
ਇਕ ਵਿਸ਼ੇਸ਼ ਸਰਕਾਰੀ ਪੈਨਲ ਦੇ ਮਾਹਿਰਾਂ ਨੇ ਟੋਕੀਉ ਅਤੇ ਚਾਰ ਹੋਰ ਸੂਬਿਆਂ ਵਿਚ ਕੋਰੋਨਾ ਵਾਇਰਸ ਐਂਮਰਜੈਂਸੀ ਹਟਾਉਣ ਲਈ ਯੋਜਨਾ ਦੀ
ਟੋਕੀਉ, 25 ਮਈ: ਇਕ ਵਿਸ਼ੇਸ਼ ਸਰਕਾਰੀ ਪੈਨਲ ਦੇ ਮਾਹਿਰਾਂ ਨੇ ਟੋਕੀਉ ਅਤੇ ਚਾਰ ਹੋਰ ਸੂਬਿਆਂ ਵਿਚ ਕੋਰੋਨਾ ਵਾਇਰਸ ਐਂਮਰਜੈਂਸੀ ਹਟਾਉਣ ਲਈ ਯੋਜਨਾ ਦੀ ਮਨਜ਼ੂਰੀ ਦੇ ਦਿਤੀ ਹੈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਲਈ ਕਾਰੋਬਾਰਾਂ ਨੂੰ ਹੌਲੀ-ਹੌਲੀ ਫਿਰ ਤੋਂ ਸ਼ੁਰੂ ਕਰਨ ਲਈ ਅਨੁਮਤਿ ਦੇ ਕੇ ਐਂਮਰਜੈਂਸੀੀ ਹਟਾਉਣ ਦਾ ਮਾਰਗ ਪ੍ਰਦਰਸ਼ਨ ਹੋ ਗਿਆ ਹੈ।
File photo
ਅਰਥ ਵਿਵਸਥਾ ਮੰਤਰੀ ਯਾਸੁਤੋਸ਼ੀ ਨਿਸ਼ਿਮੁਰਾ ਨੇ ਕਿਹਾ ਕਿ ਸਰਕਾਰ ਵਲੋਂ ਬਣੇ ਪੈਨਲ ਦੇ ਮਾਹਿਰਾਂ ਨੇ ਡੇਢ ਮਹੀਨੇ ਤੋਂ ਵਧੇਰੇ ਸਮੇਂ ਤਕ ਚੱਲੇ ਐਮਰਜੈਂਸੀ ਦੀ ਸਥਿਤੀ ਨੂੰ ਖ਼ਤਮ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ ਹੈ। ਆਬੇ ਨੂੰ ਸੰਸਦੀ ਕਮੇਟੀਆਂ ਨਾਲ ਸਮਰਥਨ ਮਿਲਣ ਤੋਂ ਬਾਅਦ ਸੋਮਵਾਰ ਨੂੰ ਅਧਿਕਾਰਕ ਤੌਰ ਉਤੇ ਐਮਰਜੈਂਸੀ ਦੀ ਸਥਿਤੀ ਦੀ ਸਮਾਪਤੀ ਦੀ ਘੋਸ਼ਣਾ ਕਰਨੀ ਹੈ। ਨਿਸ਼ਿਮੁਰਾ ਨੇ ਕਿਹਾ ਕਿ ਐਮਰਜੈਂਸੀ ਹਟਾਉਣ ਦਾ ਮਤਲਬ ਮਹਾਂਮਾਰੀ ਦਾ ਅੰਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਦਸੀਆਂ ਗਈਆਂ ਸਾਵਧਾਨੀਆਂ ਵਰਤਦੇ ਰਹਿਣ ।