
ਯੂਕਰੇਨ ਤੋਂ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ ਟਰੇਨ
ਕੀਵ : ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਕੋਰੋਨਾ ਕਾਲ ਵਿਚ ਵੀ ਖਾਲਸਾ ਏਡ ਨੇ ਲੋਕਾਂ ਦੀ ਮਦਦ ਕੀਤੀ। ਉਹਨਾਂ ਨੂੰ ਖਾਣਾ, ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਮੁਹੱਈਆਂ ਕਰਵਾਈਆਂ।
PHOTO
ਹੁਣ ਯੂਕਰੇਨ ਦੇ ਜੰਗ ਦੇ ਮੈਦਾਨ ਵਿੱਚ ਵੀ ਫਸੇ ਲੋਕਾਂ ਲਈ ਖ਼ਾਲਸਾ ਏਡ ਮਦਦ ਲਈ ਅੱਗੇ ਆਈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਖ਼ਾਲਸਾ ਏਡ ਨੇ ਗੁਰੂ ਦਾ ਲੰਗਰ ਲਾਇਆ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਜੋ ਕਿ ਰੇਲ ਗੱਡੀ ਵਿੱਚ ਸਫਰ ਕਰ ਰਹੇ ਹਨ, ਨੂੰ ਖ਼ਾਲਸਾ ਏਡ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਗਿਆ।
PHOTO
ਲੰਗਰ ਵਰਤਾਉਣ ਦੀਆਂ ਵੀਡੀਓ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵਲੋਂ ਸੋਸ਼ਲ ਮੀਡੀਆ ਅਤੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਕੀਤੀਆਂ। ਦੁਨੀਆਂ ਭਰ ਦੇ ਲੋਕ ਇਨ੍ਹਾਂ ਵੀਡੀਓ ਦੀ ਪ੍ਰਸੰਸਾ ਕਰ ਰਹੇ ਹਨ, ਉੱਥੇ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੇ ਹੌਸਲੇ ਵੀ ਬੁਲੰਦ ਹੋ ਰਹੇ ਹਨ। ਵਿਦਿਆਰਥੀਆਂ ਦੇ ਮਾਪੇ ਵੀ ਹੁਣ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਇਹ ਟਰੇਨ ਲੋਕਾਂ ਨੂੰ ਲੇਵੀਵ ਸ਼ਹਿਰ ਲੈ ਕੇ ਜਾ ਰਹੀ ਹੈ।