Munir presented fake photo to PM Sharif: ਮੁਨੀਰ ਦੀਆਂ ਕਰਤੂਤਾਂ ਕਰ ਕੇ ਫਿਰ ਉੱਡਿਆ ਪਾਕਿਸਤਾਨ ਦਾ ਮਜ਼ਾਕ

By : PARKASH

Published : May 26, 2025, 1:41 pm IST
Updated : May 26, 2025, 1:41 pm IST
SHARE ARTICLE
Munir presented fake photo to PM Sharif: Pakistan mocked again by Munir's actions
Munir presented fake photo to PM Sharif: Pakistan mocked again by Munir's actions

Munir presented fake photo to PM Sharif: ਪੀਐਮ ਸ਼ਰੀਫ਼ ਨੂੰ ‘ਭਾਰਤ ’ਤੇ ਹਮਲੇ’ ਦੀ ਤਸਵੀਰ ਦੱਸ ਕੇ ਭੇਟ ਕੀਤੀ ਚੀਨੀ ਫ਼ੌਜੀ ਡਰਿੱਲ ਦੀ ਪੁਰਾਣੀ ਤਸਵੀਰ

 

Munir presented fake photo to PM Sharif: ਪਾਕਿਸਤਾਨ ਨੇ ਇੱਕ ਹੋਰ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਫ਼ੌਜ ਮੁਖੀ ਆਸੀਮ ਮੁਨੀਰ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇੱਕ ਚੀਨੀ ਫ਼ੌਜੀ ਅਭਿਆਸ ਦੀ ਪੁਰਾਣੀ ਤਸਵੀਰ ਯਾਦਗਾਰ ਵਜੋਂ ਭੇਟ ਕੀਤੀ। ਮੁਨੀਰ ਨੇ ਝੂਠਾ ਦਾਅਵਾ ਕੀਤਾ ਕਿ ਫ਼ੋਟੋ ਵਿੱਚ ਭਾਰਤ ਵਿਰੁੱਧ ਪਾਕਿਸਤਾਨੀ ਹਮਲੇ ਨੂੰ ਦਰਸਾਇਆ ਗਿਆ ਹੈ।

ਭਾਰਤ ਨੇ ਪਾਕਿਸਤਾਨ ਵਿਰੁੱਧ ਆਪਣੀਆਂ ਕਾਰਵਾਈਆਂ ਦੇ ਵਿਆਪਕ ਫੋਟੋ ਅਤੇ ਵੀਡੀਓ ਸਬੂਤ ਸਾਂਝੇ ਕੀਤੇ ਹਨ, ਜੋ ਕਿ ਉਸਦੇ ਏਅਰਬੇਸਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਦਰਸਾਉਂਦੇ ਹਨ। ਹਾਲਾਂਕਿ, ਮੁਨੀਰ ਦੀ ਟੀਮ ਨੇ ਇੱਕ ਚੀਨੀ ਫ਼ੌਜੀ ਅਭਿਆਸ ਦੀ ਇੱਕ ਪੁਰਾਣੀ ਫ਼ੋਟੋ ਦੀ ਵਰਤੋਂ ਕਰਕੇ ਇੱਕ ਅਜਿਹੀ ਜਿੱਤ ਦਾ ਦਾਅਵਾ ਕੀਤਾ ਜੋ ਉਹ ਕਦੇ ਪ੍ਰਾਪਤ ਨਹੀਂ ਕਰ ਸਕਦੇ ਸਨ। ਇਹ ਤਸਵੀਰ ਅਸਲ ਵਿੱਚ ਇੱਕ ਪੁਰਾਣੀ ਫ਼ੋਟੋ ਹੈ, ਜਿਸਨੂੰ ਪਿਛਲੇ ਪੰਜ ਸਾਲਾਂ ਵਿੱਚ ਕਈ ਵਾਰ ਵਰਤਿਆ ਗਿਆ ਹੈ। ਇਹ ਪੀਐਚਐਲ-03 ਦੀ ਹੈ, ਜੋ ਕਿ ਚੀਨੀ ਮੂਲ ਦਾ ਇੱਕ ਮਲਟੀਪਲ ਰਾਕੇਟ ਲਾਂਚਰ ਹੈ। ਇਹ ਅਸਲ ਵਿੱਚ 2019 ਵਿੱਚ ਸਾਂਝਾ ਕੀਤਾ ਗਿਆ ਸੀ ਅਤੇ ਇਸਦਾ ਸਿਹਰਾ ਫ਼ੋਟੋਗ੍ਰਾਫ਼ਰ ਹੁਆਂਗ ਹੈ ਨੂੰ ਦਿਤਾ ਜਾਂਦਾ ਹੈ।

ਸ਼ਾਹਬਾਜ਼ ਸ਼ਰੀਫ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਫ਼ੋਟੋ ਪਿੱਛੇ ਸੱਚਾਈ
ਇਹ ਤਸਵੀਰ ਕਥਿਤ ਤੌਰ ’ਤੇ ਪਾਕਿਸਤਾਨ ਦੇ ਫ਼ੀਲਡ ਮਾਰਸ਼ਲ ਅਸੀਮ ਮੁਨੀਰ ਦੁਆਰਾ ਆਯੋਜਿਤ ਇੱਕ ਹਾਈ-ਪ੍ਰੋਫ਼ਾਈਲ ਡਿਨਰ ’ਤੇ ਪੇਸ਼ ਕੀਤੀ ਗਈ ਸੀ। ਇਹ ਸਮਾਗਮ ਆਪ੍ਰੇਸ਼ਨ ਬਨਾਯਨ-ਉਨ-ਮਾਰਸੂਸ ਦੌਰਾਨ ਰਾਜਨੀਤਿਕ ਲੀਡਰਸ਼ਿਪ, ਹਥਿਆਰਬੰਦ ਬਲਾਂ ਦੀ ‘ਦ੍ਰਿੜ ਵਚਨਬੱਧਤਾ’ ਅਤੇ ਪਾਕਿਸਤਾਨ ਦੇ ਲੋਕਾਂ ਦੀ ‘ਅਦੁੱਤੀ ਭਾਵਨਾ’ ਦੇ ਸਨਮਾਨ ਲਈ ਆਯੋਜਿਤ ਕੀਤਾ ਗਿਆ ਸੀ ਪਰ ਸੋਸ਼ਲ ਮੀਡੀਆ ’ਤੇ ਇਸਦਾ ਮਜ਼ਾਕ ਉਡਾਇਆ ਗਿਆ।

ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਤੁਰੰਤ ਦਸਿਆ ਕੀਤਾ ਕਿ ਇਹ ਤਸਵੀਰ ਪਾਕਿਸਤਾਨ ਦੇ ਆਪ੍ਰੇਸ਼ਨ ਬਨਯਾਨ ਅਲ-ਮਾਰਸੂਸ ਦੀ ਨਹੀਂ ਸਗੋਂ 2019 ਵਿੱਚ ਹੋਏ ਇੱਕ ਚੀਨੀ ਅਭਿਆਸ ਦੀ ਹੈ। ਇਕ ਯੂਜ਼ਰ ਨੇ ਕਿਹਾ, ‘ਸ਼ਹਿਬਾਜ਼ ਸ਼ਰੀਫ਼ ਨੂੰ ‘ਆਪ੍ਰੇਸ਼ਨ ਬਨਯਾਨ’ ਦੀ ਯਾਦ ਵਿੱਚ ਪਾਕਿ ਫ਼ੌਜ ਮੁਖੀ ਨੇ ਚੀਨੀ ਅਭਿਆਸ ਦੀ ਇੱਕ ਫ਼ੋਟੋ ਤੋਹਫ਼ੇ ਵਜੋਂ ਦਿੱਤੀ। ਮੈਨੂੰ ਨਹੀਂ ਲੱਗਦਾ ਕਿ ਉਹ ਗੂਗਲ ਇਮੇਜ ਸਰਚ ਬਾਰੇ ਜਾਣਦੇ ਹਨ।’’

ਇੱਕ ਹੋਰ ਯੂਜ਼ਰ ਨੇ ਲਿਖਿਆ, ‘‘ਭਾਰਤ ਵਿਰੁੱਧ ਜੰਗ ਦੀ ਸ਼ਾਨ ਦਾ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਸੀਮ ਮੁਨੀਰ ਨੇ 2019 ਦੇ ਚੀਨੀ ਫ਼ੌਜੀ ਅਭਿਆਸ ਦੀ ਇੱਕ ਫੋਟੋ ਪੇਸ਼ ਕੀਤੀ। ਇਸ ਦੀ ਬਜਾਏ, ਭਾਰਤ ਨੇ ਆਪ੍ਰੇਸ਼ਲ ਸਿੰਦੂਰ ਦੌਰਾਨ ਸਟੀਕਤਾ ਅਤੇ ਤਾਕਤ ਨਾਲ ਕੀਤੇ ਗਏ ਹਮਲਿਆਂ ਦੇ ਪ੍ਰਮਾਣਿਤ ਸਬੂਤ ਪ੍ਰਦਾਨ ਕੀਤੇ। ਇਨਕਾਰ, ਧੋਖਾ ਅਤੇ ਝੂਠ ਪਾਕਿਸਤਾਨ ਦੀ ਰਾਜਨੀਤੀ ਬਣੀ ਹੋਈ ਹੈ।’’

(For more news apart from Pakistan Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement