ਅਮਰੀਕੀ ਅਦਾਲਤ ਨੇ ਫ਼ੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਗੁਰਦਵਾਰਿਆਂ ਦੀ ਤਲਾਸ਼ੀ ਲੈਣ ’ਤੇ ਪਾਬੰਦੀ ਲਾਈ
Published : Feb 26, 2025, 8:59 am IST
Updated : Feb 26, 2025, 8:59 am IST
SHARE ARTICLE
US court bans searches of gurdwaras by federal immigration officials
US court bans searches of gurdwaras by federal immigration officials

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਲਈ ਟਰੰਪ ਪ੍ਰਸ਼ਾਸਨ ਨੇ ਦਿਤੇ ਸੀ ਧਾਰਮਕ ਅਸਥਾਨਾਂ ਦੀ ਤਲਾਸ਼ੀ ਲੈਣ ਦੇ ਹੁਕਮ

 

 America News: ਅਮਰੀਕਾ ’ਚ ਧਾਰਮਕ ਅਸਥਾਨਾਂ ’ਚ ਵੜ ਕੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ’ਤੇ ਅਦਾਲਤ ਨੇ ਆਰਜ਼ੀ ਰੋਕ ਲਗਾ ਦਿਤੀ ਹੈ। ਸੈਕਰਾਮੈਂਟੋ ਸਥਿਤ ਇਕ ਗੁਰਦੁਆਰਾ, ਜੋ ਲਗਭਗ 30,000 ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧਾਰਮਕ ਅਸਥਾਨਾਂ ’ਚ ਭੇਜਣ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ਨੂੰ ਚੁਨੌਤੀ  ਦੇਣ ਲਈ ਬੇਅ ਏਰੀਆ ਬੈਪਟਿਸਟ ਗਿਰਜਾਘਰਾਂ ਨਾਲ ਮਿਲ ਕੇ ਕੰਮ ਕੀਤਾ ਸੀ।

ਇਸ ਗਠਜੋੜ ਨੇ ਸਫਲਤਾਪੂਰਵਕ ਅਦਾਲਤ ਤੋਂ ਇਕ ਮੁਢਲਾ ਹੁਕਮ ਪ੍ਰਾਪਤ ਕੀਤਾ, ਜਿਸ ਨਾਲ ਪ੍ਰਸ਼ਾਸਨ ਨੂੰ ਮੁਕੱਦਮੇਦਾਰਾਂ ਦੀ ਮਲਕੀਅਤ ਵਾਲੇ ਜਾਂ ਵਰਤੇ ਜਾਂਦੇ ਪੂਜਾ ਸਥਾਨਾਂ ’ਚ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਗਤੀਵਿਧੀਆਂ ਕਰਨ ਤੋਂ ਰੋਕਿਆ ਗਿਆ। 

‘ਸਿੱਖ ਟੈਂਪਲ ਆਫ ਸੈਕਰਾਮੈਂਟੋ’ ਦੇ ਬੋਰਡ ਮੈਂਬਰ ਅਮਰ ਸ਼ੇਰਗਿੱਲ ਨੇ ਇਸ ਨੂੰ ਧਾਰਮਕ ਆਜ਼ਾਦੀ ਦੀ ਰਾਖੀ ਲਈ ਇਕ ਮਹੱਤਵਪੂਰਨ ਪਹਿਲਾ ਕਦਮ ਦਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਦਾ ਫੈਸਲਾ ਮੰਨਦਾ ਹੈ ਕਿ ਸਰਕਾਰ ਵਿਅਕਤੀਗਤ ਅਧਿਕਾਰੀਆਂ ਦੀ ਮਰਜ਼ੀ ਨਾਲ ਵਾਰੰਟ ਰਹਿਤ ਤਲਾਸ਼ੀ ਅਤੇ ਜ਼ਬਰਦਸਤੀ ’ਚ ਸ਼ਾਮਲ ਨਹੀਂ ਹੋ ਸਕਦੀ। ਟਰੰਪ ਪ੍ਰਸ਼ਾਸਨ ਦੀ ਨੀਤੀ ਵਿਚ ਤਬਦੀਲੀ, ਜਿਸ ਨੇ ਧਾਰਮਕ ਸਥਾਨਾਂ ਲਈ ਬਾਈਡਨ  ਦੇ ਸਮੇਂ ਦੀ ਸੁਰੱਖਿਆ ਨੂੰ ਰੱਦ ਕਰ ਦਿਤਾ ਸੀ, ਨੇ ਸਿੱਖਾਂ ਅਤੇ ਹੋਰ ਧਾਰਮਕ  ਭਾਈਚਾਰਿਆਂ ਵਿਚ ਚਿੰਤਾ ਪੈਦਾ ਕਰ ਦਿਤੀ  ਸੀ।

ਗੁਰਦੁਆਰਾ ਇਸ ਮੁਕੱਦਮੇ ਵਿਚ ਸ਼ਾਮਲ ਹੋਇਆ ਕਿਉਂਕਿ ਗੁਰਦੁਆਰੇ ਆਉਣ ਵਾਲੇ ਗੈਰ-ਦਸਤਾਵੇਜ਼ੀ ਸ਼ਰਧਾਲੂਆਂ ਨੂੰ ਫੜੇ ਜਾਣ ਦੀ ਚਿੰਤਾ ਹੋ ਗਈ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਇਸ ਨਾਲ ਉਹ ਗੁਰਦੁਆਰੇ ਆਉਣਾ ਬੰਦ ਕਰ ਸਕਦੇ ਹਨ।     


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement