ਦੁਨਿਆ ਦੇ ਅਜਿਹੇ ਪੰਜ ਦੇਸ਼ ਜਿੱਥੇ ਮਿਲਦਾ ਹੈ ਸਸਤਾ ਸੋਨਾ
Published : Oct 26, 2020, 5:14 pm IST
Updated : Oct 26, 2020, 5:15 pm IST
SHARE ARTICLE
Pic
Pic

ਸੋਨੇ ਦੇ ਗਹਿਣੇ ਦੀਆਂ ਕਿਸਮਾਂ ਕਰ ਦਿੰਦੀਆਂ ਹਨ ਹੈਰਾਨ

ਮੁੰਬਈ —  ਸੋਨੇ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਸੋਨਾ ਹਰ ਇੱਕ ਦੀ ਲੋੜ ਹੈ । ਸੋਨੋ ਤੋਂ ਬਿਨਾਂ ਹਰ ਵਿਆਕਤੀ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ । ਦੁਬਈ ਇੱਕ ਆਜਿਹਾ ਦੇਸ਼ ਹੈ ਜਿੱਥੇ ਸੋਨਾ ਬਹੁਤ ਸਸਤਾ ਮਿਲਦਾ ਹੈ । ਦੁਨੀਆ ਭਰ ਦੇ ਲੋਕ ਇਥੇ  'ਚ ਸੋਨਾ ਖਰੀਦਣ ਲਈ ਆਉਂਦੇ ਹਨ । ਦੁਬਈ ਵਿਚ ਦੀਅਰਾ ਨਾਮ ਦੀ ਇਕ ਜਗ੍ਹਾ ਹੈ, ਜਿਥੇ ਗੋਲਡ ਸਾਊਕ ਖੇਤਰ ਸੋਨੇ ਦੀ ਖਰੀਦਾਰੀ ਦਾ ਕੇਂਦਰ ਮੰਨਿਆ ਜਾਂਦਾ ਹੈ ।

GoldGold
 

ਇਥੋਂ ਦੇ ਬਾਜ਼ਾਰ ਸੋਨੇ ਨਾਲ ਭਰੇ ਹਨ । ਇਸ ਤੋਂ ਇਲਾਵਾ ਦੁਬਈ ਦੇ ਜ਼ੋਯਲੂਕਾਸ, ਗੋਲਡ ਅਤੇ ਡਾਇਮੰਡ ਪਾਰਕ ਅਤੇ ਮਲਾਬਾਰ ਗੋਲਡ ਵਰਗੇ ਕੁਝ ਬਾਜ਼ਾਰ ਹਨ, ਜਿੱਥੋਂ ਤੁਸੀਂ ਆਸਾਨੀ ਨਾਲ ਘੱਟ ਕੀਮਤ 'ਤੇ ਸੋਨਾ ਖਰੀਦ ਸਕਦੇ ਹੋ । ਇਸ ਤੋਂ ਇਲਾਵਾ ਹੋਰ ਵੀ ਦੇਸ਼ ਹਨ ਜਿਥੇ ਸਸਤਾ ਸੋਨਾ ਖਰੀਦਿਆ ਜਾਂਦਾ ਹੈ । ਥਾਈਲੈਂਡ ਦਾ ਬੈਂਕਾਕ ਵਿਚ ਵੀ ਲੋਕਾਂ ਨੂੰ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਦਿੰਦਾ ਹੈ । ਇੱਥੇ ਤੁਸੀਂ ਬਹੁਤ ਘੱਟ ਮਾਰਜਨ ਨਾਲ ਸੋਨਾ ਪ੍ਰਾਪਤ ਕਰ ਸਕਦੇ ਹੋ । ਇਸ ਦੇ ਨਾਲ ਇਥੇ ਤੁਹਾਨੂੰ ਸੋਨੇ ਦੀ ਕਈ ਕਿਸਮ ਦੀ ਵਰਾਇਟੀ ਵੀ ਮਿਲ ਜਾਵੇਗੀ ।

GoldGold
 

ਇੱਥੇ ਚਾਈਨਾ ਟਾਊਨ ਵਿਚ ਯਾਵੋਰਾਤ ਰੋਡ ਸੋਨਾ ਖਰੀਦਣ ਲਈ ਸਭ ਤੋਂ ਮਨਪਸੰਦ ਜਗ੍ਹਾ ਹੈ । ਇੱਥੇ ਸੋਨੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ । ਹਾਂਗ ਕਾਂਗ ਦੁਨੀਆ ਭਰ ਵਿਚ ਇਸ ਦੇ ਸ਼ਾਪਿੰਗ ਹੱਬ ਲਈ ਜਾਣਿਆ ਜਾਂਦਾ ਹੈ, ਇਥੇ ਹੋਰ ਚੀਜਾਂ ਦੇ ਨਾਲ -ਨਾਲ ਸੋਨਾ ਵੀ ਬਹੁਤ ਘੱਟ ਕੀਮਤ 'ਤੇ ਮਿਲਦਾ ਹੈ । ਹਾਂਗ ਕਾਂਗ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਸੋਨੇ ਦੇ ਕਾਰੋਬਾਰਾਂ ਵਿੱਚੋਂ ਇੱਕ ਦੇਸ਼ ਮੰਨਿਆ ਜਾਂਦਾ ਹੈ । ਇਸ ਤੋਂ ਇਲਾਵਾ ਇੱਥੇ ਸੋਨੇ ਦੇ ਡਿਜ਼ਾਈਨ ਪੂਰੀ ਦੁਨੀਆ ਵਿਚ ਮਸ਼ਹੂਰ ਹਨ । ਸਵਿਟਜ਼ਰਲੈਂਡ ਪੂਰੀ ਦੁਨੀਆਂ ਵਿਚ ਆਪਣੀਆਂ ਡਿਜ਼ਾਈਨਰ ਘੜੀਆਂ ਲਈ ਮਸ਼ਹੂਰ ਹੈ । ਜਦੋ ਵੀ ਇਸ ਦੇਸ਼ ਦਾ ਨਾਮ ਸਾ਼ਡੀ ਜ਼ੁਬਾਨ ਤੇ ਆਉਂਦਾ ਹੈ ਤਾਂ ਇੱਕਦਮ ਇਸ ਮੁਲਕ ਦੀਆਂ ਬਣੀਆਂ ਘੜੀਆਂ ਸਾਡੇ ਦਿਮਾਗ ਵਿਚ ਆ ਜਾਂਦੀਆਂ ਹਨ ।  ਪਰ ਸੋਨੇ ਦਾ ਵੀ ਇੱਥੇ ਬਹੁਤ ਵੱਡਾ ਵਪਾਰਕ ਕੇਂਦਰ ਹੈ । ਸਵਿਟਜ਼ਰਲੈਂਡ ਦਾ ਜ਼ੁਰੀਖ਼ ਸ਼ਹਿਰ ਆਪਣੇ ਸੋਨੇ ਦੀ ਮਾਰਕੀਟ ਲਈ ਵੀ ਜਾਣਿਆ ਜਾਂਦਾ ਹੈ ।

GoldGold
ਇੱਥੇ ਹੱਥ ਨਾਲ ਬਣੇ ਡਿਜ਼ਾਇਨਰ ਗਹਿਣਿਆਂ ਦੇ ਬਹੁਤ ਸਾਰੇ ਵਿਕਲਪ ਦੇਖੇ ਜਾ ਸਕਦੇ ਹਨ । ਇੱਥੇ ਕੰਮ ਕਰਨ ਵਾਲੇ ਕਾਰੀਗਰ ਪੀੜ੍ਹੀ ਦਰ ਪੀੜ੍ਹੀ ਇਸ ਪੇਸ਼ੇ ਵਿਚ ਲੱਗੇ ਹੋਏ ਹਨ । ਕੁਝ ਥਾਵਾਂ ਜਿਵੇਂ ਮਲਾਬਾਰ ਗੋਲਡ, ਭੀਮ ਜਵੇਲਸ, ਜੋਇਲੁਕਾਸ ਵਰਗੇ ਇਲਾਕਿਆਂ ਤੋਂ ਘੱਟ ਕੀਮਤ 'ਤੇ ਸੋਨਾ ਖਰੀਦਣ ਦਾ ਮੌਕਾ ਮਿਲ ਸਕਦਾ ਹੈ । ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ 'ਤੇ ਇੱਥੋਂ ਦੇ ਬਾਜ਼ਾਰਾਂ ਦੀ ਚਮਕ ਵੱਖਰੀ ਹੀ ਹੁੰਦੀ ਹੈ । ਇੱਥੇ ਨਵੇਂ ਗਹਿਣਿਆਂ ਨਾਲੋਂ ਪੁਰਾਣੇ ਸੋਨੇ ਦੇ ਗਹਿਣਿਆਂ ਨੂੰ ਤਬਦੀਲ ਕਰਨ ਦਾ ਕੰਮ ਵਧੇਰੇ ਕੀਤਾ ਜਾਂਦਾ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement