
ਕੋਰੋਨਾ ਜੰਗ 'ਚ ਸਾਊਦੀ ਅਰਬ, ਯੂਕੇ, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜ੍ਹੇ ਹਨ।
ਦੁਬਈ - ਕੋਰੋਨਾ ਮਹਾਮਾਰੀ ਨਾਲ ਜੰਗ ਲੜ ਰਹੇ ਭਾਰਤ ਨਾਲ ਹੁਣ ਸੰਯੁਕਤ ਅਰਬ ਅਮੀਰਾਤ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਹਮਾਇਤ ਵਿਚ ਯੂ.ਏ.ਈ. ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ 'ਤਿਰੰਗੇ' ਦੇ ਰੰਗ ਨਾਲ ਰੌਸ਼ਨ ਕੀਤਾ ਹੈ। ਅਸਲ ਵਿਚ ਭਾਰਤ ਵਿਚ ਕੋਰੋਨਾ ਨਾਲ ਹਾਲਾਤ ਬਹੁਤ ਚਿੰਤਾਜਨਕ ਹਨ।
Burj Khalifa
ਅਜਿਹੇ ਵਿਚ ਸਾਊਦੀ ਅਰਬ, ਯੂਕੇ, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜ੍ਹੇ ਹਨ। ਇਸ ਦੌਰਾਨ ਯੂ.ਏ.ਈ. ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜਤਾਉਣ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੰਗਿਆ ਹੈ। ਇਸ ਸਭ ਤੋਂ ਉੱਚੀ ਇਮਾਰਤ ਤੋਂ #StayStrongIndia ਦਾ ਮੈਜੇਸ ਦਿੱਤਾ ਗਿਆ। ਐਤਵਾਰ ਦੇਰ ਰਾਤ ਯੂ.ਏ.ਈ. ਨੇ ਭਾਰਤੀ ਦੂਤਾਵਾਸ ਵੱਲੋਂ ਇਕ ਵੀਡੀਓ ਜਾਰੀ ਕੀਤਾ।
#WATCH | United Arab Emirates: Burj Khalifa lights up with tricolour, to show support to India, amid the prevailing COVID19 situation in the country
— ANI (@ANI) April 25, 2021
(Video source: Embassy of India, Abu Dhabi, UAE) pic.twitter.com/Btk2eLhAzy
ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਗਿਆ ਕਿ 'ਭਾਰਤ ਕੋਰੋਨਾ ਖ਼ਿਲਾਫ਼ ਯੁੱਧ ਲੜ ਰਿਹਾ ਹੈ। ਅਜਿਹੇ ਵਿਚ ਉਸ ਦਾ ਦੋਸਤ ਯੂ.ਏ.ਈ. ਆਪਣੀਆਂ ਸ਼ੁੱਭਕਾਮਨਾਵਾਂ ਭੇਜਦਾ ਹੈ ਕਿ ਸਭ ਕੁਝ ਜਲਦੀ ਠੀਕ ਹੋਵੇ।' ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੁਰਜ ਖਲੀਫਾ ਦੀ ਇਮਾਰਤ ਤਿਰੰਗੇ ਦੀ ਰੌਸ਼ਨੀ ਨਾਲ ਜਗਮਗਾ ਰਹੀ ਹੀ। ਇਮਾਰਤ 'ਤੇ ਤਿਰੰਗੇ ਦੇ ਇਲਾਵਾ #StayStrongIndia ਟੈਗ ਵੀ ਦਿਖਾਈ ਦੇ ਰਿਹਾ ਹੈ।