ਅਮਰੀਕਾ ਨੇ ਅਪਣਾਇਆ ਮੌਤ ਦੀ ਸਜ਼ਾ ਦੇਣ ਦਾ ਨਵਾਂ ਤਰੀਕਾ, ਛਿੜੀ ਬਹਿਸ
Published : Jan 26, 2024, 7:20 pm IST
Updated : Jan 26, 2024, 10:13 pm IST
SHARE ARTICLE
Kenneth Eugene Smith
Kenneth Eugene Smith

ਪਹਿਲੀ ਵਾਰੀ ਮੌਤ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਜ਼ਹਿਰੀਲੇ ਟੀਕੇ ਦੀ ਥਾਂ ਨਾਈਟ੍ਰੋਜਨ ਗੈਸ ਸੁੰਘਾ ਕੇ ਮਾਰਿਆ ਗਿਆ, ਤੜਪਦਿਆਂ ਹੋਈ ਮੌਤ

ਐਟਮੋਰ: ਅਲਬਾਮਾ ਪ੍ਰਸ਼ਾਸਨ ਅਪਣੀ ਕਿਸਮ ਦੇ ਪਹਿਲੇ ਮਾਮਲੇ ’ਚ ਕਤਲ ਦੇ ਇਕ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦੇ ਦਿਤੀ ਹੈ। ਇਸ ਦੇ ਨਾਲ ਹੀ ਅਮਰੀਕਾ ’ਚ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵਾਂ ਤਰੀਕਾ ਮਨੁੱਖਤਾ ਅਨੁਸਾਰ ਹੈ ਪਰ ਆਲੋਚਕਾਂ ਨੇ ਇਸ ਨੂੰ ਬੇਰਹਿਮ ਅਤੇ ਪ੍ਰਯੋਗਾਤਮਕ ਕਿਹਾ ਹੈ। 

ਅਧਿਕਾਰੀਆਂ ਨੇ ਦਸਿਆ ਕਿ 58 ਸਾਲ ਦੇ ਕੈਨੇਥ ਯੂਜੀਨ ਸਮਿਥ ਦੀ ਵੀਰਵਾਰ ਨੂੰ ਫੇਸ ਮਾਸਕ ਰਾਹੀਂ ਨਾਈਟ੍ਰੋਜਨ ਗੈਸ ਸਾਹ ਲੈਣ ਤੋਂ ਬਾਅਦ ਆਕਸੀਜਨ ਦੀ ਕਮੀ ਕਾਰਨ ਮੌਤ ਹੋ ਗਈ। ਸਮਿਥ ਨੂੰ ਅਲਬਾਮਾ ਜੇਲ੍ਹ ’ਚ ਰਾਤ 8:25 ਵਜੇ ਮ੍ਰਿਤਕ ਐਲਾਨ ਦਿਤਾ ਗਿਆ। 

ਸਮਿਥ ਨੂੰ ਅਲਬਾਮਾ ਦੀ ਜੇਲ੍ਹ ਵਿੱਚ ਮ੍ਰਿਤਕ ਐਲਾਨੇ ਜਾਣ ਤੋਂ ਪਹਿਲਾਂ ਚਿਹਰੇ ਦੇ ਮਾਸਕ ਰਾਹੀਂ ਨਾਈਟ੍ਰੋਜਨ ਗੈਸ ਸਾਹ ਲੈਣ ਲਈ ਮਜਬੂਰ ਕੀਤਾ ਗਿਆ ਸੀ। ਅਜਿਹਾ ਕਰਨ ਨਾਲ ਉਸ ਨੂੰ ਆਕਸੀਜਨ ਮਿਲਣੀ ਬੰਦ ਹੋ ਗਈ ਅਤੇ ਮਰਨ ਤੋਂ ਪਹਿਲਾਂ ਉਹ ਕੰਬਦਾ ਦਿਖਾਈ ਦਿਤਾ ਅਤੇ ਬਾਅਦ 'ਚ ਉਸ ਦਾ ਸਰੀਰ ਸਖਤ ਹੋ ਗਿਆ। 

ਅਮਰੀਕਾ ’ਚ 1982 ਤੋਂ ਬਾਅਦ ਘਾਤਕ ਟੀਕਾ ਲਗਾ ਕੇ ਮੌਤ ਦੀ ਸਜ਼ਾ ਨੂੰ ਲਾਗੂ ਕੀਤਾ ਜਾਂਦਾ ਸੀ। ਨਾਈਟ੍ਰੋਜਨ ਸੁੰਘਾ ਕੇ ਜਾਨ ਲੈਣ ਨਾਲ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਹੈ। 1988 ’ਚ ਇਕ ਵਿਅਕਤੀ ਤੋਂ ਸੁਪਾਰੀ ਲੈ ਕੇ ਉਸ ਦੀ ਪਤਨੀ ਦਾ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਸਮਿਥ ਨੂੰ ਫਾਂਸੀ ਦੇਣ ਦੀ ਕੋਸ਼ਿਸ਼ 2022 ’ਚ ਵੀ ਕੀਤੀ ਗਈ ਸੀ ਪਰ ਉਸ ਸਮੇਂ ਤਕਨੀਕੀ ਖਰਾਬੀ ਕਾਰਨ ਇਸ ਨੂੰ ਰੋਕ ਦਿਤਾ ਗਿਆ ਸੀ।

ਸਜ਼ਾ ਦੇ ਨਵੇਂ ਤਰੀਕੇ ਵਿਰੁਧ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ, ਸਮਿਥ ਨੂੰ ਨਾਈਟ੍ਰੋਜਨ ਸੁੰਘਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਮਿਥ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਰਾਜ ਇਸ ਨੂੰ ਸਜ਼ਾ ਦੇ ਤਰੀਕੇ ਦੀ ਵਰਤੋਂ ਕਰਨ ਲਈ ਇਕ ਪਰਖ ਵਸਤੂ ਵਜੋਂ ਵਰਤ ਰਿਹਾ ਹੈ ਜੋ ਸੰਭਾਵਤ ਤੌਰ ’ਤੇ ਜ਼ਾਲਮ ਅਤੇ ਅਸਾਧਾਰਣ ਕਿਸਮ ਦੀ ਸਜ਼ਾ ’ਤੇ ਸੰਵਿਧਾਨਕ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਰਾਤ ਨੂੰ ਸਮਿਥ ਦੀ ਅਪੀਲ ਖਾਰਜ ਕਰ ਦਿਤੀ ਸੀ।
 

ਯੂਰਪੀਅਨ ਯੂਨੀਅਨ ਅਤੇ ਯੂ.ਐਨ.ਐਚ.ਆਰ. ਨੇ ਅਫਸੋਸ ਜ਼ਾਹਰ ਕੀਤਾ 

ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ (ਯੂ.ਐੱਨ.ਐੱਚ.ਆਰ.) ਨੇ ਸ਼ੁਕਰਵਾਰ  ਨੂੰ ਅਮਰੀਕਾ ਦੇ ਅਲਬਾਮਾ ਸੂਬੇ ਵਿਚ ਨਾਈਟ੍ਰੋਜਨ ਗੈਸ ਨਾਲ ਇਕ ਵਿਅਕਤੀ ਨੂੰ ਪਹਿਲੀ ਵਾਰ ਮੌਤ ਦੀ ਸਜ਼ਾ ਦਿਤੇ ਜਾਣ ’ਤੇ  ਅਫਸੋਸ ਜ਼ਾਹਰ ਕੀਤਾ ਹੈ। 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ ਅਤੇ ਜਿਨੇਵਾ ਸਥਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਜੀਵਨ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਅਤੇ ਅਪਰਾਧ ਨੂੰ ਨਹੀਂ ਰੋਕਦੀ। 

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਦੀ ਬੁਲਾਰਨ ਰਵੀਨਾ ਸ਼ਮਦਾਸਾਨੀ ਨੇ ਜਿਨੇਵਾ ’ਚ ਸੰਯੁਕਤ ਰਾਸ਼ਟਰ ਦੀ ਨਿਯਮਤ ਬ੍ਰੀਫਿੰਗ ’ਚ ਕਿਹਾ ਕਿ ਸਮਿਥ ਰੋ ਰਿਹਾ ਸੀ ਅਤੇ ਦਮ ਘੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਵੋਲਕਰ ਤੁਰਕ ਨੇ ਇਸ ਮੁੱਦੇ ਬਾਰੇ ਅਲਬਾਮਾ ਦੇ ਅਧਿਕਾਰੀਆਂ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਫਤਰ ਅਪਣੀ ਆਵਾਜ਼ ਬੁਲੰਦ ਕਰਨਾ ਜਾਰੀ ਰੱਖੇਗਾ ਅਤੇ ਦੂਜੇ ਸੂਬਿਆਂ  ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਾਰੇ ਯਤਨ ਕਰੇਗਾ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement