ਕਾਬੁਲ 'ਚ ਗੁਰੂਦੁਆਰਾ ਸਾਹਿਬ 'ਤੇ ਹੋਏ ਹਮਲੇ 'ਚ 23 ਸਿੱਖਾਂ ਦੀ ਮੌਤ, ਦੇਖੋ ਤਸਵੀਰਾਂ
Published : Mar 26, 2020, 1:04 pm IST
Updated : Mar 27, 2020, 3:46 pm IST
SHARE ARTICLE
File Photo
File Photo

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਤੇ ਬੁੱਧਵਾਰ ਯਾਨੀ ਕੱਲ੍ਹ ਹਮਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਅਤੇ ਆਤਮਘਾਤੀ

ਅਫਗਾਨਿਸਤਾਨ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰੇ ਤੇ ਬੁੱਧਵਾਰ ਯਾਨੀ ਕੱਲ੍ਹ ਹਮਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਣਪਛਾਤੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਬੁੱਧਵਾਰ ਸਵੇਰੇ ਗੋਲੀਆਂ ਚਲਾਈਆਂ। ਪੱਤਰਕਾਰਾਂ ਨੂੰ ਦਿੱਤੇ ਸੰਦੇਸ਼ ਵਿਚ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਅਨ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪੁਰਾਣੇ ਕਾਬੁਲ ਵਿਚਲੇ ਖੇਤਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।

File photoFile photo

ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੁਰਦੁਆਰਾ ਸਾਹਿਬ ਵਿਚ 150 ਲੋਕ ਮੌਜੂਦ ਸਨ ਅਤੇ 15 ਵਿਅਕਤੀਆਂ ਜਖ਼ਮੀ ਹੋਏ ਸਨ। ਦੱਸ ਦੀਏ ਕਿ ਇਸ ਹਮਲੇ ਵਿਚ ਕੁੱਲ 27 ਦੀ ਮੌਤ ਹੋਈ ਹੈ ਜਿਹਨਾਂ ਵਿਚ 23 ਸਿੱਖ ਸਨ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਹਨਾਂ ਦੇ ਨਾਮ ਕੁੱਝ ਇਸ ਪ੍ਰਕਾਰ ਹਨ- ਅਵਤਾਰ ਸਿੰਘ, ਭਗਤ ਸਿੰਘ, ਧੀਮਾਨ ਸਿੰਘ, ਦਲਜੀਤ ਕੌਰ, ਹਰੀਕ ਸਿੰਘ, ਹਰਜੀਤ ਕੌਰ, ਇਕਬਾਲ ਸਿੰਘ, ਜਗਤਾਰ ਕੌਰ, ਜਗਤਾਰ ਸਿੰਘ, ਜੈ ਕੋਰ, ਜੀਵਨ ਸਿੰਘ, ਕੁਲਤਾਰ ਸਿੰਘ,

File photoFile photo

ਕੁਲਵਿੰਦਰ ਸਿੰਘ, ਮੌਨ ਸਿੰਘ, ਨਿਰਮਲ ਸਿੰਘ ਗ੍ਰੰਥੀ, ਪਰਮਜੀਤ ਕੌਰ, ਪਰਮੀਤ ਸਿੰਘ ਕੌਸ਼ਲ, ਸਰਦਾਰ ਸਿੰਘ, ਸ਼ੰਕਰ ਸਿੰਘ, ਸੁਰੀਲਾ ਕੌਰ, ਸੁਰਜਨ ਸਿੰਘ, ਸੁਰਜੀਤ ਕੌਰ, ਤਾਨੀਆ ਕੌਰ । ਇਸ ਹਮਲੇ ਵਿਚ ਚਾਰ ਜੀਆਂ ਦੀ ਮੌਤ ਹੋਣ ਦੀ ਜਾਣਕਾਰੀ ਵੀ ਮਿਲੀ ਹੈ। ਸਿੱਖ ਭਾਈਚਾਰੇ ਦੇ ਇਕ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਉਹ ਉਸ ਸਮੇਂ ਗੁਰਦੁਆਰੇ ਕੋਲ ਸਨ ਜਦੋਂ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।

PhotoPhoto

ਗੋਲੀਆਂ ਚੱਲਣ ਤੋਂ ਬਾਅਦ ਉਹ ਘਟਨਾ ਵਾਲੇ ਸਥਾਨ ਵੱਲ ਭੱਜ ਆਏ। ਉਹਨਾਂ ਦਸਿਆ ਕਿ ਹਮਲੇ ਵਿਚ ਘਟ ਤੋਂ ਘਟ ਚਾਰ ਲੋਕ ਮਾਰੇ ਜਾ ਚੁੱਕੇ ਸਨ। ਹੁਣ ਤਕ ਕਿਸੇ ਵੀ ਅੱਦਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਸਬੰਧਿਤ ਇਕ ਅੱਤਵਾਦੀ ਸੰਗਠਨ ਨੇ ਕਾਬੁਲ ਵਿਚ ਘਟ ਗਿਣਤੀ ਸ਼ਿਆ ਮੁਸਲਮਾਨਾਂ ਦੇ ਇਕ ਸਮੂਹ ਤੇ ਹਮਲਾ ਕੀਤਾ ਸੀ ਜਿਸ ਵਿਚ 32 ਲੋਕਾਂ ਦੀ ਮੌਤ ਹੋਈ ਸੀ।

PhotoPhoto

ਦੇਸ਼ ਵਿਚ ਸਿੱਖਾਂ ਨੂੰ ਵਿਆਪਕ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਹਥਿਆਰਬੰਦ ਸਮੂਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। 1990 ਦੇ ਦਹਾਕਿਆਂ ਦੇ ਅਖੀਰ ਵਿਚ ਤਾਲਿਬਾਨ ਸ਼ਾਸਨ ਤਹਿਤ ਉਹਨਾਂ ਨੂੰ ਹੱਥਾਂ ਵਿਚ ਪੀਲੀ ਪੱਟੀ ਪਾ ਕੇ ਅਪਣੀ ਪਹਿਚਾਣ ਬਣਾਉਣ ਲਈ ਕਿਹਾ ਗਿਆ ਸੀ ਪਰ ਨਿਯਮ ਲਾਗੂ ਨਹੀਂ ਕੀਤਾ ਗਿਆ ਸੀ। ਹਾਲ ਦੇ ਸਾਲਾਂ ਵਿਚ ਅਤਿਵਾਦੀ ਹਮਲਿਆਂ ਤੋਂ ਪਰੇਸ਼ਾਨ ਵੱਡੀ ਗਿਣਤੀ ਵਿਚ ਸਿੱਖਾਂ ਅਤੇ ਹਿੰਦੂਆਂ ਨੇ ਭਾਰਤ ਵਿਚ ਸ਼ਰਨ ਮੰਗੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement