ਤਾਲਿਬਾਨ ਨੇ ਦੇਸ਼ ਛੱਡ ਕੇ ਗਏ ਸਿੱਖਾਂ ਨੂੰ ਵਾਪਸ ਪਰਤਣ ਦੀ ਕੀਤੀ ਅਪੀਲ, ਕਿਹਾ- ਸੁਰੱਖਿਆ ਦੀ ਚਿੰਤਾ ਨਾ ਕਰੋ
Published : Jul 26, 2022, 6:44 pm IST
Updated : Jul 26, 2022, 6:44 pm IST
SHARE ARTICLE
Taliban urge Sikhs and Hindus to return to Afghanistan
Taliban urge Sikhs and Hindus to return to Afghanistan

ਤਾਲਿਬਾਨ ਦੀ ਇਕ ਰੀਲੀਜ਼ ਅਨੁਸਾਰ ਸਿੱਖ ਆਗੂਆਂ ਨੇ ਕਾਬੁਲ ਦੇ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ ਦੇ ਹਮਲੇ ਨੂੰ ਰੋਕਣ ਲਈ ਤਾਲਿਬਾਨ ਦਾ ਧੰਨਵਾਦ ਕੀਤਾ।



ਕਾਬੁਲ: ਤਾਲਿਬਾਨ ਨੇ ਦੇਸ਼ ਛੱਡ ਕੇ ਜਾ ਚੁੱਕ ਸਿੱਖਾਂ ਅਤੇ ਹਿੰਦੂਆਂ ਨੂੰ ਅਫ਼ਗਾਨਿਸਤਾਨ ਵਾਪਸ ਪਰਤਣ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿਚ ਸੁਰੱਖਿਆ ਸਥਿਤੀ ਸੁਲਝ ਗਈ ਹੈ। ਉਹਨਾਂ ਨੇ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਨੂੰ ਦੇਸ਼ ਪਰਤਣ ਦੀ ਅਪੀਲ ਕੀਤੀ ਹੈ। ਇਹ ਬਿਆਨ ਤਾਲਿਬਾਨ ਦੇ ਰਾਜ ਮੰਤਰੀ ਡਾ. ਮੁੱਲਾ ਅਬਦੁਲ ਵਾਸੀ ਦੇ ਦਫ਼ਤਰ ਦੇ ਡਾਇਰੈਕਟਰ ਜਨਰਲ ਵੱਲੋਂ 24 ਜੁਲਾਈ ਨੂੰ ਅਫਗਾਨਿਸਤਾਨ ਦੀ ਸਿੱਖ ਅਤੇ ਹਿੰਦੂ ਕੌਂਸਲ ਦੇ ਕਈ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ।

Afghanistan SikhsAfghanistan Sikhs

ਅਫਗਾਨਿਸਤਾਨ ਦੇ ਚੀਫ ਆਫ ਸਟਾਫ ਦੇ ਦਫਤਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮੁੱਲਾ ਅਬਦੁਲ ਵਾਸੀ ਨੇ ਕਾਬੁਲ ਵਿਚ ਹਿੰਦੂ ਅਤੇ ਸਿੱਖ ਆਗੂਆਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਸਾਰੇ ਭਾਰਤੀ ਅਤੇ ਸਿੱਖ, ਜੋ ਸੁਰੱਖਿਆ ਸਮੱਸਿਆਵਾਂ ਕਾਰਨ ਦੇਸ਼ ਛੱਡ ਕੇ ਚਲੇ ਗਏ ਸਨ, ਹੁਣ ਅਫਗਾਨਿਸਤਾਨ ਪਰਤ ਸਕਦੇ ਹਨ ਕਿਉਂਕਿ ਦੇਸ਼ ਵਿਚ ਸੁਰੱਖਿਆ ਸਥਾਪਤ ਹੋ ਚੁੱਕੀ ਹੈ।

Taliban Taliban

ਤਾਲਿਬਾਨ ਦੀ ਇਕ ਰੀਲੀਜ਼ ਅਨੁਸਾਰ ਸਿੱਖ ਆਗੂਆਂ ਨੇ ਕਾਬੁਲ ਦੇ ਗੁਰਦੁਆਰੇ 'ਤੇ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ ਦੇ ਹਮਲੇ ਨੂੰ ਰੋਕਣ ਲਈ ਤਾਲਿਬਾਨ ਦਾ ਧੰਨਵਾਦ ਕੀਤਾ।  18 ਜੂਨ ਨੂੰ ਇਸਲਾਮਿਕ ਸਟੇਟ ਖੋਰਾਸਾਨ ਪ੍ਰਾਂਤ (ISKP) ਨੇ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਸੀ। ਇਸ ਘਾਤਕ ਹਮਲੇ ਵਿਚ ਇਕ ਸਿੱਖ ਸਮੇਤ ਦੋ ਵਿਅਕਤੀ ਮਾਰੇ ਗਏ ਸਨ। ਸੂਤਰਾਂ ਅਨੁਸਾਰ ਜਦੋਂ ਹਮਲਾਵਰ ਇਮਾਰਤ ਅੰਦਰ ਦਾਖਲ ਹੋਏ ਤਾਂ ਸਵੇਰ ਦੀ ਅਰਦਾਸ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਕਰੀਬ 25 ਤੋਂ 30 ਲੋਕ ਮੌਜੂਦ ਸਨ।

Afghanistan Sikh Afghanistan Sikh

ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਦੇ ਇਕ ਉੱਚ ਪੱਧਰੀ ਵਫ਼ਦ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਗੁਰਦੁਆਰਾ ਸਾਹਿਬ ਦੇ ਕਈ ਦੌਰੇ ਕੀਤੇ। ਗੁਰਦੁਆਰਾ ਸਾਹਿਬ ਦੇ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕਰਨ ਲਈ ਇਕ ਤਕਨੀਕੀ ਟੀਮ ਵੀ ਰਵਾਨਾ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਤਾਲਿਬਾਨ ਸਰਕਾਰ ਇਮਾਰਤ ਦੇ ਨਵੀਨੀਕਰਨ ਲਈ 75 ਲੱਖ ਅਫਗਾਨੀ ਰਾਸ਼ੀ ਖਰਚ ਕਰੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement