
ਐਤਵਾਰ ਨੂੰ ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਦੇ ਕਾਕਪਿਟ 'ਚ ਖ਼ਰਾਬੀ ਕਾਰਨ ਇਸ ਨੂੰ ਉਤਰੀ ਵਰਜੀਨੀਆ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ।
ਟੋਰਾਂਟੋ: ਐਤਵਾਰ ਨੂੰ ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਦੇ ਕਾਕਪਿਟ 'ਚ ਖ਼ਰਾਬੀ ਕਾਰਨ ਇਸ ਨੂੰ ਉਤਰੀ ਵਰਜੀਨੀਆ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ। ਇਸ 'ਚ ਸਵਾਰ ਸਾਰੇ 67 ਯਾਤਰੀ ਸੁਰੱਖਿਅਤ ਹਨ। ਸੰਘੀ ਜਹਾਜ਼ ਪ੍ਰਸ਼ਾਸਨ ਨੇ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਹ ਜਹਾਜ਼ ਟੋਰਾਂਟੋ ਤੋਂ 67 ਲੋਕਾਂ ਨੂੰ ਲੈ ਕੇ ਰੋਨਾਲਡ ਰੀਗਨ ਵਾਸ਼ਿੰਗਟਨ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ ਅਤੇ ਕਾਕਪਿਟ 'ਚੋਂ ਧੂੰਆਂ ਨਿਕਲਦਾ ਦੇਖ ਕੇ ਪਾਇਲਟ ਨੇ ਇਸ ਨੂੰ ਉਤਰੀ ਵਰਜੀਨੀਆ 'ਚ ਡੁੱਲੇਸ ਕੌਮਾਂਤਰੀ ਹਵਾਈ ਅੱਡੇ 'ਤੇ ਉਤਾਰ ਦਿਤਾ। ਇਸ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। Air Canadaਇਸ ਜਹਾਜ਼ 'ਚ 63 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਅਜੇ ਤਕ ਏਜੰਸੀ ਜਾਂ ਏਅਰਲਾਈਨਜ਼ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਕ ਯਾਤਰੀ ਨੇ ਜਹਾਜ਼ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ।