
ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬਣੇ ਅਧਿਕਾਰਿਤ ਤੌਰ 'ਤੇ ਟਵਿੱਟਰ ਦੇ ਮਾਲਕ
ਹੁਣ ਹਰ ਯੂਜ਼ਰ ਨੂੰ ਮਿਲੇਗਾ ਨੀਲੀ ਟਿਕ ਵਾਲਾ ਅਕਾਊਂਟ!
ਹਰ ਸ਼ੇਅਰ ਲਈ 54.20 ਡਾਲਰ (4,148 ਰੁਪਏ) ਭੁਗਤਾਨ ਕਰਨਾ ਹੋਇਆ ਤੈਅ
ਹੁਣ ਟਵਿਟਰ ਦੇ ਸਾਰੇ ਸ਼ੇਅਰਧਾਰਕਾਂ ਨੂੰ ਹਰ ਸ਼ੇਅਰ ਲਈ 54.20 ਡਾਲਰ ਯਾਨੀ 4,148 ਰੁਪਏ ਨਕਦ ਮਿਲਣਗੇ
ਵਾਸ਼ਿੰਗਟਨ : ਕਈ ਦਿਨਾਂ ਦੇ ਹੰਗਾਮੇ ਤੋਂ ਬਾਅਦ, ਟਵਿੱਟਰ ਆਖਰਕਾਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਕੋਲ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਵਿਟਰ ਇੰਕ ਨੇ ਇਸ ਨੂੰ ਅਰਬਪਤੀ ਐਲਨ ਮਸਕ ਨੂੰ 44 ਅਰਬ ਡਾਲਰ ਯਾਨੀ 3, 368 ਅਰਬ ਰੁਪਏ 'ਚ ਵੇਚ ਦਿੱਤਾ ਹੈ। ਕੰਪਨੀ ਬੋਰਡ ਨੇ ਇਸ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਐਲਨ ਮਸਕ ਅਧਿਕਾਰਿਤ ਤੌਰ 'ਤੇ ਟਵਿੱਟਰ ਦੇ ਮਾਲਕ ਬਣ ਗਏ ਹਨ।
twitter
ਦਸ ਦੇਈਏ ਕਿ ਟਵਿਟਰ ਦੇ ਹਰ ਸ਼ੇਅਰ ਲਈ 54.20 ਡਾਲਰ ਭੁਗਤਾਨ ਦਾ ਸੌਦਾ ਕੀਤਾ ਗਿਆ ਹੈ। ਇਸ ਮੁਤਾਬਕ ਮਸਕ ਨੂੰ ਟਵਿਟਰ ਦੇ ਹਰ ਸ਼ੇਅਰ ਲਈ 54.20 ਡਾਲਰ (4148 ਰੁਪਏ) ਦੇਣੇ ਹੋਣਗੇ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਮਸਕ ਦੀ ਟਵਿੱਟਰ ਵਿੱਚ 9% ਹਿੱਸੇਦਾਰੀ ਸੀ। ਉਹ ਟਵਿਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਤਾਜ਼ਾ ਡੀਲ ਤੋਂ ਬਾਅਦ, ਉਸ ਦੀ ਕੰਪਨੀ ਵਿੱਚ 100% ਹਿੱਸੇਦਾਰੀ ਹੋਵੇਗੀ ਅਤੇ ਟਵਿੱਟਰ ਉਸ ਦੀ ਨਿੱਜੀ ਕੰਪਨੀ ਬਣ ਜਾਵੇਗੀ।
ਸੀਐਨਐਨ ਦੀ ਰਿਪੋਰਟ ਮੁਤਾਬਕ ਐਲੋਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਬਣਨ ਤੋਂ ਬਾਅਦ ਟਵਿਟਰ ਦੇ ਸਾਰੇ ਸ਼ੇਅਰਧਾਰਕਾਂ ਨੂੰ ਹਰ ਸ਼ੇਅਰ ਲਈ 54.20 ਡਾਲਰ ਯਾਨੀ 4,148 ਰੁਪਏ ਨਕਦ ਮਿਲਣਗੇ।
Elon Musk
ਮਸਕ ਦੁਆਰਾ ਟਵਿੱਟਰ ਵਿੱਚ ਆਪਣੀ 9% ਹਿੱਸੇਦਾਰੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਇਹ ਸ਼ੇਅਰ ਕੀਮਤ 38% ਵੱਧ ਹੈ। ਮਸਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸਨੇ ਟਵਿੱਟਰ ਨੂੰ ਖਰੀਦਣ ਲਈ 46.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਕੀਤੀ ਸੀ। ਇਸ ਤੋਂ ਬਾਅਦ, ਟਵਿੱਟਰ ਦੇ ਬੋਰਡ ਨੇ ਮਸਕ ਦੀ ਪੇਸ਼ਕਸ਼ 'ਤੇ ਤਾਜ਼ਾ ਨਜ਼ਰ ਮਾਰੀ। ਐਤਵਾਰ ਨੂੰ ਮਸਕ ਦੇ ਆਫਰ 'ਤੇ ਚਰਚਾ ਕਰਨ ਲਈ ਟਵਿਟਰ ਦੇ ਬੋਰਡ ਦੀ ਇਕ ਅਹਿਮ ਬੈਠਕ ਵੀ ਹੋਈ।
Elon Musk
ਦੱਸਣਯੋਗ ਹੈ ਕਿ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਹ ਬੋਲਣ ਦੀ ਆਜ਼ਾਦੀ ਦੇ ਹੱਕ ਵਿੱਚ ਹੈ। ਉਨ੍ਹਾਂ ਨੇ ਟਵਿੱਟਰ ਨੂੰ ਖਰੀਦਣ ਦੇ ਆਪਣੇ ਇਰਾਦੇ ਦੇ ਪਿੱਛੇ ਦਾ ਕਾਰਨ ਇਹ ਵੀ ਦੱਸਿਆ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੋਲਣ ਦੀ ਆਜ਼ਾਦੀ ਖਤਰੇ ਵਿੱਚ ਹੈ ਅਤੇ ਉਹ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਹ ਆਜ਼ਾਦੀ ਬਣੀ ਰਹੇ।