
Congo News : ਵਿਸ਼ਵ ਸਿਹਤ ਸੰਗਠਨ ਨੇ ਸਾਂਝੀ ਕੀਤੀ ਜਾਣਕਾਰੀ
Congo News in Punjabi : ਕਾਂਗੋ ’ਚ ਇਕ ਰਹੱਸਮਈ ਬਿਮਾਰੀ ਨਾਲ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਸਥਾਨਕ ਡਾਕਟਰਾਂ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਸੋਮਵਾਰ ਨੂੰ ਦੱਸਿਆ ਕਿ ਕਾਂਗੋ ਦੇ ਉੱਤਰ ਪੱਛਮੀ ਇਲਾਕੇ ’ਚ ਇਸ ਰਹੱਸਮਈ ਬਿਮਾਰੀ ਦਾ ਪਤਾ ਲੱਗਾ ਹੈ। ਖੇਤਰੀ ਨਿਗਰਾਨੀ ਕੇਂਦਰ, ਬਿਕੋਰੋ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸਰਜ ਨਗਾਲੇਬਾਟੋ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਲੱਛਣ ਦਿਸਣ ਦੇ 48 ਘੰਟਿਆਂ ’ਚ ਹੋਈਆਂ।
ਇਹ ਚਿੰਤਾਜਨਕ ਹੈ। ਇਸ ਬਿਮਾਰੀ ਦਾ ਪ੍ਰਕੋਪ 21 ਜਨਵਰੀ ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 53 ਲੋਕਾਂ ਦੀ ਮੌਤ ਹੋਈ ਹੈ। 419 ਮਾਮਲੇ ਦਰਜ ਕੀਤੇ ਗਏ ਹਨ। ਡਬਲਯੂਐੱਚਓ ਦੇ ਅਫਰੀਕਾ ਦਫ਼ਤਰ ਅਨੁਸਾਰ, ਬੋਲੋਕੋ ਸ਼ਹਿਰ ’ਚ ਇਸ ਬਿਮਾਰੀ ਦਾ ਪਹਿਲਾ ਕੇਸ ਉਦੋਂ ਸਾਹਮਣੇ ਆਇਆ ਸੀ, ਜਦੋਂ ਤਿੰਨ ਬੱਚਿਆਂ ਨੇ ਚਮਗਿੱਦੜ ਖਾ ਲਈ ਤੇ ਬੁਖਾਰ ਦੇ ਲੱਛਣਾਂ ਤੋਂ ਬਾਅਦ 48 ਘੰਟਿਆਂ ਦੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ।
(For more news apart from More than 50 people died due to mysterious disease in Congo News in Punjabi, stay tuned to Rozana Spokesman)