
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਸਨਿਚਰਵਾਰ ਨੂੰ ਕਿਹਾ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕੋਵਿਡ-19 ਤੋਂ ਠੀਕ ਹੋਏ
ਬਰਲਿਨ, 25 ਅਪ੍ਰੈਲ : ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਸਨਿਚਰਵਾਰ ਨੂੰ ਕਿਹਾ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕੋਵਿਡ-19 ਤੋਂ ਠੀਕ ਹੋਏ ਅਤੇ ਐਂਟੀਬਾਡੀਜ਼ ਵਾਲੇ ਲੋਕ ਦੁਬਾਰਾ ਕੋਰੋਨਾ ਵਾਇਰਸ ਹੋਣ ਤੋਂ ਸੁਰੱਖਿਅਤ ਹਨ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਸਰਕਾਰਾਂ ਨੂੰ ਚਿਤਾਵਨੀ ਦਿਤੀ ਹੈ ਕਿ ‘ਜੋਖਮ ਮੁਕਤ ਸਰਟੀਫ਼ਿਕੇਟ’” ਜਾਰੀ ਕਰਨ ਨਾਲ ਪ੍ਰਭਾਵਤ ਹੋਏ ਲੋਕਾਂ ਦੀ ਪੱਕਾ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਇਸ ਤੋਂ ਉਭਰ ਗਏ ਹਨ।
File photo
ਡਬਲਿਊ. ਐੱਚ. ਓ. ਨੇ ਕਿਹਾ ਕਿ ਇਹ ਕੋਸ਼ਿਸ਼ ਜੋਖਮਾਂ ਨੂੰ ਵਧਾ ਸਕਦੀ ਹੈ ਕਿਉਂਕਿ ਜੋ ਲੋਕ ਠੀਕ ਹੋਏ ਹਨ ਉਹ ਵਾਇਰਸ ਖ਼ਿਲਾਫ਼ ਉੱਚ ਸਾਵਧਾਨੀ ਵਰਤਣ ’ਚ ਅਣਗਹਿਲੀ ਕਰ ਸਕਦੇ ਹਨ। ਡਬਲਿਊ. ਐੱਚ. ਓ. ਨੇ ਕਿਹਾ ਕਿ ਉਸ ਨੇ ਇਹ ਹਦਾਇਤ ਇਸ ਲਈ ਜਾਰੀ ਕੀਤੀ ਹੈ ਕਿ ਕਿਉਂਕਿ ਕੁਝ ਸਰਕਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ’ਚ ਕੋਰੋਨਾ ਵਾਇਰਸ ਦੇ ਐਂਟੀਬਾਡੀ ਹਨ ਉਨ੍ਹਾਂ ਨੂੰ ਜੋਖਮ ਮੁਕਤ ਸਰਟੀਫ਼ਿਕੇਟ ਜਾਰੀ ਕੀਤੇ ਜਾ ਸਕਦੇ ਹਨ, ਜਿਸ ਆਧਾਰ ’ਤੇ ਉਨ੍ਹਾਂ ਨੂੰ ਯਾਤਰਾ ਕਰਨ ਜਾਂ ਕੰਮ ’ਤੇ ਵਾਪਸ ਜਾਣ ਦੀ ਇਜ਼ਾਜਤ ਹੋਵੇਗੀ।
ਇਹ ਮੰਨਦੇ ਹੋਏ ਕਿ ਉਹ ਦੁਬਾਰਾ ਇਨਫੈਕਸ਼ਨ ਤੋਂ ਸੁਰੱਖਿਅਤ ਹਨ। ਡਬਲਿਊ. ਐੱਚ. ਓ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਸਰਟੀਫ਼ਿਕੇਟ ਜਾਰੀ ਕੀਤੇ ਗਏ ਲੋਕ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਤੇ ਬਿਮਾਰੀ ਫੈਲਣ ਦੇ ਜੋਖਮ ਨੂੰ ਹੋਰ ਵਧਾ ਸਕਦੇ ਹਨ। ਡਬਲਿਊ. ਐੱਚ. ਓ. ਨੇ ਕਿਹਾ ਕਿ ਜ਼ਿਆਦਾਤਰ ਅਧਿਐਨਾਂ ’ਚ ਦੇਖਣ ਨੂੰ ਮਿਲਿਆ ਹੈ ਕਿ ਜੋ ਲੋਕ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ’ਚ ਵਾਇਰਸ ਦੇ ਐਂਟੀਬਾਡੀਜ਼ ਹੁੰਦੇ ਹਨ। ਇਸ ਗੱਲ ਦਾ ਹੁਣ ਤਕ ਕੋਈ ਸਬੂਤ ਨਹੀਂ ਹੈ ਕਿ ਜੋ ਠੀਕ ਹੋਏ ਹਨ ਉਨ੍ਹਾਂ ਨੂੰ ਦੁਬਾਰਾ ਬਿਮਾਰੀ ਨਹੀਂ ਹੋ ਸਕਦੀ। (ਪੀਟੀਆਈ)