ਹੁਣ ਭਾਰਤ ਦੇ ਹੁਨਰਮੰਦ ਕਾਮਿਆਂ ਲਈ ਸਾਲਾਨਾ 90,000 ਵੀਜ਼ਾ ਦੇਵੇਗਾ ਜਰਮਨੀ
Published : Oct 26, 2024, 7:44 am IST
Updated : Oct 26, 2024, 7:45 am IST
SHARE ARTICLE
Now Germany will give 90,000 visas annually for skilled workers of India
Now Germany will give 90,000 visas annually for skilled workers of India

ਜਰਮਨ ਬਿਜ਼ਨਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ ’ਚ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ

Now Germany will give 90,000 visas annually for skilled workers of India: ਭਾਰਤ ਅਤੇ ਜਰਮਨੀ ਦੇ ਸਬੰਧਾਂ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਜਰਮਨੀ ਹੁਨਰਮੰਦ ਭਾਰਤੀ ਕਾਮਿਆਂ ਲਈ ਅਪਣੇ ਸਾਲਾਨਾ ਵੀਜ਼ਾ ਨੂੰ 20,000 ਤੋਂ ਵਧਾ ਕੇ 90,000 ਕਰ ਦੇਵੇਗਾ। ਇਹ ਐਲਾਨ ਜਰਮਨ ਬਿਜ਼ਨਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ 2024 ’ਚ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਆਰਥਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਸੀ ਪਹਿਲਕਦਮੀਆਂ ’ਤੇ ਚਾਨਣਾ ਪਾਇਆ।

ਭਾਰਤੀ ਪ੍ਰਤਿਭਾ ਪ੍ਰਤੀ ਜਰਮਨੀ ਦੇ ਸਵਾਗਤੀ ਰੁਖ ਨੂੰ ਚਾਂਸਲਰ ਸ਼ੋਲਜ਼ ਨੇ ਦੁਹਰਾਇਆ, ਜਿਨ੍ਹਾਂ ਨੇ ਜਰਮਨੀ ਦੇ ਕਾਰਜਬਲ ਅਤੇ ਅਕਾਦਮਿਕ ਖੇਤਰ ’ਚ ਭਾਰਤੀਆਂ ਦੇ ਤੇਜ਼ੀ ਨਾਲ ਵਾਧੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਅੱਜ ਸਾਡੀਆਂ ਯੂਨੀਵਰਸਿਟੀਆਂ ’ਚ ਵਿਦੇਸ਼ੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਮੂਹ ਭਾਰਤੀ ਹਨ। ਪਿਛਲੇ ਸਾਲ ਹੀ ਜਰਮਨੀ ’ਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ’ਚ 23,000 ਦਾ ਵਾਧਾ ਹੋਇਆ ਹੈ।’’

ਉਨ੍ਹਾਂ ਕਿਹਾ ਕਿ ਜਰਮਨੀ ਅਪਣੀ ਵੀਜ਼ਾ ਪ੍ਰਕਿਰਿਆ ’ਚ ਡਿਜੀਟਾਈਜ਼ੇਸ਼ਨ, ਤੇਜ਼ ਪ੍ਰਵਾਨਗੀਆਂ ਅਤੇ ਉਪਭੋਗਤਾ ਅਨੁਕੂਲ ਪਹੁੰਚ ਦੇ ਨਾਲ ਸੁਧਾਰਾਂ ਨੂੰ ਲਾਗੂ ਕਰ ਰਿਹਾ ਹੈ ਜਿਸ ਦਾ ਉਦੇਸ਼ ਹੁਨਰਮੰਦ ਪ੍ਰਵਾਸ ਨੂੰ ਸਹੂਲਤਜਨਕ ਬਣਾਉਣਾ ਹੈ। ਹਾਲਾਂਕਿ, ਸ਼ੋਲਜ਼ ਨੇ ਜ਼ੋਰ ਦੇ ਕੇ ਕਿਹਾ ਕਿ ਜਰਮਨੀ ਅਨਿਯਮਿਤ ਪ੍ਰਵਾਸ ਦਾ ਸਖ਼ਤੀ ਨਾਲ ਪ੍ਰਬੰਧਨ ਕਰਨਾ ਜਾਰੀ ਰੱਖੇਗਾ।

ਉਨ੍ਹਾਂ ਕਿਹਾ, ‘‘ਜਰਮਨੀ ਹੁਨਰਮੰਦ ਕਾਮਿਆਂ ਲਈ ਖੁੱਲ੍ਹਾ ਹੈ ਪਰ ਅਸੀਂ ਇਹ ਕੰਟਰੋਲ ਕਰਨਾ ਚਾਹੁੰਦੇ ਹਾਂ ਕਿ ਕੌਣ ਆਉਂਦਾ ਹੈ।’’ ਉਨ੍ਹਾਂ ਕਿਹਾ ਕਿ ਜਰਮਨੀ ਅਪਣੀਆਂ ਵੀਜ਼ਾ ਪ੍ਰਕਿਰਿਆਵਾਂ ਨੂੰ ਡਿਜੀਟਲ ਕਰ ਰਿਹਾ ਹੈ, ਪ੍ਰਕਿਰਿਆਵਾਂ ਨੂੰ ਤੇਜ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਵਧੇਰੇ ਉਪਭੋਗਤਾ-ਅਨੁਕੂਲ ਬਣਾ ਰਿਹਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement