ਕਸ਼ਮੀਰੀ ਮੂਲ ਦੀ ਬ੍ਰਿਟਿਸ਼ ਪ੍ਰੋਫ਼ੈਸਰ ਨੇ ਲਾਇਆ ਭਾਰਤ ’ਚੋਂ ਡਿਪੋਰਟ ਕਰਨ ਦਾ ਦੋਸ਼
Published : Feb 26, 2024, 5:45 pm IST
Updated : Feb 26, 2024, 6:29 pm IST
SHARE ARTICLE
Natasha Kaul
Natasha Kaul

ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਭਾਰਤ ’ਚ ਆਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ : ਭਾਜਪਾ

ਲੰਡਨ: ਭਾਰਤੀ ਮੂਲ ਦੀ ਇਕ ਬ੍ਰਿਟਿਸ਼ ਲੇਖਕ ਅਤੇ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਦੀ ਪ੍ਰੋਫੈਸਰ ਨਿਤਾਸ਼ਾ ਕੌਲ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਭਾਰਤ ’ਚ ਦਾਖਲ ਹੋਣ ਤੋਂ ਇਨਕਾਰ ਕਰ ਦਿਤਾ ਗਿਆ ਅਤੇ ਬੈਂਗਲੁਰੂ ਹਵਾਈ ਅੱਡੇ ਤੋਂ ਡਿਪੋਰਟ ਕਰ ਦਿਤਾ ਗਿਆ ਸੀ। ਉਸ ਨੂੰ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਅਪਣੇ ਸੰਵਿਧਾਨ ਅਤੇ ਕੌਮੀ ਏਕਤਾ ਸੰਮੇਲਨ ’ਚ ਬੋਲਣ ਲਈ ਸੱਦਾ ਦਿਤਾ ਸੀ। 

ਵਾਪਸ ਭੇਜੇ ਜਾਣ ਦੇ ਕਾਰਨ ਬਾਰੇ ਦਸਦਿਆਂ ਕੌਲ ਨੇ ‘ਐਕਸ’ ’ਤੇ ਲਿਖਿਆ, ‘‘ਮੈਨੂੰ ਇਮੀਗ੍ਰੇਸ਼ਨ ਵਲੋਂ ਕੋਈ ਕਾਰਨ ਨਹੀਂ ਦਿਤਾ ਗਿਆ ਸੀ, ਸਿਵਾਏ ‘ਅਸੀਂ ਕੁੱਝ  ਨਹੀਂ ਕਰ ਸਕਦੇ, ਦਿੱਲੀ ਤੋਂ ਹੁਕਮ ਨੇ’। ਮੈਨੂੰ ਦਿੱਲੀ ਤੋਂ ਪਹਿਲਾਂ ਕੋਈ ਨੋਟਿਸ ਜਾਂ ਜਾਣਕਾਰੀ ਨਹੀਂ ਮਿਲੀ ਸੀ ਕਿ ਮੈਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ  ਜਾਵੇਗੀ। ਉਸ ਨੂੰ ਪਹਿਲੀ ਵਾਰ ਭਾਰਤ ਪਹੁੰਚਣ ਦੇ 24 ਘੰਟਿਆਂ ਬਾਅਦ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਰਾਹੀਂ ਵਾਪਸ ਲੰਡਨ ਭੇਜ ਦਿਤਾ ਗਿਆ ਸੀ। 

Kaul

ਕੌਲ ਨੇ ਦੋਸ਼ ਲਾਇਆ ਕਿ ਉਸ ਨੇ ਇਮੀਗ੍ਰੇਸ਼ਨ ਵਿਚ ਕਈ ਘੰਟੇ ਬਿਤਾਏ, ਉਸ ਨੂੰ ਸਥਿਤੀ ਬਾਰੇ ਬਹੁਤ ਘੱਟ ਜਾਣਕਾਰੀ ਦਿਤੀ ਗਈ ਸੀ ਅਤੇ ਫਿਰ ਸੀ.ਸੀ.ਟੀ.ਵੀ.  ਨਿਗਰਾਨੀ ਹੇਠ 24 ਘੰਟਿਆਂ ਲਈ ਇਕ ਸੈੱਲ ਵਿਚ ਰੱਖਿਆ ਗਿਆ ਸੀ। ਉਸ ਦੀਆਂ ਹਰਕਤਾਂ ਉਸ ਕੋਠੜੀ ’ਚ ਸੀਮਤ ਸਨ ਜਿਸ ’ਚ ਉਸ ਦੇ ਲੇਟਣ ਲਈ ਸਿਰਫ ਇਕ  ਤੰਗ ਥਾਂ ਸੀ, ਜਿੱਥੇ ਉਸ ਨੂੰ ਭੋਜਨ ਅਤੇ ਪਾਣੀ ਵੀ ਆਸਾਨੀ ਨਾਲ ਨਹੀਂ ਮਿਲ ਸਕਦਾ ਸੀ। ਕੌਲ ਨੇ ਐਕਸ ’ਤੇ  ਕਿਹਾ, ‘‘ਮੈਂ ਹਵਾਈ ਅੱਡੇ ’ਤੇ  ਤਕੀਆ ਅਤੇ ਕੰਬਲ ਵਰਗੀਆਂ ਬੁਨਿਆਦੀ ਚੀਜ਼ਾਂ ਲਈ ਦਰਜਨਾਂ ਕਾਲਾਂ ਕੀਤੀਆਂ, ਜੋ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿਤਾ।’’

ਉਨ੍ਹਾਂ ਦੋਸ਼ ਲਾਇਆ, ‘‘ਅਧਿਕਾਰੀਆਂ ਨੇ ਗੈਰ ਰਸਮੀ ਤੌਰ ’ਤੇ ਸਾਲਾਂ ਪਹਿਲਾਂ ਮੇਰੇ ਵਲੋਂ ਆਰ.ਐਸ.ਐਸ. ਦੀ ਕੀਤੀ ਆਲੋਚਨਾ ਦਾ ਹਵਾਲਾ ਦਿਤਾ। ਉਸ ਤੋਂ ਬਾਅਦ ਵੀ ਮੈਂ ਕਈ ਵਾਰ ਭਾਰਤ ਦੀ ਯਾਤਰਾ ਕੀਤੀ ਹੈ। ਮੈਨੂੰ ਇਕ ਰਾਜ ਸਰਕਾਰ ਨੇ ਸੱਦਾ ਦਿਤਾ ਸੀ ਪਰ ਕੇਂਦਰ ਸਰਕਾਰ ਨੇ ਦਾਖਲ ਹੋਣ ਤੋਂ ਇਨਕਾਰ ਕਰ ਦਿਤਾ।’’

ਜਨਮ ਤੋਂ ਕਸ਼ਮੀਰੀ ਪੰਡਿਤ ਕੌਲ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਕ ਮਾਪੇ ਕੌਮੀ ਸਵੈਮਸੇਵਕ ਸੰਘ ਦੀ ਆਲੋਚਨਾ ਕਰਨ ਲਈ ਜਾਣੀ ਜਾਂਦੀ ਹੈ। ਉਹ ਭਾਰਤ ਦੀ ਇਕ ਓਵਰਸੀਜ਼ ਸਿਟੀਜ਼ਨ ਹੈ, ਇਕ ਅਜਿਹਾ ਦਰਜਾ ਜੋ ਭਾਰਤੀ ਮੂਲ ਦੇ ਵਿਦੇਸ਼ੀਆਂ ਨੂੰ ਅਣਮਿੱਥੇ ਸਮੇਂ ਲਈ ਭਾਰਤ ’ਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਸਾਲ 2019 ’ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਵਿਦੇਸ਼ ਮਾਮਲਿਆਂ ’ਤੇ ਅਮਰੀਕੀ ਸਦਨ ਦੀ ਕਮੇਟੀ ਦੇ ਸਾਹਮਣੇ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਗਵਾਹੀ ਦਿਤੀ ਸੀ। 

ਕੌਲ ਨੂੰ ਕਈ ਸਾਲਾਂ ਤੋਂ ‘ਸੱਜੇ ਪੱਖੀ ਹਿੰਦੂਤਵ ਟਰੋਲਰਾਂ’ ਤੋਂ ਧਮਕੀਆਂ ਮਿਲ ਰਹੀਆਂ ਹਨ, ਪਰ ਉਨ੍ਹਾਂ ਨੇ ਇਨ੍ਹਾਂ ਨੂੰ ਛੋਟਾ ਦੱਸ ਕੇ ਖਾਰਜ ਕਰ ਦਿਤਾ ਹੈ। ਉਸ ਨੇ ਅਪਣੀ ਸਥਿਤੀ ਦੀ ਤੁਲਨਾ ਤਿੱਬਤੀ ਅਤੇ ਯੂਕਰੇਨੀ ਜ਼ਲਾਵਤਨ ਅਤੇ ਹੋਰ ਲੋਕਾਂ ਨਾਲ ਕੀਤੀ ਜਿਨ੍ਹਾਂ ਨੇ ਪੂਰੇ ਇਤਿਹਾਸ ’ਚ ਸ਼ਕਤੀ ਦੀ ਮਨਮਰਜ਼ੀ ਨਾਲ ਵਰਤੋਂ ਦਾ ਸਾਹਮਣਾ ਕੀਤਾ ਹੈ। 

ਕਰਨਾਟਕ ’ਚ ਕਾਂਗਰਸ ਅਤੇ ਭਾਜਪਾ ਵਿਚਕਾਰ ਟਕਰਾਅ 

ਉਧਰ ਕਰਨਾਟਕ ’ਚ ਸੱਤਾਧਾਰੀ ਕਾਂਗਰਸ ਅਤੇ ਭਾਜਪਾ ਵਿਚਾਲੇ ਸਿਆਸੀ ਟਕਰਾਅ ਸ਼ੁਰੂ ਹੋ ਗਿਆ ਹੈ। ਕਰਨਾਟਕ ਦੇ ਮੰਤਰੀਆਂ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਵਿਅਕਤੀਗਤ ਅਧਿਕਾਰਾਂ ਦੇ ਨਾਲ-ਨਾਲ ਸੂਬਾ ਸਰਕਾਰਾਂ ਦੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਕਰਨਾਟਕ ਦੇ ਸਮਾਜ ਭਲਾਈ ਮੰਤਰੀ ਐਚ.ਸੀ. ਮਹਾਦੇਵੱਪਾ ਨੇ ਸੋਮਵਾਰ ਨੂੰ ਕਿਹਾ ਕਿ ਕੌਲ ਨੂੰ ਦਾਖਲ ਹੋਣ ਤੋਂ ਇਨਕਾਰ ਕਰਨਾ ਇਸ ਗੱਲ ਦਾ ਤਾਜ਼ਾ ਪ੍ਰਦਰਸ਼ਨ ਹੈ ਕਿ ਕਿਵੇਂ ਸੂਬਾ ਸਰਕਾਰਾਂ ਦੀਆਂ ਤਾਕਤਾਂ ਨੂੰ ਵਾਰ-ਵਾਰ ਕੁਚਲਿਆ ਜਾ ਰਿਹਾ ਹੈ। ਇਹ ਭਾਰਤ ਦੇ ਸੰਵਿਧਾਨਕ ਵਿਚਾਰਾਂ ਲਈ ਕਈ ਚੁਨੌਤੀਆਂ ਦੀ ਸਪੱਸ਼ਟ ਯਾਦ ਦਿਵਾਉਂਦਾ ਹੈ। ਸਾਰੇ ਦੇਸ਼ ਭਗਤ ਭਾਰਤੀਆਂ ਨੂੰ ਇਨ੍ਹਾਂ ਖਤਰਿਆਂ ’ਤੇ  ਵਿਚਾਰ ਕਰਨਾ ਚਾਹੀਦਾ ਹੈ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਲਈ ਇਕਜੁੱਟ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਕਰਨਾਟਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ ਕਿ ਕਾਂਗਰਸ ਨੇ ਪ੍ਰੋਗਰਾਮ 'ਚ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਸੱਦਾ ਦੇ ਕੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਭਾਜਪਾ ਨੇ ਇਕ ਪੋਸਟ ’ਚ ਲਿਖਿਆ, ‘‘ਅਸੀਂ ਪਾਕਿਸਤਾਨ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਹ ਸੰਵਿਧਾਨ ਦਾ ਅਪਮਾਨ ਹੈ। ਕਾਂਗਰਸ ਆਪਣੇ ਵੰਡਪਾਊ ਏਜੰਡੇ ਨੂੰ ਪੂਰਾ ਕਰਨ ਲਈ ਕਰਨਾਟਕ ਨੂੰ ਇਕ ਪ੍ਰਯੋਗਸ਼ਾਲਾ ਵਜੋਂ ਵਰਤ ਰਹੀ ਹੈ। ਸਿਧਾਰਮਈਆ ਸਰਕਾਰ ਕਰਨਾਟਕ ਦੇ ਟੈਕਸਦਾਤਾਵਾਂ ਦਾ ਪੈਸਾ ਅਤਿਵਾਦੀਆਂ-ਹਮਦਰਦਾਂ, ਸ਼ਹਿਰੀ ਨਕਸਲੀਆਂ ਅਤੇ ਰਾਸ਼ਟਰ ਵਿਰੋਧੀਆਂ ਨੂੰ ਦੇ ਰਹੀ ਹੈ। ਅਸੀਂ ਸੁਰੱਖਿਆ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਇਕ ਰਾਸ਼ਟਰ ਵਿਰੋਧੀ ਤੱਤ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ।’’

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement