
ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਮਾਨੇਕਾ ਕੁਤਿਆਂ ਤੋਂ ਪ੍ਰੇਸ਼ਾਨ ਹੋ ਕੇ ਅਪਣੇ ਘਰ ਵਾਪਸ ਪਰਤ ਗਈ।
ਕੁੱਝ ਦਿਨ ਪਹਿਲਾਂ ਤੀਜਾ ਵਿਆਹ ਕਰਵਾਉਣ ਵਾਲੇ ਸਾਬਕਾ ਪਾਕਿਸਤਾਨੀ ਕ੍ਰਿਕੇਟਰ ਅਤੇ ਸਿਆਸੀ ਆਗੂ ਇਮਰਾਨ ਖ਼ਾਨ ਫਿਰ ਮੁਸ਼ਕਲ 'ਚ ਪੈ ਗਏ ਹਨ। ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਮਾਨੇਕਾ ਕੁਤਿਆਂ ਤੋਂ ਪ੍ਰੇਸ਼ਾਨ ਹੋ ਕੇ ਅਪਣੇ ਘਰ ਵਾਪਸ ਪਰਤ ਗਈ। ਸਥਾਨਕ ਮੀਡੀਆ ਰੀਪੋਰਟਾਂ ਮੁਤਾਬਕ ਬੁਸ਼ਰਾ ਮਾਨੇਕਾ ਨੇ ਸ਼ੁਰੂਆਤ 'ਚ ਇਨ੍ਹਾਂ ਕੁਤਿਆਂ ਨੂੰ ਘਰੋਂ ਕੱਢ ਦਿਤਾ ਸੀ, ਪਰ ਹੁਣ ਇਹ ਕੁੱਤੇ ਵਾਪਸ ਉਨ੍ਹਾਂ ਦੇ ਘਰ ਆ ਗਏ ਹਨ। ਇਮਰਾਨ ਨੇ 31 ਦਸੰਬਰ 2017 ਨੂੰ ਤੀਜਾ ਵਿਆਹ ਕਰਵਾਇਆ ਸੀ। ਇਮਰਾਨ ਦੇ ਪਾਲਤੂ ਕੁਤਿਆਂ ਨੂੰ ਲੈ ਕੇ ਦੋਹਾਂ ਵਿਚਕਾਰ ਹੋਏ ਵਿਵਾਦ ਮਗਰੋਂ ਬੁਸ਼ਰਾ ਨੇ ਘਰ ਛੱਡਣ ਦਾ ਫ਼ੈਸਲਾ ਲਿਆ। ਮੀਡੀਆ ਮੁਤਾਬਕ ਬੁਸ਼ਰਾ ਬੀਤੇ ਲਗਭਗ ਇਕ ਮਹੀਨੇ ਤੋਂ ਅਪਣੇ ਪੇਕੇ ਘਰ ਰਹਿ ਰਹੀ ਹੈ।
Imran's Wife
ਝਗੜੇ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਬੁਸ਼ਰਾ ਦੇ ਪਹਿਲੇ ਵਿਆਹ ਦਾ ਬੇਟਾ ਇਮਰਾਨ ਦੇ ਬਾਨੀ ਗਾਲਾ ਵਾਲੇ ਘਰ ਵਿਚ ਲੋੜ ਤੋਂ ਜ਼ਿਆਦਾ ਸਮੇਂ ਤਕ ਮੌਜੂਦ ਰਹਿੰਦਾ ਸੀ। ਉਸ ਦੀ ਜ਼ਿਆਦਾ ਦੇਰ ਮੌਜੂਦਗੀ ਇਮਰਾਨ ਨੂੰ ਪਸੰਦ ਨਹੀਂ ਸੀ। ਮੀਡੀਆ ਰੀਪੋਰਟ ਮੁਤਾਬਕ ਇਮਰਾਨ ਦੀ ਦੂਜੀ ਪਤਨੀ ਰੇਹਮ ਵੀ ਉਸ ਦੀ ਇਸੇ ਜਿੱਦ ਦਾ ਸ਼ਿਕਾਰ ਹੋਈ ਸੀ, ਕਿਉਂਕਿ ਵਿਆਹ ਮਗਰੋਂ ਰੇਹਮ ਦੇ ਬੇਟੇ ਨੇ ਇਮਰਾਨ ਦੇ ਘਰ ਰਹਿਣਾ ਸ਼ੁਰੂ ਕਰ ਦਿਤਾ ਸੀ। ਜਾਣਕਾਰੀ ਮੁਤਾਬਕ ਇਮਰਾਨ ਦੀਆਂ ਭੈਣਾਂ ਉਸ ਦੇ ਤੀਜੇ ਵਿਆਹ ਤੋਂ ਖ਼ੁਸ਼ ਨਹੀਂ ਸਨ। ਭੈਣਾਂ ਦੀ ਇਸ ਮਾਮਲੇ ਵਿਚ ਚੁੱਪੀ ਨੇ ਇਮਰਾਨ ਦੇ ਉਸ ਦੀ ਪਤਨੀ ਵਿਚਕਾਰ ਹੋਏ ਝਗੜੇ ਦੇ ਸ਼ੱਕ ਨੂੰ ਹੋਰ ਵਧਾ ਦਿਤਾ ਹੈ।ਉਧਰ ਇਮਰਾਨ ਖ਼ਾਨ ਨੇ ਅਪਣੇ ਪੰਸਦੀਦਾ ਕੁੱਤੇ ਸ਼ੇਰੂ ਨੂੰ ਘਰੋਂ ਬਾਹਰ ਕੱਢੇ ਜਾਣ ਦੀ ਗੱਲ ਦਾ ਖੰਡਨ ਕੀਤਾ ਹੈ। (ਪੀਟੀਆਈ)