
ਉਨ੍ਹਾਂ ਨੇ ਪਿਛਲੇ ਸਾਲ ਦਸਬੰਰ ’ਚ ਫਾਈਜ਼ਰ ਬਾਇਨਓਟੈੱਕ ਦੀ ਵੈਕਸੀਨ ਲਗਵਾਈ ਸੀ।
ਲੰਡਨ : ਕੋਰੋਨਾ ਦੀ ਲਾਗ ਤੋਂ ਬਚਾਅ ਕਰਨ ਲਈ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਪਹਿਲੇ ਮਰਦ ਵਿਲੀਅਮ ਸ਼ੇਕਸਪੀਆਰ ਦਾ ਦੇਹਾਂਤ ਹੋ ਗਿਆ ਹੈ। ਸ਼ੇਕਸਪੀਅਰ ਕਿਸੇ ਹੋਰ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਪਿਛਲੇ ਸਾਲ ਦਸਬੰਰ ’ਚ ਫਾਈਜ਼ਰ ਬਾਇਨਓਟੈੱਕ ਦੀ ਵੈਕਸੀਨ ਲਗਵਾਈ ਸੀ। ਇਸ ਦੇ ਨਾਲ ਉਹ ਦੁਨੀਆ ਪਹਿਲੇ ਅਜਿਹੇ ਮਰਦ ਬਣ ਗਏ ਸਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਲਈ ਸੀ। ਉਨ੍ਹਾਂ ਤੋਂ ਕੁਝ ਮਿੰਟ ਪਹਿਲਾਂ 91 ਸਾਲ ਦੀ ਮਾਰਗਰੇਟ ਕੀਨਨ ਨੇ ਵੀ ਟੀਕਾ ਲਗਵਾਇਆ ਸੀ।
ਸ਼ੇਕਸੀਅਰ ਦੇ ਦੋਸਤ ਕੋਵੇਂਟਰੀ ਦੇ ਕੌਂਸਲਰ ਜੇਨੇ ਇਨਸ ਨੇ ਦੱਸਿਆ ਕਿ ਉਨ੍ਹਾਂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ੇਕਸਪੀਅਰ ਨੂੰ ਕਈ ਗੱਲਾਂ ਲਈ ਜਾਣਿਆ ਜਾਵੇਗਾ, ਜਿਨ੍ਹਾਂ ’ਚੋਂ ਇਹ ਵੀ ਇਕ ਹੈ ਕਿ ਉਨ੍ਹਾਂ ਨੇ ਕੋਰੋਨਾ ਦਾ ਪਹਿਲਾ ਟੀਕਾ ਲਗਵਾਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਦੋਸਤ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਲਗਵਾਉਣ।