ਧਾਗੇ ਦੇ ਡਿਊਟੀ ਫਰੀ ਇੰਪੋਰਟ ਨੂੰ ਖਤਮ ਕਰਨ ਦੀ ਕੀਤੀ ਮੰਗ
ਢਾਕਾ : ਬੰਗਲਾਦੇਸ਼ ਦੀ ਟੈਕਸਟਾਈਲ ਇੰਡਸਟਰੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਟੈਕਸਟਾਈਲ ਮਿਲ ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਜਨਵਰੀ ਦੇ ਅੰਤ ਤੱਕ ਯਾਰਨ (ਧਾਗੇ) ਦੇ ਡਿਊਟੀ-ਫ੍ਰੀ ਇੰਪੋਰਟ ਨੂੰ ਖਤਮ ਨਹੀਂ ਕਰਦੀ, ਤਾਂ 1 ਫਰਵਰੀ ਤੋਂ ਦੇਸ਼ ਭਰ ਦੀਆਂ ਮਿਲਾਂ ਵਿੱਚ ਕੰਮ ਬੰਦ ਕਰ ਦਿੱਤਾ ਜਾਵੇਗਾ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਕਾਮਰਸ ਮੰਤਰਾਲੇ ਨੇ ਨੈਸ਼ਨਲ ਰੈਵੇਨਿਊ ਬੋਰਡ ਨੂੰ ਇੰਪੋਰਟੇਡ ਯਾਰਨ 'ਤੇ ਡਿਊਟੀ-ਫ੍ਰੀ ਸਹੂਲਤ ਖਤਮ ਕਰਨ ਦੀ ਸਿਫਾਰਸ਼ ਕੀਤੀ ਹੈ। ਮਿਲ ਮਾਲਕਾਂ ਦਾ ਕਹਿਣਾ ਹੈ ਕਿ ਭਾਰਤ ਤੋਂ ਆਉਣ ਵਾਲਾ ਸਸਤਾ ਧਾਗਾ ਘਰੇਲੂ ਬਾਜ਼ਾਰ ਵਿੱਚ ਭਰ ਗਿਆ ਹੈ, ਜਿਸ ਨਾਲ 12,000 ਕਰੋੜ ਰੁਪਏ ਤੋਂ ਵੱਧ ਦਾ ਸਟਾਕ ਬਿਨਾਂ ਵਿਕੇ ਰਹਿ ਗਿਆ ਹੈ।
ਬੰਗਲਾਦੇਸ਼ ਟੈਕਸਟਾਈਲ ਮਿਲਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਇਹ ਕਦਮ ਚੁੱਕਣਾ ਮਜਬੂਰੀ ਹੈ, ਕਿਉਂਕਿ ਆਯਾਤ ਸਸਤਾ ਧਾਗਾ ਸਥਾਨਕ ਉਦਯੋਗ ਨੂੰ ਬਰਬਾਦ ਕਰ ਰਿਹਾ ਹੈ । 50 ਤੋਂ ਵੱਧ ਕੱਪੜਾ ਮਿਲਾਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ, ਜਿਸ ਨਾਲ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।
ਵਿੱਤੀ ਦਬਾਅ ਵਧਣ ਨਾਲ-ਨਾਲ ਮਿਲ ਮਾਲਕ ਕਰਜ਼ਾ ਚੁਕਾਉਣ ਲਈ ਵੀ ਸੰਘਰਸ਼ ਕਰ ਰਹੇ ਹਨ। ਇਸ ਨਾਲ ਲੋਕਲ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ। ਬਰਾਬਰੀ ਵਾਲੀ ਮੁਕਾਬਲੇਬਾਜ਼ੀ ਖਤਮ ਹੋ ਗਈ ਹੈ। ਮਿਲ ਬੰਦ ਹੋਣ ਨਾਲ 10 ਲੱਖ ਨੌਕਰੀਆਂ ਜਾਣ ਦਾ ਖਤਰਾ ਹੈ।
