
ਪਿੰਡ ਦਾਰਾਪੁਰ (ਨਵਾਂਸ਼ਹਿਰ) ਨਾਲ ਸਬੰਧਤ ਹੈ ਸੁਖਪ੍ਰੀਤ
Sukhpreet Singh becomes Belgium's first Sikh politician: ਬੈਲਜੀਅਮ ਦੇ ਸ਼ਹਿਰ ਇੰਗਲਮੁਨਸਟਰ ਵਿੱਚ ਹੋਈਆਂ ਸਥਾਨਕ ਸਿਟੀ ਕੌਂਸਲ ਚੌਣਾਂ ਵਿੱਚ ਸੁਖਪ੍ਰੀਤ ਸਿੰਘ ਨੇ ਨਿਊ ਫਲੇਮਿਸ਼ ਅਲਾਇੰਸ (ਰਾਜਨੀਤਕ ਪਾਰਟੀ) ਵਜੋਂ ਜਿੱਤ ਪ੍ਰਾਪਤ ਕਰ ਕੇ ਬੈਲਜੀਅਮ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਮੈਂਬਰ ਵਜੋਂ ਛੋਟੀ ਉਮਰੇ ਵੱਡੀ ਪੁਲਾਂਘ ਪੁੱਟ ਪੰਜਾਬ ਭਾਰਤ ਦਾ ਨਾਮ ਰੌਸ਼ਨ ਕਰ ਇਤਿਹਾਸ ਸਿਰਜਿਆ ਹੈ। ਨਿਊ ਫਲੇਮਿਸ਼ ਅਲਾਇੰਸ ਬੈਲਜੀਅਮ ਵਿੱਚ ਇੱਕ ਫਲੇਮਿਸ਼ ਰਾਸ਼ਟਰਵਾਦੀ ਅਤੇ ਰੂੜੀਵਾਦੀ ਸਿਆਸੀ ਪਾਰਟੀ ਹੈ ਜਿਸ ਦੀ ਸਥਾਪਨਾ 2001 ਵਿੱਚ ਹੋਈ ਸੀ।
22 ਸਾਲਾਂ ਸੁਖਪ੍ਰੀਤ ਸਿੰਘ ਦੇ ਪਿਤਾ ਦਇਆ ਸਿੰਘ ਪੰਜਾਬ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਦਾਰਾਪੁਰ ਤੋਂ ਚੰਗੇ ਭਵਿੱਖ ਲਈ ਚਾਲੀ ਸਾਲ ਪਹਿਲਾਂ ਯੂਰਪ ਆਏ ਸਨ ਜਿੱਥੇ ਸਖ਼ਤ ਮਿਹਨਤ ਤੋਂ ਬਾਦ ਉਨਾ ਦੇ ਪੁੱਤਰ ਸੁਖਪ੍ਰੀਤ ਸਿੰਘ ਨੇ ਸਥਾਨਕ ਕੌਂਸਲ ਦੀ ਚੌਣ ਜਿੱਤੀ।
ਜ਼ਿਕਰਯੋਗ ਹੈ ਕਿ ਸੁਖਪ੍ਰੀਤ ਸਿੰਘ ਨੇ ਕੌਂਸਲਰ ਸਮੇਤ ਐਮ ਐਲ ਏ ਲਈ ਵੀ ਚੌਣ ਲੜੀ ਸੀ ਪਰੰਤੂ ਰੂਲਗ ਪਾਰਟੀ ਦੇ ਹੋਣ ਦੇ ਬਾਵਜੂਦ ਵੈਸਟ-ਫਲੈਂਡਰਜ਼ ਲਈ 3108 ਮਿਲਣ ਤੇ ਚੋਣ ਹਾਰ ਗਏ ਪਰੰਤੂ ਬੈਲਜੀਅਮ ਵਿੱਚ ਨੌਜਵਾਨ ਵਿਦਿਆਰਥੀ ਵਜੋਂ ਪਹਿਲੀ ਵਾਰ ਚੋਣ ਲਈ ਇਹ ਸ਼ਾਨਦਾਰ ਪ੍ਰਦਰਸ਼ਨ ਗਿਣਿਆ ਗਿਆ। ਕੌਂਸਲਰ ਸੁਖਪ੍ਰੀਤ ਸਿੰਘ ਰਾਜਨੀਤੀ ਦੇ ਨਾਲ ਉਚੇਰੀ ਵਿੱਦਿਆ ਵੀ ਹਾਸਲ ਕਰ ਰਿਹਾ ਹੈ। ਸੁਖਪ੍ਰੀਤ ਸਿੰਘ ਮਾਂ ਬੋਲੀ ਪੰਜਾਬੀ ਤੇ ਬੈਲਜੀਅਮ ਭਾਸ਼ਾ ਤੇ ਚੰਗੀ ਪਕੜ ਹੈ।
ਸੁਖਪ੍ਰੀਤ ਸਿੰਘ ਦੇ ਬੈਲਜੀਅਮ ਦਾ ਪਹਿਲਾ ਸਿੱਖ ਸਿਆਸਤਦਾਨ ਚੁਣੇ ਜਾਣ ਤੇ ਦੇਸ ਵਿਦੇਸ਼ ਤੋ ਸ਼ੁਭ ਚਿੰਤਕਾਂ ਵੱਲੋਂ ਸੁਖਪ੍ਰੀਤ ਸਿੰਘ ਤੇ ਉਸ ਦੇ ਪਿਤਾ ਸ ਦਇਆ ਸਿੰਘ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਬੈਲਜੀਅਮ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਕੋਈ ਪਾਬੰਦੀ ਨਹੀਂ ਪਰੰਤੂ ਨਿਊ ਫਲੇਮਿਸ਼ ਅਲਾਇੰਸ ਪਾਰਟੀ ਵਿੱਚ ਪਹਿਲੇ ਸਿੱਖ ਦੀ ਜਿੱਤ ਤੇ ਪਾਰਟੀ ਵੱਲੋਂ ਦਸਤਾਰ ਧਾਰੀ ਸਿੱਖਾਂ ਨੂੰ ਅੱਗੇ ਲਿਆਉਣ ਲਈ ਆਪਣੀਆਂ ਨੀਤੀਆਂ ਨੂੰ ਬਦਲਣ ਦੀ ਸੰਭਾਵਨਾ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ।