ਕੇਰਲ ਅਤੇ ਕਰਨਾਟਕ 'ਚ ਆਈ.ਐਸ.ਆਈ.ਐਸ. ਅਤਿਵਾਦੀਆਂ ਦੀ 'ਵੱਧ ਗਿਣਤੀ' 'ਚ ਮੌਜੂਦਗੀ
Published : Jul 26, 2020, 7:39 am IST
Updated : Jul 26, 2020, 7:39 am IST
SHARE ARTICLE
‘Significant numbers’ of ISIS terrorists in Kerala, Karnataka: UN report
‘Significant numbers’ of ISIS terrorists in Kerala, Karnataka: UN report

ਅਲ-ਕਾਇਦਾ ਅਤਿਵਾਦੀ ਸੰਗਠਨ ਭਾਰਤ 'ਚ ਹਮਲੇ ਦੀ ਸਾਜ਼ਸ਼ ਰਚ ਰਿਹੈ, ਸੰਯੁਕਤ ਰਾਸ਼ਟਰ ਦੀ ਚਿਤਾਵਨੀ

ਸੰਯੁਕਤ ਰਾਸ਼ਟਰ : ਅਤਿਵਾਦ 'ਤੇ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਚਿਤਾਵਨੀ ਦਿਤੀ ਗਈ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈ.ਐਸ.ਆਈ.ਐਸ ਅਤਿਵਾਦੀਆਂ ਦੀ ''ਵੱਧ ਗਿਣਤੀ'' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿਵਾਈਆ ਕਿ ਭਾਰਤੀ ਉਪਮਹਾਂਦੀਪ 'ਚ ਅਲ-ਕਾਇਦਾ ਅਤਿਵਾਦੀ ਸੰਗਠਨ, ਖੇਤਰ 'ਚ ਹਮਲੇ ਦੀ ਸਾਜ਼ਸ਼ ਰਚ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗਠਨ 'ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਪਾਰ ਦੇ 150 ਤੋਂ 200 ਅਤਿਵਾਦੀ ਸ਼ਾਮਲ ਹਨ।

UNUN

ਆਈ.ਐਸ.ਆਈ.ਐਸ., ਅਲ-ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਮਦਦ ਅਤੇ ਪਾਬੰਦੀਸ਼ੁਦਾ ਨਿਗਾਰਨੀ ਦਲ ਦੀ 26ਵੀਂ ਰੀਪਰੋਟ 'ਚ ਕਿਹਾ ਗਿਆ ਕਿ ਭਾਰਤੀ ਉਪ ਮਹਾਂਦੀਪ 'ਚ ਅਲ-ਕਾਇਦਾ (ਏਕਿਊਆਈਐਸ) ਤਾਲਿਬਾਨ ਤੇ ਤਹਿਤ ਅਫ਼ਗ਼ਾਨਿਸਤਾਨ ਦੇ ਨਿਮਰੂਜ, ਹੇਲਮੰਦ, ਅਤੇ ਕੰਧਾਰ ਸੂਬਿਆਂ ਤੋਂ ਕੰਮ ਕਰਦਾ ਹੈ।

File Photo File Photo

ਪਿਛਲੇ ਸਾਲ ਮਈ 'ਚ ਇਸਲਾਮਿਕ ਸਟੇਟ ਅਤਿਵਾਦੀ ਸੰਗਠਨ ਨੇ ਭਾਰਤ 'ਚ ਨਵਾਂ ''ਸੂਬਾ'' ਸਥਾਪਤ ਕਰਨ ਦਾ ਦਾਅਵਾ ਕੀਤਾ ਸੀ। ਇਹ ਕਸ਼ਮੀਰ 'ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੇ ਬਾਅਦ ਵਿਲੱਖਣ ਤਰ੍ਹਾਂ ਦਾ ਐਲਾਨ ਸੀ। ਖ਼ਤਰਨਾਕ ਅਤਿਵਾਦੀ ਸੰਗਠਨ ਨੇ ਅਪਣੀ ਅਮਾਕ ਸਮਾਚਾਰ ਏਜੰਸੀ ਰਾਹੀਂ ਕਿਹਾ ਸੀ ਕਿ ਨਵੀਂ ਸ਼ਾਖਾ ਦਾ ਅਰਬੀ ਨਾਂ ''ਵਿਲਾਯਾਹ ਆਫ਼ ਹਿੰਦ'' (ਭਾਰਤੀ ਸੂਬਾ) ਹੈ। ਜੰਮੂ ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦਾਅਵੇ ਨੂੰ ਖ਼ਾਰਜ਼ ਕੀਤਾ ਸੀ।

UNUN

ਅਫ਼ਗ਼ਾਨਿਸਤਾਨ 'ਚ 6000 ਤੋਂ ਲੈ ਕੇ 6500 ਪਾਕਿ ਅਤਿਵਾਦੀ ਸਰਗਰਮ : ਸੰਯੁਕਤ ਰਾਸ਼ਟਰ
ਸਯੁੰਕਤ ਰਾਸ਼ਟਰ, 25 ਜੁਲਾਈ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਗੁਆਂਢੀ ਅਫ਼ਗ਼ਾਨਿਸਤਾਨ 'ਚ ਪਾਕਿਸਤਾਨ ਦੇ 6000 ਤੋਂ 6500 ਤਕ ਅਤਿਵਾਦੀ ਸਰਗਰਮ ਹਨ। ਇਨ੍ਹਾਂ 'ਚ ਜ਼ਿਆਦਾਤਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਜੁੜੇ ਹਨ। ਇਹ ਅਤਿਵਾਦੀ ਦੋਵਾਂ ਦੇਸ਼ਾਂ ਲਈ ਖ਼ਤਰਾ ਹਨ। ਆਈਏਆਈਐੱਸ, ਅਲਕਾਇਦਾ, ਇਨ੍ਹਾਂ ਨਾਲ ਸਬੰਧਤ ਵਿਅਕਤੀਆਂ ਤੇ ਸੰਸਥਾਵਾਂ ਨਾਲ ਸਬੰਧਤ 'ਵਿਸ਼ਲੇਸ਼ਣਾਤਮਕ ਸਹਿਯੋਗ ਤੇ ਪਾਬੰਦੀ ਨਿਗਰਾਨੀ ਟੀਮ' ਦੀ 26ਵੀਂ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।    

Tehrik-i-Taliban PakistanTehrik-i-Taliban Pakistan

ਓਸਾਮਾ ਮਹਿਮੂਦ ਅਪਣੇ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਹਮਲੇ ਦੀ ਤਿਆਰੀ ਕਰ ਰਿਹੈ
ਇਸ 'ਚ ਕਿਹਾ ਗਿਆ, ''ਖ਼ਬਰਾਂ ਮੁਤਾਬਕ ਸੰਗਠਨ 'ਚ ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਤੋਂ 150 ਤੋਂ 200 ਮੈਂਬਰ ਸ਼ਾਮਲ ਹਨ।  ਏਕਿਊਆਈਐਸ ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ ਜਿਸ ਨੇ ਮਾਰੇ ਗਏ  ਆਸਿਮ ਉਮਰ ਦੀ ਜਗ੍ਹਾ ਲਈ ਹੈ। ਖ਼ਬਰ ਹੈ ਕਿ ਏਕਿਊਆਈਐਸ ਅਪਣੇ ਸਾਬਕਾ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖ਼ੇਤਰ 'ਚ ਜਵਾਬੀ ਕਰਾਵਾਈ ਦੀ ਸਾਜ਼ਿਸ਼ ਰਚ ਰਿਹਾ ਹੈ। '' ਇਸ ਵਿਚ ਕਿਹਾ ਗਿਆ ਹੈ ਕਿ ਕੇਰਲ ਅਤੇ ਕਰਨਾਟਕ ਸੂਬਿਆਂ 'ਚ ਆਈਐਸਆਈ ਮੈਂਬਰਾਂ ਦੀ ਗਿਣਤੀ ਕਾਫ਼ੀ ਵੱਧ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement