਕ ਵੱਧਦਾ ਜਾ ਰਹੀ ਹੈ। ਐਨਜੀਓ ਅਕਸੀ ਕੇਪਟ ਟੰਗਪ ਲਈ ਕੰਮ ਕਰ ਰਹੇ ਡਾਕਟਰ ਰੀਜਾਲ ਅਲੀਮਿਨ ਨੇ ਕਿਹਾ ਕਿ ਬੁਖਾਰ, ਸਿਰ ਦਰਦ ਨਾਲ ਅਨੇਕ ਬੱਚੇ ਪੀਡ਼ੀਤ ਹਨ ਅਤੇ ਉਨ੍ਹਾਂ ਕੋਲ ਪੀਣ ਦਾ ਸਮਰੱਥ ਪਾਣੀ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਨਿਰਧਾਰਤ ਤੋਂ ਘੱਟ ਦਵਾਈਆਂ ਹਨ।
ਸ਼ਰਣਾਰਥੀਆਂ ਲਈ ਇੱਥੇ ਤੰਦੁਰੂਸਤ ਮਾਹੌਲ ਨਹੀਂ ਹੈ। ਸਮਰੱਥ ਸਵੱਛ ਪਾਣੀ ਨਹੀਂ ਹੈ। ਉਨ੍ਹਾਂ ਨੂੰ ਭੋਜਨ ਚਾਹੀਦਾ ਹੈ ਅਤੇ ਲੋਕਾਂ ਨੂੰ ਫਰਸ਼ 'ਤੇ ਸੋਣਾ ਪੈ ਰਿਹਾ ਹੈ।