ਅਮਰੀਕੀ ਭਾਰਤੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ, ਸਲਾਨਾ 83 ਲੱਖ ਰੁਪਏ ਤੋਂ ਵੱਧ ਹੈ ਕਮਾਈ
Published : Apr 26, 2023, 3:15 pm IST
Updated : Apr 26, 2023, 3:15 pm IST
SHARE ARTICLE
photo
photo

ਤੁਹਾਨੂੰ ਦੱਸਦੇ ਹਾਂ ਕਿ ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿਚੋਂ ਭਾਰਤੀ ਜਾਤੀ ਸਮੂਹ ਇਕ ਹੈ।

 

ਨਵੀਂ ਦਿੱਲੀ - ਸੰਯੁਕਤ ਰਾਜ ਅਮਰੀਕਾ ਵਿਚ ਸਾਰੀਆਂ ਜਾਤਾਂ ਦਰਮਿਆਨ ਭਾਰਤੀ ਅਮਰੀਕੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ ਹੈ? ਤੁਹਾਨੂੰ ਦੱਸਦੇ ਹਾਂ ਕਿ ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਵਿਚੋਂ ਭਾਰਤੀ ਜਾਤੀ ਸਮੂਹ ਇਕ ਹੈ।

 ਯੂ. ਐੱਸ. ਸੈਂਸਿਸ ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤੀ-ਅਮਰੀਕੀ ਦੇਸ਼ ਵਿਚ ਸਭ ਤੋਂ ਜ਼ਿਆਦਾ ਔਸਤ ਘਰੇਲੂ ਆਮਦਨ ਵਾਲੇ ਹਨ। ਅੰਕੜਿਆਂ ਦੀ ਸਾਲਾਨਾ ਔਸਤ ਘਰੇਲੂ ਆਮਦਨ 83 ਲੱਖ ਰੁਪਏ ਤੋਂ ਜ਼ਿਆਦਾ ਅਤੇ ਆਪਣੇ ਸਮੂਹ ਦੀ ਆਬਾਦੀ ਵਿਚ 70 ਫ਼ੀਸਦੀ ਦੇ ਨੇੜੇ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਹਨ, ਜਦਕਿ ਅਮਰੀਕਾ ਵਿਚ ਇਹ ਰਾਸ਼ਟਰੀ ਔਸਤ ਸਿਰਫ਼ 28 ਫ਼ੀਸਦੀ ਹੈ।

ਭਾਰਤੀ ਕਿਉਂਕਿ ਚੰਗੀ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਲਈ ਸਭ ਤੋਂ ਸਿੱਖਿਅਤ ਜਾਤੀ ਸਮੂਹਾਂ ਵਿਚ ਸਭ ਤੋਂ ਉੱਪਰ ਹਨ। ਨਾਲ ਹੀ ਉਹ ਆਪਣੀਆਂ ਆਦਤਾਂ ਵਿਚ ਕਿਫ਼ਾਇਤੀ ਹੋਣ ਦੇ ਨਾਲ-ਨਾਲ ਬਹੁਤ ਸਖ਼ਤ ਮਿਹਨਤ ਕਰਦੇ ਹਨ। ਆਈ. ਟੀ., ਇੰਜੀਨੀਅਰਿੰਗ ਅਤੇ ਮੈਡੀਕਲ ਵਿਚ ਸਭ ਤੋਂ ਜ਼ਿਆਦਾ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਭਾਰਤੀਆਂ ਕੋਲ ਹੀ ਹਨ। ਏਸ਼ੀਆਈ-ਅਮਰੀਕੀਆਂ ਵਿਚ ਭਾਰਤੀ ਪ੍ਰਮੁੱਖ ਜਾਤੀ ਸਮੂਹ ਹਨ।

ਲਗਭਗ 42 ਲੱਖ ਦੀ ਆਬਾਦੀ ਦੇ ਨਾਲ ਭਾਰਤੀਆਂ ਦੀ ਔਸਤ ਘਰੇਲੂ ਆਮਦਨ 100500 ਡਾਲਰ ਹੈ। ਜੋ ਕਿ ਕੁਲ ਗਿਣਤੀ ਦੇ ਮੁਕਾਬਲੇ ਵਿਚ ਬਹੁਤ ਜ਼ਿਆਦਾ ਹੈ। ਲਗਭਗ 29 ਲੱਖ ਦੀ ਆਬਾਦੀ ਵਾਲੇ ਫਿਲੀਪਿਨੋ ਭਾਈਚਾਰੇ ਦੀ ਔਸਤ ਘਰੇਲੂ ਆਮਦਨ 83300 ਡਾਲਰ ਹੈ। 82500 ਡਾਲਰ ਦੀ ਔਸਤ ਆਮਦਨ ਦੇ ਨਾਲ ਤਾਈਵਾਨੀ ਭਾਈਚਾਰੇ ਵੀ ਪਿੱਛੇ ਨਹੀਂ ਹੈ। ਏਸ਼ੀਆਈ-ਅਮਰੀਕੀਆਂ ਵਿਚ ਸਭ ਤੋਂ ਘੱਟ ਕਮਾਈ ਕਰਨ ਵਾਲਾ ਜਾਤੀ ਸਮੂਹ ਅਫਰੀਕਨ ਅਮਰੀਕੀਆਂ ਦਾ ਹੈ, ਜਿਨ੍ਹਾਂ ਦੀ ਔਸਤ ਆਮਦਨ 35 ਹਜ਼ਾਰ ਡਾਲਰ ਹੈ।

ਅਮਰੀਕਾ ਵਿਚ ਜਾਤੀ ਸਮੂਹਾਂ ਦੀ ਸਾਲਾਨਾ ਔਸਤ ਘਰੇਲੂ ਆਮਦਨ ਰੁਪਏ ’ਚ

ਜਾਪਾਨੀ-ਅਮਰੀਕੀ 59 ਲੱਖ, 23 ਹਜ਼ਾਰ 539.00
ਮਲੇਸ਼ੀਅਨ-ਅਮਰੀਕੀ 57 ਲੱਖ, 59 ਹਜ਼ਾਰ, 679.00
ਚੀਨੀ-ਅਮਰੀਕੀ 56 ਲੱਖ, 06 ਹਜ਼ਾਰ, 1363.00
ਪਾਕਿਸਤਾਨੀ-ਅਮਰੀਕੀ 54 ਲੱਖ, 23 ਹਜ਼ਾਰ, 766.00
ਵਾਈਟ-ਅਮਰੀਕੀ 49 ਲੱਖ, 07 ਹਜ਼ਾਰ, 607.00
ਕੋਰੀਅਨ-ਅਮਰੀਕੀ 48 ਲੱਖ, 50 ਹਜ਼ਾਰ, 256.00
ਇੰਡੋਨੇਸ਼ੀਅਨ-ਅਮਰੀਕੀ 47 ਲੱਖ, 10 ਹਜ਼ਾਰ, 975.00
ਔਸਤ ਅਮਰੀਕੀ 46 ਲੱਖ, 04 ਹਜ਼ਾਰ, 466.00
ਥਾਈ-ਅਮਰੀਕੀ 45 ਲੱਖ, 06 ਹਜ਼ਾਰ, 150.00
ਬੰਗਲਾਦੇਸ਼ੀ-ਅਮਰੀਕੀ 40 ਹਜ਼ਾਰ, 96 ਹਜ਼ਾਰ, 500.00
ਨੇਪਾਲੀ-ਅਮਰੀਕੀ 35 ਲੱਖ, 63 ਹਜ਼ਾਰ, 955.00
ਹਿਸਪੈਨਿਕ ਲੇਟਿਨੋ-ਅਮਰੀਕੀ 35 ਲੱਖ, 22 ਹਜ਼ਾਰ, 990.00 $43,000
ਅਫਰੀਕਨ-ਅਮਰੀਕੀ 28 ਲੱਖ, 57 ਹਜ਼ਾਰ, 550.00 $35,000
ਇੰਡੀਅਨ-ਅਮਰੀਕੀ 82 ਲੱਖ, 33 ਹਜ਼ਾਰ, 965.00
ਫਿਲੀਪਿਨੋ-ਅਮਰੀਕੀ 68 ਲੱਖ, 27 ਹਜ਼ਾਰ, 225.00
ਤਾਈਵਾਨੀ-ਅਮਰੀਕੀ 67 ਲੱਖ, 59 ਹਜ਼ਾਰ, 225.00
ਸ਼੍ਰੀਲੰਕਨ-ਅਮਰੀਕੀ 61 ਲੱਖ, 11 ਹਜ਼ਾਰ, 978.00
ਆਬਾਦੀ ਦੇ ਹਿਸਾਬ ਨਾਲ ਗ੍ਰੇਜੂਏਟ ਡਿਗਰੀ ਹੋਲਡਰ
ਇੰਡੀਅਨ-ਅਮਰੀਕੀ 70%
ਕੋਰੀਅਨ-ਅਮਰੀਕੀ 53%
ਚੀਨੀ-ਅਮਰੀਕੀ 51%
ਫਿਲੀਪਿਨੋ-ਅਮਰੀਕੀ 47%
ਜਾਪਾਨੀ-ਅਮਰੀਕੀ 46%
ਔਸਤ-ਅਮਰੀਕੀ ਗ੍ਰੈਜੂਏਟ 28%

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement