
ਪ੍ਰਧਾਨ ਬਣਨ 'ਤੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਮਿਲੀ ਵਧਾਈਆਂ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਕਾਂਗਰਸ ਵੱਲੋਂ ਹਾਲ ਹੀ ਵਿਚ ਥਾਪੇ ਗਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਿੱਖਾਂ ਵੱਲੋਂ ਵਧਾਈਆ ਦਿੱਤੀਆਂ ਜਾ ਰਹੀਆ ਹਨ।
Navjot Sidhu
ਪਾਕਿਸਤਾਨ ਸਿੱਖ ਆਗੂ ਇੰਦਰਜੀਤ ਸਿੰਘ ਮੈਂਬਰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਯਾਰੀ ਨਿਭਾਉਂਦਿਆਂ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾ ਮੁੱਖ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਾਰਾ ਸਿਹਰਾ ਸਿੱਧੂ ਨੂੰ ਜਾਂਦਾ ਹੈ।
Pakistani Sikhs appeal to Navjot Sidhu to reopen Kartarpur corridor
ਗੁਰੂ ਸਾਹਿਬ ਜੀ ਨੇ ਆਪ ਸੇਵਾ ਲੈਂਦਿਆਂ ਇਹ ਧਾਰਮਿਕ ਕਾਰਜ ਸਿੱਧੂ ਦੇ ਜਿੰਮੇ ਲਗਾਕੇ ਕਰਵਾਇਆ ਹੈ ਨਹੀਂ ਤੇ ਜੋ ਹਲਾਤ ਦੋਵੇ ਦੇਸ਼ਾਂ ਦੀਆ ਸਰਕਾਰਾਂ ਦੇ ਦਰਮਿਆਨ ਸਨ ਇਹ ਲਾਂਘਾ ਕਦੀ ਵੀ ਖੁੱਲ ਨਹੀਂ ਸਕਦਾ ਸੀ । ਜਿਸ ਲਈ ਅੱਜ ਸਿੱਧੂ ਦਾ ਹਰ ਇਕ ਪਾਕਿਸਤਾਨੀ ਸਿੱਖ ਸਤਿਕਾਰ ਕਰਦਾ ਤੇ ਉਨ੍ਹਾਂ ਨੂੰ ਵਧਾਈਆਂ ਦਿੰਦਾ ਹੈ।
Pakistani Sikhs appeal to Navjot Sidhu to reopen Kartarpur corridor
ਇਸ ਦੌਰਾਨ ਸਿੱਧੂ ਨੂੰ ਪਾਕਿ ਸਿੱਖਾਂ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਕੋਰੀਡੋਰ ਲਾਂਘਾ ਖੁਲ੍ਹਵਾਇਆ ਹੈ ਉਸੇ ਤਰ੍ਹਾਂ ਉਹ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਕੋਰੋਨਾ ਮਹਾਂਮਾਰੀ ਦਾ ਬਹਾਨਾ ਘੜ੍ਹ ਕੇ ਭਾਰਤ ਸਰਕਾਰ ਵੱਲੋਂ ਸੰਗਤਾਂ ਦੇ ਦਰਸ਼ਨ ਦੀਦਾਰਿਆਂ ਲਈ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਮੁੜ ਖੁਲਵਾ ਕੇ ਭਾਰਤ ਤੋਂ ਸੰਗਤਾਂ ਨੂੰ ਭੇਜਿਆ ਜਾਵੇ।
Kartarpur Sahib